ETV Bharat / state

ਭੈਣ ਹੀ ਨਿਕਲੀ ਭਰਾ ਦੀ ਕਾਤਲ, ਦਸ ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਈ

author img

By

Published : Jun 8, 2021, 8:14 PM IST

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜੱਸੇਆਣਾ ਦੇ ਮ੍ਰਿਤਕ ਸੰਦੀਪ ਕੁਮਾਰ ਦਾ ਕਤਲ (Murder) ਉਸਦੀ ਭੈਣ ਨੇ ਆਪਣੇ ਪ੍ਰੇਮੀਆਂ (Lovers) ਨਾਲ ਮਿਲ ਕੇ ਕੀਤਾ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਗਗਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦਸ ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਈ,ਭੈਣ ਹੀ ਨਿਕਲੀ ਕਾਤਲ
ਦਸ ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਈ,ਭੈਣ ਹੀ ਨਿਕਲੀ ਕਾਤਲ

ਸ੍ਰੀ ਮੁਕਤਸਰ ਸਾਹਿਬ:ਪਿੰਡ ਜੱਸੇਆਣਾ ਦੇ ਮ੍ਰਿਤਕ ਸੰਦੀਪ ਕੁਮਾਰ ਦਾ ਕਤਲ (Murder)ਉਸ ਦੀ ਭੈਣ ਨੇ ਆਪਣੇ ਪ੍ਰੇਮੀਆਂ (Lovers)ਨਾਲ ਮਿਲ ਕੇ ਕੀਤਾ ਹੈ।ਇਸ ਬਾਰੇ ਐਸ.ਐਸ.ਪੀ ਸੁਡਰਵਿਲੀ ਨੇ ਕਿਹਾ ਹੈ ਕਿ ਸੰਦੀਪ ਦੀ ਭੈਣ ਨੇ ਆਪਣੇ ਭਰਾ ਦਾ ਕਤਲ ਪ੍ਰੇਮੀਆਂ ਨਾਲ ਮਿਲ ਕੇ ਕੀਤਾ ਹੈ।ਐਸ.ਐਸ.ਪੀ ਨੇ ਦੱਸਿਆ ਕਿ ਮੁਲਜ਼ਮ ਦਾ ਨਾਮ ਗਗਨਦੀਪ ਸਿੰਘ ਗਗਨਾ ਪੁੱਤਰ ਛਿੰਦਰਪਾਲ ਸਿੰਘ ਵਾਸੀ ਜੱਸੇਆਣਾ ਹੈ ਅਤੇ ਮਿਤ੍ਰਕ ਦੀ ਭੈਣ ਨੂੰ ਵੀ ਨਾਮਜ਼ਦ ਕੀਤਾ ਹੈ।

ਪੁਲਿਸ ਵੱਲੋਂ ਕਥਿਤ ਮੁਲਜ਼ਮ ਮ੍ਰਿਤਕ ਦੀ ਭੈਣ ਸੁਮਨਦੀਪ ਕੌਰ, ਗਗਨਦੀਪ ਸਿੰਘ ਗਗਨਾ ਪੁੱਤਰ ਛਿੰਦਰਪਾਲ ਸਿੰਘ ਵਾਸੀ ਜੱਸੇਆਣਾ ਤੇ ਅੰਕੁਸ਼ ਕੁਮਾਰ ਪੁੱਤਰ ਅਸ਼ੋਕ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਗਗਨਦੀਪ ਗਗਨਾ ਨੂੰ ਕਾਬੂ ਕਰ ਲਿਆ ਹੈ। ਐਸ.ਐਸ.ਪੀ ਨੇ ਦੱਸਿਆ ਕਿ ਸੁਮਨਦੀਪ ਦੀ ਦੋਸਤੀ ਪਹਿਲਾਂ ਗਗਨਦੀਪ ਸਿੰਘ ਗਗਨਾ ਅਤੇ ਹੁਣ ਅੰਕੁਸ਼ ਕੁਮਾਰ ਨਾਲ ਸੀ। ਇਸ 'ਤੇ ਮ੍ਰਿਤਕ ਸੰਦੀਪ ਕੁਮਾਰ ਇਤਰਾਜ ਕਰਦਾ ਸੀ, ਜਿਸ 'ਤੇ ਤਿੰਨਾਂ ਨੇ ਸਕੀਮ ਬਣਾ ਕੇ ਇਸਦਾ ਕਤਲ ਕੀਤਾ।

ਦਸ ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਈ,ਭੈਣ ਹੀ ਨਿਕਲੀ ਕਾਤਲ

ਐਸ.ਐਸ.ਪੀ ਨੇ ਦੱਸਿਆ ਕਿ ਸੁਖਜਿੰਦਰ ਕੌਰ ਪਤਨੀ ਸਵ: ਇਕਬਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਹਾਲ ਅਬਾਦ ਪਿੰਡ ਜੱਸੇਆਣਾ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ 2 ਬੱਚੇ ਹਨ, ਵੱਡਾ ਲੜਕਾ ਸੰਦੀਪ ਸਿੰਘ ਅਤੇ ਛੋਟੀ ਲੜਕੀ ਸੁਮਨਦੀਪ ਕੌਰ, ਜੋ ਦੋਨੋ ਵਿਆਹੇ ਹੋਏ ਹਨ ਅਤੇ ਮੇਰੀ ਲੜਕੀ ਸੁਮਨਦੀਪ ਕੌਰ ਆਪਣੇ ਸਹੁਰੇ ਪਰਿਵਾਰ ਨਾਲ ਅਣਬਣ ਹੋਣ ਕਰਕੇ 2 ਸਾਲ ਤੋਂ ਸਾਡੇ ਕੋਲ ਹੀ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਰਾਤੀ ਕਰੀਬ 8 ਵਜੇ ਮੇਰਾ ਲੜਕਾ ਸੰਦੀਪ ਸਿੰਘ ਕਰਿਆਣੇ ਦਾ ਸਮਾਨ ਲੈਣ ਵਾਸਤੇ ਘਰ ਤੋਂ ਬਾਹਰ ਗਿਆ ਸੀ ਪਰ ਮੁੜਕੇ ਵਾਪਸ ਨਹੀਂ ਆਇਆ।

ਉਨ੍ਹਾਂ ਕਿਹਾ ਕਿ ਮੈਂ ਆਪਣੀ ਨੂੰਹ ਨਾਲ ਸਾਰੀ ਰਾਤ ਆਪਣੇ ਪੁੱਤਰ ਸੰਦੀਪ ਸਿੰਘ ਨੂੰ ਲੱਭਦੀ ਰਹੀ ਪਰ ਕੁੱਝ ਵੀ ਪਤਾ ਨਹੀਂ ਚੱਲਿਆ, ਸਵੇਰੇ ਪਤਾ ਲੱਗਿਆ ਕਿ ਪਿੰਡ ਦੇ ਮਾਇਨਰ ਦੀ ਝਾਲ ਵਾਲੀ ਸਾਈਡ ਖੇਤਾਂ ਵਿੱਚ ਵਿਅਕਤੀ ਦੀ ਲਾਸ਼ ਪਈ ਹੈ, ਜਿਸ ’ਤੇ ਅਸੀ ਮੌਕੇ ’ਤੇ ਜਾ ਕੇ ਦੇਖਿਆ ਕਿ ਇਹ ਲਾਸ਼ ਮੇਰੇ ਲੜਕੇ ਸੰਦੀਪ ਕੁਮਾਰ ਦੀ ਸੀ।ਜਿਸ ਨੂੰ ਕਿ ਕਿਸੇ ਅਣਪਛਾਤੇ ਵਿਅਕਤੀਆਂ ਨੇ ਗਲ ਵਿੱਚ ਡੂੰਘੇ ਜ਼ਖਮ ਦੇ ਕੇ ਕਤਲ ਕਰ ਦਿੱਤਾ ਸੀ।

ਇਹ ਵੀ ਪੜੋ:Corona Warriors: ਕੋਰੋਨਾ ਯੋਧਿਆਂ ਨੂੰ ਫਾਰਗ ਕਰਨ 'ਤੇ 'ਆਪ' ਦਾ ਸਰਕਾਰ 'ਤੇ ਨਿਸ਼ਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.