ETV Bharat / state

KISSAN FARMER NEWS:ਕਿਸਾਨਾਂ ਨੇ ਭੂਮੀ ਰੱਖਿਆ ਦਫ਼ਤਰ ਨੂੰ ਪਾਇਆ ਘੇਰਾ

author img

By

Published : Jun 10, 2021, 4:43 PM IST

ਕਿਸਾਨਾਂ ਨੇ ਭੂਮੀ ਰੱਖਿਆ ਦਫ਼ਤਰ ਨੂੰ ਪਾਇਆ ਘੇਰਾ
ਕਿਸਾਨਾਂ ਨੇ ਭੂਮੀ ਰੱਖਿਆ ਦਫ਼ਤਰ ਨੂੰ ਪਾਇਆ ਘੇਰਾ

ਸਰਹੰਦ ਕੈਨਾਲ ਚ ਪਾਈਆਂ ਗਈਆਂ ਪਾਈਪਾਂ ਰਾਹੀਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਨਾ ਪਹੁੰਚਣ ਕਾਰਨ ਕਿਸਾਨ ਪਰੇਸ਼ਾਨ ਦਿਖਾਈ ਦੇ ਰਹੇ ਹਨ ਜਿਸਦੇ ਚੱਲਦੇ ਗੁੱਸੇ ਚ ਆਏ ਕਿਸਾਨਾਂ ਨੇ ਭੂਮੀ ਰੱਖਿਆ ਦਫਤਰ ਨੂੰ ਘੇਰਾ ਪਾ ਕੇ ਮੰਗਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ।

ਸ੍ਰੀ ਮੁਕਤਸਰ ਸਾਹਿਬ: ਹਲਕਾ ਲੰਬੀ ਦੇ ਪਿੰਡ ਪੰਜਾਵਾਂ ਦੇ ਕਿਸਾਨਾਂ ਨੇ ਖੇਤਾਂ ਨੂੰ ਲੱਗਣ ਵਾਲੇ ਪਾਣੀ ਲਈ ਸਰਹੰਦ ਕੈਨਾਲ ਵਿੱਚੋਂ ਪਾਈਆਂ ਪਾਈਪਾਂ ਰਾਹੀਂ ਸਹੀ ਪਾਣੀ ਨਾ ਪੁੱਜਣ ਦੇ ਵਿਰੋਧ ਵਿਚ ਭੂਮੀ ਰੱਖਿਆ ਦਫ਼ਤਰ ਮਲੋਟ ਅੱਗੇ ਧਰਨਾ ਲਗਾਇਆ ਗਿਆ।ਇਸ ਮੌਕੇ ਉਨ੍ਹਾਂ ਵੱਲੋਂ ਮੁਲਾਜ਼ਮਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਤੇ ਮੰਗਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਗਈ।

ਕਿਸਾਨਾਂ ਨੇ ਭੂਮੀ ਰੱਖਿਆ ਦਫ਼ਤਰ ਨੂੰ ਪਾਇਆ ਘੇਰਾ

ਇਸ ਦੌਰਾਨ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਖੇਤਾਂ ‘ਚ ਪਾਈਆਂ ਪਈਪਾਂ ਵਿੱਚ ਲੱਗੇ ਜੋੜਾ ਨੂੰ ਵਿਭਾਗ ਨੇ ਪੂਰਿਆ ਨਹੀਂ ਜਿਸ ਕਰਕੇ ਉਨ੍ਹਾਂ ਦੇ ਖੇਤਾਂ ਤੱਕ ਪਾਣੀ ਨਹੀਂ ਪੁੱਜ ਰਿਹਾ ਹੈ ਜਿਸ ਕਰਕੇ ਵਾਰ ਵਾਰ ਵਿਭਾਗ ਕੋਲ ਬੇਨਤੀ ਕੀਤੀ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਨੂੰ ਅੱਜ ਮਜ਼ਬੂਰਨ ਦਫ਼ਤਰ ਘੇਰਨਾ ਪਿਆ ।

ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ 2011 ਵਿਚ ਭੂਮੀ ਰੱਖਿਆ ਵਿਭਾਗ ਵੱਲੋਂ 450 ਏਕੜ ਰਕਬੇ ਲਈ ਪਾਈਪ ਪਈਆਂ ਸਨ ਪਰ ਪਾਣੀ ਖੇਤਾਂ ਤੱਕ ਸਹੀ ਨਹੀਂ ਪਹੁੰਚ ਰਿਹਾ ।ਉਨ੍ਹਾਂ ਦੱਸਿਆ ਕਿ ਅਸੀਂ ਉੱਚ ਅਧਿਕਾਰੀਆਂ ਨੂੰ ਅਤੇ ਵਿਜੀਲੈਂਸ ਨੂੰ ਵੀ ਸ਼ਿਕਾਇਤ ਕੀਤੀ ਹੈ ਜਿਨ੍ਹਾਂ ਨੇ ਪਾਈਪਾਂ ਦੇ ਸੈਂਪਲ ਲਏ ਹਨ ਤੇ ਅਜੇ ਵੀ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਚ ਹੋ ਰਹੀ ਦੇਰੀ ਕਾਰਨ ਝੋਨਾ ਲਗਾਉਣ ਚ ਉਨ੍ਹਾਂ ਨੂੰ ਸਮੱਸਿਆ ਆਵੇਗੀ ।ਦੂਸਰੇ ਪਾਸੇ ਐਸ ਡੀ ਉ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ 2011 ਵਿਚ ਪਾਸ ਹੋਇਆ ਸੀ ਅਤੇ 2014 ਵਿਚ ਪਿੰਡ ਦੇ ਹੀ ਕਿਸਾਨਾਂ ਦੀ ਬਣਾਈ ਕਮੇਟੀ ਨੂੰ ਸੰਭਾਲ ਦਿੱਤਾ ਸੀ ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਨੇ ਵਿਜੀਲੈਂਸ ਕੋਲ ਸ਼ਕਾਇਤ ਕੀਤੀ ਜਿਨ੍ਹਾਂ ਵੱਲੋਂ ਵੀ ਜਾਂਚ ਸਹੀ ਪਾਈ ਗਈ ਪਰ ਕੁੱਝ ਕਿਸਾਨ ਆਪਸੀ ਟਸਲਬਾਜੀ ਕਾਰਨ ਕਰ ਰਹੇ ਹਨ ਪਰ ਇਨ੍ਹਾਂ ਨੇ ਮੰਗ ਲਿਖ ਕੇ ਦਿੱਤੀ ਉਸ ਨੂੰ ਉੱਚ ਅਧਿਕਾਰੀਆਂ ਕੋਲ ਭੇਜ ਦਿੱਤਾ ਹੈ ।

ਇਹ ਵੀ ਪੜ੍ਹੋ:Paddy Sowing:ਪੰਜਾਬ ਵਿਚ ਝੋਨੇ ਦੇ ਲੁਆਈ 10 ਜੂਨ ਤੋਂ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.