ETV Bharat / state

'ਪਰਾਲੀ ਨੂੰ ਲੈ ਕੇ SC ਦੇ ਫ਼ੈਸਲੇ ਤੋਂ ਨਾਖ਼ੁਸ਼ ਕਿਸਾਨ'

author img

By

Published : Nov 7, 2019, 10:16 PM IST

ਫ਼ੋਟੋ

ਪਰਾਲੀ ਦੇ ਹੱਲ ਲਈ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ 3 ਸੂਬਿਆਂ ਪੰਜਾਬ, ਹਰਿਆਣਾ ਤੇ ਯੂ.ਪੀ. ਦੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਭੁਗਤਾਨ ਕਰਨ ਦੇ ਹੁਕਮ ਦਿੱਤੇ ਸਨ। ਇਸ ਸਬੰਧੀ ਕਿਸਾਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ SC ਦੇ ਫ਼ੈਸਲੇ ਨੂੰ ਕੁੱਝ ਹੱਦ ਤੱਕ ਸਹੀ ਮੰਨਿਆ ਹੈ, ਪਰ ਪੂਰਾ ਫ਼ੈਸਲਾ ਉਨ੍ਹਾਂ ਦੇ ਹਿਸਾਬ ਨਾਲ ਸਹੀ ਨਹੀਂ ਹੋਇਆ।

ਸ੍ਰੀ ਮੁਕਤਸਰ ਸਾਹਿਬ: ਪਰਾਲੀ ਦੇ ਹੱਲ ਲਈ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ 3 ਸੂਬਿਆਂ ਪੰਜਾਬ, ਹਰਿਆਣਾ ਤੇ ਯੂ.ਪੀ. ਦੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਭੁਗਤਾਨ ਕਰਨ ਦੇ ਹੁਕਮ ਦਿੱਤੇ ਸਨ। ਇਸ ਸਬੰਧੀ ਕਿਸਾਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ SC ਦੇ ਫ਼ੈਸਲੇ ਨੂੰ ਕੁੱਝ ਹੱਦ ਤੱਕ ਸਹੀ ਮੰਨਿਆ ਹੈ, ਪਰ ਪੂਰਨ ਫ਼ੈਸਲਾ ਸਹੀ ਨਹੀਂ ਹੋਇਆ। ਕਿਸਾਨਾਂ ਨੇ ਕਿਹਾ ਕਿ ਅਦਾਲਤ ਨੇ ਸਰਕਾਰ ਨੂੰ ਜੋ ਜ਼ਿੰਮੇਵਾਰੀ ਲਾਈ ਹੈ, ਉਸ ਜ਼ਿੰਮੇਵਾਰੀ ਨੂੰ ਸਰਕਾਰ ਚੁੱਕੇ ਪਰ ਪੂਰੇ ਮਸਲੇ ਦਾ ਹੱਲ ਅਜੇ ਤੱਕ ਨਹੀਂ ਹੋਇਆ।

ਪਰਾਲੀ

ਪਰਾਲੀ ਉੱਤੇ 100 ਰੁਪਏ ਕੁਇੰਟਲ ਦੇ ਹਿਸਾਬ ਨਾਲ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਉੱਪਰ ਬੋਲਦੇ ਹੋਏ ਕਿਸਾਨ ਨੇ ਕਿਹਾ ਕਿ ਇਹ ਤਾਂ ਡੁੱਬਦੇ ਨੂੰ ਤਿਨਕੇ ਦੇ ਸਹਾਰੇ ਵਰਗਾ ਹੈ ਜਿਸ ਨਾਲ ਥੋੜ੍ਹੀ ਜਿਹੀ ਹੀ ਰਾਹਤ ਮਿਲੀ ਹੈ। ਇਸ ਕਰਕੇ ਕਿਸਾਨਾਂ ਨੂੰ ਬਹੁਤ ਖ਼ੁਸ਼ ਹੋਣ ਦੀ ਲੋੜ ਨਹੀਂ ਹੈ, ਤੇ ਸਰਕਾਰ ਨੂੰ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨੇ ਦਾ 2500 ਜਾਂ 3000 ਦੇ ਕਰੀਬ ਬੋਨਸ ਮਿਲਣਾ ਹੈ। ਇਸ ਨਾਲ ਪਰਾਲੀ ਦੀ ਸਾਂਭ ਸੰਭਾਲ ਨਹੀਂ ਹੋ ਸਕਦੀ। ਇਸ ਦੇ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ 5 ਤੋਂ 6 ਹਜ਼ਾਰ ਰੁਪਏ ਦਾ ਬੋਨਸ ਪ੍ਰਤੀ ਏਕੜ ਮਿਲਣਾ ਚਾਹੀਦਾ ਹੈ।

Intro:ਸੁਪਰੀਮ ਕੋਰਟ ਦੇ ਫ਼ੈਸਲੇ ਸੌ ਰੁਪਏ ਪ੍ਰਤੀ ਕਇੰਟਲ ਦੇ ਸਾਧਨਾ ਪਰਾਲੀ ਚੁੱਕਣ ਨੂੰ ਲੈ ਕੇ ਸਰਕਾਰ ਨੂੰ ਆਦੇਸ਼ ਉੱਪਰ ਕਿਸਾਨਾਂ ਦੀਆਂ ਬਾਈਟਾਂ


Body:

ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਜਿਸ ਵਿੱਚ ਪੰਜਾਬ ਸਰਕਾਰ ਨੂੰ ਸੌ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਤੋਂ ਪਰਾਲੀ ਖਰੀਦਣ ਲਈ ਆਖਿਆ ਗਿਆ ਹੈ ਤੇ ਕਿਸਾਨਾਂ ਵੱਲੋਂ ਇਸ ਫੈਸਲੇ ਨੂੰ ਕੁਝ ਹੱਦ ਤੱਕ ਸਹੀ ਮੰਨਿਆ ਹੈ ਪਰ ਪੂਰਨ ਫ਼ੈਸਲਾ ਅਜੇ ਤੱਕ ਉਨ੍ਹਾਂ ਦੇ ਹਿਸਾਬ ਨੂੰ ਸਹੀ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਕੋਰਟ ਵੱਲੋਂ ਜੋ ਸਰਕਾਰ ਨੂੰ ਜ਼ਿੰਮੇਵਾਰੀ ਲਗਾਈ ਗਈ ਹੈ ਉਸ ਜ਼ਿੰਮੇਵਾਰੀ ਨੂੰ ਸਰਕਾਰ ਚੁੱਕੇ ਪਰ ਪੂਰੇ ਮਸਲੇ ਦਾ ਹੱਲ ਅਜੇ ਤੱਕ ਨਹੀਂ ਹੋਇਆ
ਬਾਈਟ ਸੁਖਦੇਵ ਸਿੰਘ
ਇਸ ਮਾਮਲੇ ਬਾਰੇ ਦੂਸਰੇ ਕਿਸਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਜੋ ਫੈਸਲਾ ਲੈ ਅਸੀਂ ਕੁਝ ਹੱਦ ਤੱਕ ਉਸ ਨੂੰ ਸਹੀ ਮੰਨਦੇ ਹਾਂ ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨੂੰ ਪਹਿਲਾਂ ਹੀ ਪੁੱਖਤੇ ਪ੍ਰਬੰਧ ਕਰਨੇ ਚਾਹੀਦੇ ਸਨ ਜੋ ਸੰਦ ਕਿਸਾਨਾਂ ਨੂੰ ਚਾਹੀਦੇ ਸਨ ਉਹ ਉਨ੍ਹਾਂ ਕਿਸਾਨਾਂ ਨੂੰ ਮੁਹੱਈਆ ਕਰਾਏ ਜਾਣੇ ਚਾਹੀਦੇ ਸਨ ਤੇ ਜੋ ਵੀ ਇੰਤਜ਼ਾਮ ਮੁੱਖ ਸਕੱਤਰ ਵਲੋਂ ਝੋਨੇ ਦੀ ਫਸਲ ਤੋਂ ਪਹਿਲਾਂ ਪਹਿਲਾਂ ਕਰਨੇ ਚਾਹੀਦੇ ਸਨ ਜੇ ਕਿਸਾਨਾਂ ਨੂੰ ਸੌ ਰੁਪਏ ਬੋਨਸ ਦੇ ਰੂਪ ਵਿੱਚ ਮਿਲਦਾ ਹੈ ਤਾਂ ਅਸੀਂ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਕੁਝ ਹੱਦ ਤੱਕ ਸਹੀ ਮੰਨਦੇ ਹਾਂ ਪਰ ਸਰਕਾਰ ਵੱਲੋਂ ਕਿਸਾਨਾਂ ਕੁੱਝ ਵੀ ਨਹੀਂ ਦੇ ਰਹੀ ਤੇ ਨਾ ਹੀ ਇਸ ਬਾਰੇ ਕੋਈ ਐਲਾਨ ਕੀਤਾ ਗਿਆਕੀ ਕਿਸਾਨਾਂ ਨੂੰ ਮਿਲੇਗਾ ਅਤੇ ਪਰਾਲੀ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਬਣੀ ਹੋਈ ਹੈ
ਬਾਈਟ ਜਰਨੈਲ ਸਿੰਘ
ਪਰਾਲੀ ਉੱਪਰ ਸੌ ਰੁਪਏ ਕੁਇੰਟਲ ਦੇ ਹਿਸਾਬ ਨਾਲ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਉੱਪਰ ਬੋਲਦੇ ਹੋਏ ਕਿਸਾਨ ਵੱਲੋਂ ਕਿਹਾ ਗਿਆ ਕਿ ਇਹ ਤਾਂ ਡੁੱਬਦੇ ਨੂੰ ਤਿਨਕੇ ਦੇ ਸਹਾਰੇ ਵਰਗਾ ਥੋੜ੍ਹੀ ਮੋਦੀ ਹੀ ਰਾਹਤ ਮਿਲੀ ਉੱਪਰ ਕਿਸਾਨਾਂ ਨੂੰ ਬਹੁਤ ਖ਼ੁਸ਼ ਹੋਣ ਦੀ ਲੋੜ ਨਹੀਂ ਉਨ੍ਹਾਂ ਕਿਹਾ ਕਿ ਸੌ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨੇ ਦਾ ਜੋ ਪੱਚੀ ਸੌ ਜਾਂ ਤਿੰਨ ਹਜ਼ਾਰ ਦੇ ਕਰੀਬ ਬੋਨਸ ਮਿਲਣਾ ਹੈ ਉਸ ਨਾਲ ਅਸੀਂ ਪਰਾਲੀ ਨੂੰ ਸਾਂਭ ਨਹੀਂ ਸਕਦੇ ਪਰ ਇਸ ਦੇ ਲਈ ਸਾਨੂੰ ਘੱਟ ਤੋਂ ਘੱਟ ਪੰਜ ਤੋਂ ਛੇ ਹਜ਼ਾਰ ਰੁਪਏ ਦਾ ਬੋਨਸ ਪ੍ਰਤੀ ਏਕੜ ਮਿਲਣਾ ਚਾਹੀਦਾ ਹੈ
ਬਾਈਟ ਉਦੇ ਸਿੰਘ
ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਇਹ ਫ਼ੈਸਲਾ ਕਿਸਾਨਾਂ ਲਈ ਥੋੜ੍ਹੀ ਹੀ ਰਾਹਤ ਹੈ ਪਰ ਇਹ ਨਾਕਾਫ਼ੀ ਹੈ ਕਿਉਂਕਿ ਹਰ ਕਿਸਾਨ ਦਾ ਪ੍ਰਤੀ ਏਕੜ ਪੰਜ ਤੋਂ ਛੇ ਹਜ਼ਾਰ ਰੁਪਏ ਖ਼ਰਚ ਆਉਂਦਾ ਹੈ ਜੇਕਰ ਸੁਪਰੀਮ ਕੋਰਟ ਜਾਂ ਸਰਕਾਰ ਦੋ ਸੌ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫੈਸਲਾ ਦਿੰਦੀ ਤਾਂ ਕਿਸਾਨਾਂ ਨੂੰ ਹੋਰ ਵੀ ਰਾਹਤ ਮਿਲਣੀ ਸੀ ਪਰ ਸਾਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਸੌ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਾਨੂੰ ਉਹ ਪਰਾਲੀ ਦੇ ਲਈ ਰਾਹਤ ਦੇਵੇਗੀ
ਬਾਈਟ ਕਰਨ ਸਿੰਘ



Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.