ETV Bharat / state

ਵਿਕਾਸ ਕੰਮਾਂ ਦੇ ਫੰਡਾਂ ਦੀ ਨਹੀਂ ਹੋ ਰਹੀ ਸਹੀ ਵਰਤੋਂ

author img

By

Published : Feb 3, 2019, 5:54 AM IST

ਵਿਕਾਸ ਕੰਮਾਂ ਦੇ ਫੰਡਾਂ ਦੀ ਨਹੀਂ ਹੋ ਰਹੀ ਸਹੀ ਵਰਤੋਂ

ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕਰਕੇ ਪਿੰਡਾਂ ਨੂੰ ਸ਼ਹਿਰਾਂ ਵਰਗੀਆ ਸਹੂਲਤਾਂ ਦੇਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਅਸਲ 'ਚ ਅਜਿਹਾ ਕੁੱਝ ਨਹੀਂ ਹੈ। ਵਿਕਾਸ ਕੰਮਾਂ ਦੇ ਫੰਡਾਂ ਦੀ ਸਹੀ ਢੰਗ ਨਾਲ ਵਰਤੋਂ ਹੀ ਨਹੀਂ ਕੀਤੀ ਜਾ ਰਹੀ। ਅਜਿਹਾ ਹੀ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਛੱਤਿਆਣਾ ਤੋਂ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਗਿੱਦੜਬਾਹਾ ਦੇ ਪਿੰਡ ਛੱਤਿਆਣਾ ਵਿਖੇ ਪੰਜਾਬੀ ਏਕਤਾ ਪਾਰਟੀ ਦੇ ਹਲਕਾ ਫਰੀਦਕੋਟ ਤੋਂ ਸੰਭਾਵੀਂ ਉਮੀਦਵਾਰ ਅਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਮੀਟਿੰਗ ਲਈ ਪਹੁੰਚੇ। ਉਸ ਸਮੇਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਦੇ ਛੱਪੜ ਦਾ ਨਵੀਨੀਕਰਨ ਕਰਕੇ ਉਸ ਨੂੰ ਝੀਲਾਂ ਦਾ ਰੂਪ ਦਿੱਤਾ ਜਾ ਰਿਹਾ ਹੈ ਪਰ ਉਸ ਲਈ ਆਏ ਫੰਡਾਂ 'ਚ ਵੱਡੀ ਹੇਰਾਫੇਰੀ ਕੀਤੀ ਗਈ ਹੈ।

ਵਿਕਾਸ ਕੰਮਾਂ ਦੇ ਫੰਡਾਂ ਦੀ ਨਹੀਂ ਹੋ ਰਹੀ ਸਹੀ ਵਰਤੋਂ

ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਚੱਲ ਰਹੇ ਕੰਮ 'ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਜੋ ਅੰਦਰਲੀ ਚਾਰ ਦੀਵਾਰੀ ਕੀਤੀ ਹੈ ਉਸ 'ਤੇ ਲੱਗੇ ਮਾੜੇ ਮਟੀਰੀਅਲ ਕਾਰਨ ਕਈ ਥਾਵਾਂ ਤੋਂ ਇੱਟਾਂ ਡਿੱਗ ਚੁੱਕੀਆਂ ਹਨ।

ਇਸ ਮੌਕੇ ਮੌਜੂਦ ਮਜਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਕਾਫੀ ਸਮਾਂ ਇੱਥੇ ਮਜਦੂਰੀ ਕੀਤੀ ਹੈ ਅਤੇ ਇੱਥੇ ਵਰਤੀ ਗਈ ਰੇਤਾ ਛੱਪੜ ਚੋਂ ਹੀ ਕੱਢੀ ਗਈ ਹੈ ਤੇ ਸੀਮੈਂਟ ਵੀ ਪੂਰੀ ਮਾਤਰਾ 'ਚ ਨਹੀਂ ਪਾਇਆ ਗਿਆ। ਇਸ ਮੌਕੇ ਪਹੁੰਚੇ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਨੇ ਮੌਕੇ 'ਤੇ ਘਟੀਆ ਮਟੀਰੀਅਲ ਨਾਲ ਲੱਗੀਆਂ ਇੱਟਾਂ ਅਸਾਨੀ ਨਾਲ ਪੁੱਟ ਕੇ ਪੱਤਰਕਾਰਾਂ ਨੂੰ ਵਿਖਾਈਆਂ।

ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਉਹ ਇਸ ਕੰਮ ਦੀ ਜਾਂਚ ਸਬੰਧੀ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ 'ਤੇ ਕਹਿਣਗੇ ਅਤੇ ਜੇਕਰ ਫਿਰ ਵੀ ਗੱਲ ਨਾ ਬਣੀ ਤਾਂ ਉਹ ਇਸ ਮੁੱਦੇ ਨੂੰ 12 ਤਾਰੀਕ ਤੋਂ ਚੱਲਣ ਵਾਲੇ ਵਿਧਾਨ ਸਭਾ ਸੈਸ਼ਨ 'ਚ ਚੁੱਕਣਗੇ ਅਤੇ ਇਸ ਵੱਡੇ ਘਪਲੇ ਨੂੰ ਬੇਪਰਦਾ ਕਰਨਗੇ।

Download link 
10 files 

Reporter-Gurparshad Sharma
Station_Sri Muktsar Sahib
Contact_98556-59556



ਭਾਵੇਂ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ  ਕੇ ਪਿੰਡਾਂ ਨੂੰ ਸ਼ਹਿਰਾਂ ਵਰਗੀਆ ਸਹੂਲਤਾਂ ਦੇਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਇਨ•ਾਂ ਵਿਕਾਸ਼ ਕੰਮਾਂ ਦੇ ਫੰਡਾਂ ਦੀ ਸਹੀ ਢੰਗ ਨਾਲ ਵਰਤੋ ਨਾ ਹੋਣ ਕਾਰਨ ਅੱਗਾ ਦੌੜ-ਪਿੱਛਾ ਚੌੜ ਵਾਲੀ ਗੱਲ ਹੋਈ ਰਹੀ ਹੈ, ਅਜਿਹਾ ਹੀ ਦੇਖਣ ਨੂੰ ਮਿਲਿਆ ਜਦ  ਸਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਛੱਤਿਆਣਾ ਵਿਖੇ ਪੰਜਾਬੀ ਏਕਤਾ ਪਾਰਟੀ ਦੇ ਹਲਕਾ ਫਰੀਦਕੋਟ ਤੋਂ ਸੰਭਾਵੀਂ ਉਮੀਦਵਾਰ ਅਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਮੀਟਿੰਗ ਲਈ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਉਨ•ਾਂ ਨੂੰ ਦੱਸਿਆ ਕਿ ਪਿੰਡ ਦੇ ਛੱਪੜ ਦਾ ਨਵੀਨੀਕਰਨ ਕਰਕੇ ਉਸਨੂੰ ਝੀਲਾਂ ਦਾ ਰੂਪ ਦਿੱਤਾ ਜਾ ਰਿਹਾ ਹੈ, ਪਰ ਉਸ ਲਈ ਆਏ ਫੰਡਾਂ 'ਚ ਵੱਡੀ ਹੇਰਾਫੇਰੀ ਕੀਤੀ ਗਈ ਹੈ। ਜਿਸ ਤੇ ਮਾਸਟਰ ਬਲਦੇਵ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਚੱਲ ਰਹੇ ਕੰਮ 'ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਜੋ ਅੰਦਰਲੀ ਚਾਰ ਦੀਵਾਰੀ ਕੀਤੀ ਹੈ ਉਸ ਤੇ ਲੱਗੇ ਮਾੜੇ ਮਟੀਰੀਅਲ ਕਾਰਨ ਕਈ ਥਾਵਾਂ ਤੋਂ ਇੱਟਾਂ ਡਿੱਗ ਚੁੱਕੀਆਂ ਹਨ। ਇਸ ਮੌਕੇ ਮੌਜੂਦ ਮਜਦੂਰ ਸੱਜਣ ਸਿੰਘ ਤੇ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਨ•ਾਂ ਨੇ ਵੀ ਕਾਫੀ ਟਾਈਮ ਇੱਥੇ ਮਜਦੂਰੀ ਕੀਤੀ ਹੈ, ਅਤੇ ਇੱਥੇ ਵਰਤਿਆ ਗਿਆ ਰੇਤਾ ਛੱਪੜ ਚੋ ਹੀ ਕੱਢਿਆ ਗਿਆ ਹੈ ਤੇ ਸੀਮੈਂਟ ਵੀ ਪੂਰੀ ਮਾਤਰਾ 'ਚ ਨਹੀਂ ਪਾਇਆ ਗਿਆ। ਇਸ ਮੌਕੇ ਪਹੁੰਚੇ ਪੰਜਾਬ ਏਕਤਾ ਪਾਰਟੀ ਦੇ ਜ਼ਿਲ•ਾ ਪ੍ਰਧਾਨ ਜਸਵਿੰਦਰ ਸਿੰਘ ਨੇ ਮੌਕੇ ਤੇ ਘਟੀਆ ਮਟੀਰੀਅਲ ਨਾਲ ਲੱਗੀਆਂ ਇੱਟਾਂ ਅਸਾਨੀ ਨਾਲ ਪੁੱਟੀ ਕੇ ਪੱਤਰਕਾਰਾਂ ਨੂੰ ਵਿਖਾਈਆਂ । ਇਸ ਮੌਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਉਹ ਇਸ ਕੰਮ ਦੀ ਜਾਂਚ ਕਰਨ ਲਈ ਸਬੰਧਿਤ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ ਤੇ ਕਹਿਣਗੇ ਅਤੇ ਜੇਕਰ ਫਿਰ ਵੀ ਗੱਲ ਤਾਂ ਬਣੀ ਤਾਂ ਉਹ ਇਸ ਮੁੱਦੇ ਨੂੰ 12 ਤਾਰੀਕ ਹੋ ਰਹੇ ਚੱਲਣ ਵਾਲੇ ਵਿਧਾਨ ਸਭਾ ਸ਼ੈਸਨ ਵਿਚ ਮੁੱਦੇ ਨੂੰ ਚੁੱਕਣਗੇ ਅਤੇ ਇਸ ਵੱਡੇ ਘੱਪਲੇ ਨੂੰ ਬੇਪਰਦ ਕਰਨਗੇ।  

ਬਾਇਟ-  ਸੱਜਣ ਸਿੰਘ
ਬਾਇਟ- ਪ੍ਰਕਾਸ਼ ਸਿੰਘ
ਬਾਇਟ- ਐਮ ਐਲ ਏ ਮਾ ਬਲਦੇਵ ਸਿੰਘ ਜੇਤੋ   



Muktsar-Do not have proper utilization of funds for the development works 5.mp4 
Muktsar-Do not have proper utilization of funds for the development works 6.mp4 
Byte parkash singh .mp4 
Byte_ sajan singh .mp4 
Muktsar-Do not have proper utilization of funds for the development works 1.mp4 
+ 5 more
ETV Bharat Logo

Copyright © 2024 Ushodaya Enterprises Pvt. Ltd., All Rights Reserved.