ETV Bharat / state

ਦੇਸ਼ ਦਾ ਪੜਿਆ ਲਿਖਿਆ ਨੌਜਵਾਨ ਗੋਲਗੱਪੇ ਦੀ ਰੇਹੜੀ ਲਾਉਣ ਨੂੰ ਮਜਬੂਰ

author img

By

Published : Nov 22, 2019, 5:45 PM IST

ਫ਼ੋਟੋ

ਐਮਐਸਸੀ ਦੀ ਡਿਗਰੀ ਹਾਸਲ ਕਰ ਚੁੱਕਿਆ ਨੌਜਵਾਨ ਬਨਵਾਰੀ ਲਾਲ ਨੌਕਰੀ ਨਾ ਮਿਲਣ ਕਾਰਨ ਸੰਗਰੂਰ ਵਿੱਚ ਗੋਲਗੱਪੇ ਦੀ ਰੇਹੜੀ ਲਗਾਉਣ ਨੂੰ ਮਜਬੂਰ ਹੈ।

ਸੰਗਰੂਰ: ਦੇਸ਼ ਨੂੰ ਵਿਕਾਸ ਦੇ ਰਾਹੇ ਪਾਉਣ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਦੇਸ਼ ਨੂੰ ਮੰਦੀ ਦੇ ਨਿਚਲੇ ਪੱਧਰ 'ਤੇ ਲੈ ਗਈ ਹੈ, ਆਲਮ ਇਹ ਹੈ ਕਿ ਲੋਕ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਵੀ ਬੇਰੋਜ਼ਗਾਰ ਹਨ। ਅਜਿਹਾ ਹੀ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਐਮਐਸਸੀ ਦੀ ਡਿਗਰੀ ਲੈ ਚੁੱਕਿਆ ਵਿਦਿਆਰਥੀ ਬਨਵਾਰੀ ਲਾਲ ਗੋਲਗੱਪੇ ਦੀ ਰੇਹੜੀ ਲਾਉਣ ਨੂੰ ਮਜਬੂਰ ਹੈ।

ਵੇਖੋ ਵੀਡੀਓ

ਨੌਕਰੀ ਦੀ ਤਾਲਾਸ਼ ਵਿੱਚ ਅਲੀਗੜ ਤੋਂ ਸੰਗਰੂਰ ਆਏ ਬਨਵਾਰੀ ਲਾਲ ਨੂੰ ਸ਼ਹਿਰ ਵਿੱਚ ਗੋਲਗੱਪੇ ਦੇ ਰੇਹੜੀ ਲਗਾਉਣੀ ਪੈ ਰਹੀ ਹੈ। ਬਨਵਾਰੀ ਨਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਅਲੀਗੜ੍ਹ ਦੇ ਵਿੱਚ ਅਧਿਆਪਕ ਸੀ ਪਰ ਸਿਰਫ਼ 1500 ਤਨਖਾਹ ਹੋਣ ਦੇ ਚਲਦੇ ਉਸ ਦੇ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਹੁੰਦਾ ਸੀ। ਬਨਵਾਰੀ ਲਾਲ ਦਾ ਕਹਿਣਾ ਹੈ ਕਿ ਸਰਕਾਰ ਦੀ ਮਾਰੂ ਨੀਤੀਆਂ ਕਾਰਨ ਅੱਜ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੇਹੜੀਆਂ ਲਗਾਉਣੀ ਪੈ ਰਹਿਆਂ ਹਨ।

Intro:Msc math ਪਾਸ ਬਨਵਾਰੀ ਲਗਾ ਰਿਹਾ ਹੈ ਸਂਗਰੂਰ ਵਿਚ ਗੋਲਗੱਪਿਆ ਦੀ ਰੇਹੜੀ.Body:
VO : ਬੇਰੋਗਾਰੀ ਅਤੇ ਭਾਰਤ ਦੇ ਵਿਚ ਮਾਰੂ ਨੀਤੀਆਂ ਦਾ ਦੌਰ ਕੁਝ ਇਸ ਕਦਰ ਦਾ ਹੈ ਕਿ ਇਕ ਪੜਿਆ ਲਿਖਿਆ ਇਨਸਾਨ ਵੀ ਆਪਣੇ ਸਰਟੀਫਿਕੇਟਸ ਨਾਲ ਕੁਝ ਹਾਸਿਲ ਨਹੀਂ ਕਰ ਪਾ ਰਿਹਾ ਹੈ.ਇਨਸਾਨ ਅੱਜ ਜੋ ਵੀ ਹੈ ਉਹ ਆਪਣੀ ਸਿਖਿਆ ਦੇ ਨਾਲ ਹੈ ਅਤੇ ਇਸ ਕਾਬਲੀਅਤ ਦੇ ਨਾਲ ਉਹ ਆਪਣੀ ਹਰ ਇਕ ਜਰੂਰਤ ਪੂਰੀ ਕਰਦਾ ਹੈ,ਪਰ ਹੁਣ ਸਮਾਂ ਕੁਝ ਇਸ ਤਰ੍ਹਾਂ ਦਾ ਆ ਰਿਹਾ ਹੈ ਕਿ ਸਿਖਿਆ ਹੋਣ ਦੇ ਬਾਵਜੂਦ ਵੀ ਇਨਸਾਨ ਨੂੰ ਹਜਾਰਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਭਾਰਤ ਦੇ ਵਿਚ ਕਾਬਲੀਅਤ ਅਤੇ ਹੁਨਰ ਨੂੰ ਘੱਟ ਅਤੇ ਵਰਗ ਨੂੰ ਵੱਧ ਤਵੱਜੋ ਦਿਤੀ ਜਾ ਰਹੀ ਹੈ ਅਤੇ ਜੇਕਰ ਇਨਸਾਨ ਨੂੰ ਕੋਈ ਸਫਲਤਾ ਮਿਲਦੀ ਹੈ ਤਾ ਉਹ ਉਸਦੀ ਸਿਖਿਆ ਦੇ ਹਿਸਾਬ ਨਾਲ ਨਹੀਂ ਮਿਲਦੀ ਜਿਸਦੇ ਚਲਦੇ ਇਨਸਾਨ ਮਜਬੂਰ ਹੁੰਦਾ ਕੁਝ ਹੋਰ ਕਰਨ ਦੇ ਲਈ,ਅਜਿਹਾ ਹੀ ਮਾਮਲਾ ਸਂਗਰੂਰ ਦਾ ਹੈ ਜਿਥੇ ਅਲੀਗੜ ਤੋਂ ਆਏ ਬਨਵਾਰੀ ਲਾਲ ਨੂੰ MSC MATH ਦੀ ਡਿਗਰੀ ਤੋਂ ਬਾਅਦ ਵੀ ਸ਼ਹਿਰ ਦੇ ਵਿਚ ਗੋਲ ਗੱਪੀਆਂ ਦੇ ਰੇਹੜੀ ਲਗਾਉਣੀ ਪੈ ਰਹੀ ਹੈ.ਬਨਵਾਰੀ ਨਾਲ ਜਦੋ ETV ਭਾਰਤ ਨੇ ਗੱਲ ਕੀਤੀ ਤਾ ਉਸਨੇ ਦੱਸਿਆ ਕਿ ਉਹ ਅਲੀਗੜ ਦੇ ਵਿਚ ਟਿੱਚਰ ਸੀ ਪਰ ਸਿਰਫ ੧੫੦੦ ਤੰਖਾ ਹੋਣ ਦੇ ਚਲਦੇ ਘਰ ਦਾ ਗੁਜਾਰਾ ਮੁਸ਼ਕਿਲ ਸੀ ਅਤੇ ਇਸ ਕਰਕੇ ਉਸਨੇ ਫੈਸਲਾ ਕੀਤਾ ਕਿ ਉਹ ਪੰਜਾਬ ਦੇ ਵਿਚ ਆਕੇ ਕੁਝ ਕਰੇ ਅਤੇ ਹੁਣ ਉਹ ਇਥੇ ਗੋਲ ਗੱਪੀਆਂ ਦੀ ਰੇਹੜੀ ਲਗਾਉਂਦਾ ਹੈ,ਬਨਵਾਰੀ ਨੇ etv ਨੂੰ ਆਪਣੇ ਸਰਟੀਫਿਕੇਟਸ ਵੀ ਦਿਖਾਏ ਅਤੇ ਆਪਣੀ ਵਿਦਿਆ ਦੇ ਸਬੂਤ ਦਿੰਦੇ ਹੋਏ ਕੈਮਰੇ ਸਾਹਮਣੇ MATH ਦੇ ਕੁਝ ਫਾਰਮੂਲੇ ਵੀ ਸੁਣਾਏ.
BYTE : ਬਨਵਾਰੀ ਲਾਲ
VO : ਓਥੇ ਹੀ ਸਂਗਰੂਰ ਵਾਸੀ ਬਨਵਾਰੀ ਲਾਲ ਦੇ ਇਸ ਹੁਨਰ ਤੋਂ ਕਾਫੀ ਖੁਸ਼ ਹਨ ਅਤੇ ਦੁਖੀ ਵੀ ਹਨ ਕਿ ਸਰਕਾਰ ਦੀ ਮਾਰੂ ਨੀਤੀਆਂ ਦੇ ਨਾਲ ਅੱਜ ਇਕ ਪੜ੍ਹੇ ਲਿਖੇ ਇਨਸਾਨ ਨੂੰ ਵੀ ਰੇਹੜੀਆਂ ਲਗਾਉਣੀ ਪੈ ਰਹੀ ਹੈ ਤਾਂਕਿ ਉਹ ਆਪਣੇ ਘਰ ਦਾ ਗੁਜਾਰਾ ਕਰ ਸਕੇ.
BYTE : ਆਮ ਜਨਤਾ
ਬਨਵਾਰੀ ਲਈ ਇਹ ਮੁਸ਼ਕਿਲ ਸੀ ਕਿ ਹਨ ਪੜਨ ਤੋਂ ਬਾਅਦ ਵੀ ਉਸਨੂੰ ਗੋਲ ਗੱਪੇ ਦੀ ਰੇਹੜੀ ਲਗਾਉਣੀ ਪੈ ਰਹੀ ਹੈ ਪਾਰ ਉਹ ਖੁਸ਼ ਹੈ ਕਿ ਮੇਹਨਤ ਅਤੇ ਇਮਾਨਦਾਰੀ ਨਾਲ ਉਹ ਆਪਣਾ ਘਰ ਖੁਸ਼ੀ ਖੁਸ਼ੀ ਚਲਾ ਰਿਹਾ ਹੈ ਅਤੇ ਇਹ ਸੋਚ ਨਾਲ ਅੱਗੇ ਵੱਧ ਰਿਹਾ ਹੈ ਕਿ ਕਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ.Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.