ETV Bharat / state

ਸੜਕਾਂ 'ਤੇ ਮਾੜੀ ਸਮੱਗਰੀ ਵਰਤਣ ਵਾਲੇ ਠੇਕੇਦਾਰਾਂ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ

author img

By

Published : Dec 10, 2022, 11:52 AM IST

Etv Bharat
Etv Bharat

ਬੀਤੇ ਦਿਨੀਂ ਆਪ ਵਿਧਾਇਕਾ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਹਲਕਾ ਖਰੜ ਦੀਆਂ ਸੜਕਾਂ 'ਤੇ ਮਾੜਾ ਸਮੱਗਰੀ ਲਗਾਉਣ 'ਤੇ ਠੇਕੇਦਾਰ ਨੂੰ ਝਾੜ ਪਾਉਂਦੇ ਵਿਖਾਈ ਦੇ ਰਹੇ ਸਨ। ਹੁਣ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸੜਕ 'ਤੇ ਮਾੜਾ ਸਮੱਗਰੀ ਲਗਾਉਣ ਵਾਲਿਆਂ ਨੂੰ ਝਾੜ ਪਾਈ।

ਸੰਗਰੂਰ: ਗੁਜਰਾਤ ਅਤੇ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਹੁਣ ਪੰਜਾਬ ਦੀ ਸੱਤਾ ਧਿਰ ਆਮ ਆਦਮੀ ਪਾਰਟੀ ਪੰਜਾਬ ਵੱਲ ਬਹੁੜ ਪਈ ਹੈ ਅਤੇ ਆਪ ਵਿਧਾਇਕ ਪੰਜਾਬ ਦੀਆਂ ਸੜਕਾਂ ਦਾ ਨਿਰੀਖਣ ਕਰਦੇ ਨਜ਼ਰ ਆ ਰਹੇ ਹਨ।

ਬੀਤੇ ਦਿਨੀਂ ਆਪ ਵਿਧਾਇਕਾ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਹਲਕਾ ਖਰੜ ਦੀਆਂ ਸੜਕਾਂ 'ਤੇ ਮਾੜਾ ਸਮੱਗਰੀ ਲਗਾਉਣ ਕਰਕੇ ਠੇਕੇਦਾਰ ਨੂੰ ਝਾੜ ਪਾਉਂਦੇ ਵਿਖਾਈ ਦੇ ਰਹੇ ਸਨ। ਹੁਣ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸੜਕ 'ਤੇ ਮਾੜਾ ਸਮੱਗਰੀ ਲਗਾਉਣ ਵਾਲਿਆਂ ਨੂੰ ਝਾੜ ਪਾਈ।

ਦਰਅਸਲ ਮਾਮਲਾ ਸੰਗਰੂਰ ਦੇ ਪਿੰਡ ਬਾਲੀਆਂ ਅਤੇ ਮੰਗਵਾਲ ਦਾ ਹੈ, ਜਿਥੇ ਸਥਾਨਕ ਵਾਸੀਆਂ ਨੇ ਸੜਕ ਬਣਾਉਣ ਵਾਲੇ ਠੇਕੇਦਾਰਾਂ ਦੀ ਸ਼ਿਕਾਇਤ ਕੀਤੀ। ਕਿਉਂਕਿ ਮਹਿਜ਼ ਕੁਝ ਦਿਨ ਪਹਿਲਾਂ ਬਣਾਈ ਸੜਕ ਦੀ ਖਸਤਾ ਹਾਲਤ ਹੋ ਗਈ ਅਤੇ ਟੁੱਟ ਗਈ। ਲੋਕਾਂ ਨੇ ਇਸਦੀ ਸ਼ਿਕਾਇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀਤੀ। ਵਿਧਾਇਕਾ ਨਰਿੰਦਰ ਕੌਰ ਭਰਾਜ ਸੰਗਰੂਰ ਐਸ.ਡੀ.ਐਮ. ਸਮੇਤ ਮੌਕੇ 'ਤੇ ਪਹੁੰਚੇ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਇਸ ਪੂਰੇ ਮਾਮਲੇ 'ਤੇ ਜਾਣਕਾਰੀ ਵੀ ਦਿੱਤੀ।

Etv Bharat

ਪੰਜਾਬ ਦੇ ਲੋਕ ਹੋਏ ਜਾਗਰੂਕ?: ਇਹਨਾਂ ਤਮਾਮ ਵੀਡੀਓਸ ਤੋਂ ਇਕ ਚੀਜ਼ ਇਹ ਜ਼ਰੂਰ ਸਪੱਸ਼ਟ ਹੈ ਕਿ ਲੋਕ ਆਪਣੇ ਮਸਲਿਆਂ ਲਈ ਸਰਕਾਰੇ ਦਰਬਾਰੇ ਸਿੱਧੀ ਪਹੁੰਚ ਕਰ ਰਹੇ ਹਨ ਅਤੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਿੱਧਾ ਲੋਕਾਂ ਦੇ ਮਸਲੇ ਸੁਣਨ ਲਈ ਪਹੁੰਚਣਾ ਪੈ ਰਿਹਾ ਹੈ।

ਪਿੰਡ ਮੰਗਵਾਲ ਅਤੇ ਬਾਲੀਆਂ ਦੇ ਵਸਨੀਕਾਂ ਨੇ ਇਲਾਕੇ ਵਿਚ ਬਣ ਰਹੀਆਂ ਸੜਕਾਂ ਵਿਚ ਲੱਗ ਰਹੇ ਮਾੜੇ ਸਮੱਗਰੀ ਬਾਰੇ ਠੇਕੇਦਾਰਾਂ ਨੂੰ ਸਵਾਲ ਕੀਤਾ। ਸੰਤੋਸ਼ਜਨਕ ਜਵਾਬ ਨਾ ਮਿਲਣ ਤੋਂ ਬਾਅਦ ਸਥਾਨਕ ਐਮ. ਐਲ. ਏ. ਨੂੰ ਫੋਨ ਖੜਕਾਇਆ ਗਿਆ ਅਤੇ ਐਮ. ਐਲ. ਏ. ਖੁਦ ਲੋਕਾਂ ਦੀਆਂ ਮੁਸ਼ਕਿਲਾਂ ਸੁਣਨੀਆਂ ਪਈਆਂ।

ਹਾਲ ਹੀ 'ਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਵੀ ਅਜਿਹੀ ਹੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਲੋਕਾਂ ਨੇ ਸੜਕ 'ਤੇ ਲੱਗ ਰਹੇ ਮਾੜੇ ਸਮੱਗਰੀ ਦੀ ਜਾਣਕਾਰੀ ਅਨਮੋਲ ਗਗਨ ਮਾਨ ਨੂੰ ਦਿੱਤੀ ਸੀ।

ਇਹ ਵੀ ਪੜ੍ਹੋ:ਆਖ਼ੀਰ! ਕਿਉਂ ਲੋਕਾਂ ਵਿੱਚ ਘੱਟ ਰਿਹਾ ਹੈ ਇਸ ਵਾਰ ਮੂੰਗਫਲੀ ਖਾਣ ਦਾ ਰੁਝਾਨ, ਦੇਖੋ ਸਾਡੀ ਖਾਸ ਖ਼ਬਰ

ETV Bharat Logo

Copyright © 2024 Ushodaya Enterprises Pvt. Ltd., All Rights Reserved.