ETV Bharat / state

ਮੀਂਹ ਨੇ ਕੀਤਾ ਮਲੇਰਕੋਟਲਾ ਵਾਸੀਆਂ ਦਾ ਬੁਰਾ ਹਾਲ

author img

By

Published : Jul 18, 2021, 9:10 PM IST

ਸਾਵਣ ਦੀ ਪਹਿਲੀ ਬਰਸਾਤ ਨੇ ਮਲੇਰਕੋਟਲਾ ਦੇ ਪ੍ਰਸ਼ਾਸਨ ਦੇ ਕਾਰਜ਼ਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕੁੱਝ ਘੰਟਿਆਂ ਦੀ ਬਰਸਾਤ ਨੇ ਪੁਰਾ ਸ਼ਹਿਰ ਪਾਣੀ-ਪਾਣੀ ਕਰ ਦਿੱਤਾ।

ਮੀਂਹ ਨੇ ਕੀਤਾ ਮਲੇਰਕੋਟਲਾ ਵਾਸੀਆਂ ਦਾ ਬੁਰਾ ਹਾਲ
ਮੀਂਹ ਨੇ ਕੀਤਾ ਮਲੇਰਕੋਟਲਾ ਵਾਸੀਆਂ ਦਾ ਬੁਰਾ ਹਾਲ

ਮਲੇਰਕੋਟਲਾ: ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ। ਲੋਕਾਂ ਵਿੱਚ ਉਮੀਦ ਸੀ ਕਿ ਜ਼ਿਲ੍ਹਾਂ ਬਣਨ ਉੱਤੇ ਉਨ੍ਹਾਂ ਦੇ ਇਲਾਕੇ ਦੇ ਪੁਰਾਣੇ ਮਸਲੇ ਹੱਲ ਹੋ ਜਾਣਗੇ ਪਰ ਇਹ ਅਫਸੋਸ ਦੀ ਗਲ ਸਾਬਤ ਹੋਈ ਹੈ। ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਪਹਿਲਾਂ ਆ ਰਹੀਆਂ ਸਨ ਉਨ੍ਹਾਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਹੋਈਆ ਹੈ। ਇਥੇ ਸਾਵਣ ਦੇ ਮਹੀਨੇ ਦੀ ਪਹਿਲੀ ਹੀ ਬਰਸਾਤ ਨੇ ਪ੍ਰਸ਼ਾਸਨ ਦੇ ਕਾਰਜ਼ਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਬੱਸ ਸਟੈਂਡ ਤੇ ਇਸਦੇ ਨਾਲ ਲੱਗਦੇ ਇਲਾਕੇ ਇਕਬਾਲ ਕਾਲੋਨੀ ਅਤੇ ਸ਼ਹਿਰ ਦੇ ਬਹੁਤ ਸਾਰੇ ਹੋਰ ਅਜਿਹੇ ਇਲਾਕੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਬਰਸਾਤੀ ਪਾਣੀ ਜਮ੍ਹਾਂ ਹੋ ਜਾਂਦਾ ਹੈ। ਸ਼ਹਿਰ 'ਚ ਹੋ ਰਹੇ ਵਿਕਾਸ ਕਾਰਜ਼ਾਂ ਦੇ ਵੱਡੇ ਵੱਡੇ ਸੜਕਾਂ ਤੇ ਪਏ ਹੋਏ ਟੋਏ ਇਨ੍ਹਾਂ ਬਰਸਾਤਾਂ ਦੇ 'ਚ ਕਾਫੀ ਮੁਸ਼ਕਲਾਂ ਪੈਦਾ ਕਰ ਰਹੇ ਹਨ।

ਮੀਂਹ ਨੇ ਕੀਤਾ ਮਲੇਰਕੋਟਲਾ ਵਾਸੀਆਂ ਦਾ ਬੁਰਾ ਹਾਲ

ਸਥਾਨਕ ਲੋਕਾਂ ਨੇ ਦੱਸਿਆ ਕਿ ਪਾਣੀ ਸਾਡੇ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਹੈ। ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਕਾਫ਼ੀ ਮੁਸ਼ਕਲਾਂ ਆ ਰਹਿਆਂ ਹਨ। ਜੇਕਰ ਆਉਣ ਵਾਲੇ ਸਮੇਂ ਵਿੱਚ ਮੀਂਹ ਜ਼ਿਆਦਾ ਪੈਂਦਾ ਹੈ ਤਾਂ ਉਨ੍ਹਾਂ ਦੇ ਲਈ ਬਹੁਤ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਇਸ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਨ੍ਹਾਂ ਮੁਸ਼ਕਲਾਂ ਨੂੰ ਠੱਲ ਪਾਉਣ ਲਈ ਪੁਖਤਾ ਇੰਤਜ਼ਾਮ ਕਰਨ।

ਇਹ ਵੀ ਪੜ੍ਹੋਂ :ਮੋਟਰਸਾਈਕਲ ’ਤੇ ਸਟੰਟ ਕਰਨਾ ਪਿਆ ਭਾਰੀ, ਦੇਖੋ ਵੀਡੀਓ !

ETV Bharat Logo

Copyright © 2024 Ushodaya Enterprises Pvt. Ltd., All Rights Reserved.