ETV Bharat / state

ਹਵਾ 'ਚ ਬਣੀ ਅਨੌਖੀ ਗਲੀ !, ਦੇਖੋ ਵੀਡੀਓ

author img

By

Published : Jul 27, 2022, 11:18 AM IST

ਹਵਾ 'ਚ ਬਣੀ ਅਨੌਖੀ ਗਲੀ
ਹਵਾ 'ਚ ਬਣੀ ਅਨੌਖੀ ਗਲੀ

ਸੰਗਰੂਰ ਵਿੱਚ ਇੱਕ ਅਨੌਖਾ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਗਲੀ ਇੰਟਰਲੌਕ ਟਾਈਲਾਂ ਨਾਲ ਬਣਾਈ ਗਈ ਹੈ, ਪਰ ਉਸ ਦੇ ਹੇਠਾਂ ਮਿੱਟੀ ਹੀ ਨਹੀਂ ਹੈ। ਜਾਣੋ ਪੂਰਾ ਮਾਮਲਾ...

ਸੰਗਰੂਰ: ਜ਼ਮੀਨ ਅਤੇ ਮਿੱਟੀ ਦੇ ਅਕਸਰ ਗਲੀਆਂ ਬਣੀਆਂ ਦੇਖਦੀਆਂ, ਪਰ ਜੇਕਰ ਗੱਲ ਸੰਗਰੂਰ ਸ਼ਹਿਰ (Sangrur city) ਦੀ ਕਰੀਏ, ਤਾਂ ਇੱਥੇ ਇੱਕ ਵੱਖਰਾ ਹੀ ਅਯੋਬਾ ਵੇਖਣ ਨੂੰ ਮਿਲਿਆ ਹੈ। ਜਿੱਥੇ ਗਲੀ ਤਾਂ ਹੈ, ਪਰ ਗਲੀ ਹੇਠਾਂ ਜ਼ਮੀਨ ਨਹੀਂ ਹੈ। ਜੇਕਰ ਇਸ ਗਲੀ ਨੂੰ ਹਵਾ 'ਚ ਬਣਾਈ ਹੋਈ ਗਲੀ ਕਿਹਾ ਜਾਵੇ, ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੋਵੇਗਾ। ਗਲੀ ਇੰਟਰਲੌਕ ਟਾਈਲਾਂ (Interlock tiles) ਨਾਲ ਬਣੀ ਹੋਈ ਹੈ।ਜਦੋਂ ਇਸ ਗਲੀ ਦੇ ਹੇਠਾਂ ਵੇਖਿਆ ਗਿਆ ਤਾਂ ਇਸ ਵਿੱਚ 15 ਤੋਂ 10 ਫੁੱਟ ਦਾ ਖੱਡਾ ਬਣਿਆ ਹੋਇਆ ਹੈ। ਜਿਸ ਕਿਸੇ ਵੱਡੇ ਹਾਦਸੇ ਨੂੰ ਸੱਦਾ (Invite accidents) ਦੇ ਰਿਹਾ ਹੈ।

ਇਸ ਮੌਕੇ ਸਥਾਨਕ ਵਾਸੀਆਂ ਵੱਲੋਂ ਇਸ ਮੁੱਦੇ ਨੂੰ ਲੈਕੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ (Former Cabinet Minister Vijay Inder Singla) ‘ਤੇ ਨਿਸ਼ਾਨੇ ਸਾਥੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਗਲੀ ਕਾਂਗਰਸ ਦੇ ਰਾਜ ਵਿੱਚ ਬਣੀ ਸੀ। ਉਨ੍ਹਾਂ ਕਿਹਾ ਕਿ ਇਹ ਗਲੀ ਪੰਚਾਇਤ ਵਿਭਾਗ ਨੇ ਬਿਨ੍ਹਾਂ ਜਾਂਚ ਤੋਂ ਪਾਸ ਕਿਵੇਂ ਕਰੀ ਹੈ। ਉਨ੍ਹਾਂ ਕਿਹਾ ਕਿ ਅਜਿਹਿਆਂ ਲਾਪਰਵਾਹੀਆਂ ਕਰਕੇ ਹੀ ਵੱਡੇ ਹਾਦਸੇ ਹੁੰਦੇ ਹਨ। ਜਿਸ ਦੌਰਾਨ ਆਮ ਲੋਕਾਂ ਨੂੰ ਭਾਰੀ ਨੁਕਸਾਨ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਹਵਾ 'ਚ ਬਣੀ ਅਨੌਖੀ ਗਲੀ

ਇਸ ਮੌਕੇ ਜਦੋਂ ਪੱਤਰਕਾਰ ਸੀਵਰੇਜ ਵਿਭਾਗ ਦੇ ਦਫ਼ਤਰ (Office of Sewerage Department) ਗਏ, ਤਾਂ ਉੱਥੇ ਸਰਕਾਰੀ ਬਾਬੂ ਦਫ਼ਤਰ ਦੀਆਂ ਲਾਈਟਾਂ, ਪੱਖੇ ਅਤੇ ਏ.ਸੀ. ਚਲਾਕੇ ਆਪਣੀ ਕੁਰਸੀ ‘ਤੇ ਹੀ ਮੌਜੂਦ ਨਹੀਂ ਸਨ। ਜਦੋਂ ਪੱਤਰਕਾਰ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਦਫ਼ਤਰ ਆਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਦਫ਼ਤਰ ਤੋਂ ਬਾਹਰ ਹਾਂ ਅਤੇ ਸ਼ਾਮ ਨੂੰ ਦਫ਼ਤਰ ਆਵਾਂਗਾ।

ਇਹ ਵੀ ਪੜ੍ਹੋ: ਪੰਜਾਬ ਦੇ ਗੰਦਲੇ ਹੋ ਰਹੇ ਪਾਣੀਆਂ ਨੂੰ ਲੈਕੇ CM ਮਾਨ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.