ETV Bharat / state

ਸੰਗਰੂਰ ਵਿਚ ਹੋਈ ਪੰਚਾਇਤ ਯੂਨੀਅਨ ਪੰਜਾਬ ਦੀ ਵੱਡੀ ਮੀਟਿੰਗ 'ਚ ਪਹੁੰਚੇ ਨਵਜੋਤ ਸਿੰਘ ਸਿੱਧੂ, 'ਆਪ' 'ਤੇ ਸਾਧੇ ਨਿਸ਼ਾਨੇ

author img

By

Published : Jun 10, 2023, 6:28 PM IST

Navjot Singh Sidhu arrived at the big meeting of Panchayat Union Punjab in district Sangrur today
ਸੰਗਰੂਰ ਵਿਚ ਹੋਈ ਪੰਚਾਇਤ ਯੂਨੀਅਨ ਪੰਜਾਬ ਦੀ ਵੱਡੀ ਮੀਟਿੰਗ 'ਚ ਪਹੁੰਚੇ ਨਵਜੋਤ ਸਿੰਘ ਸਿੱਧੂ, ਆਪ 'ਤੇ ਸਾਧੇ ਨਿਸ਼ਾਨੇ

ਨਵਜੋਤ ਸਿੰਘ ਸਿੱਧੂ ਅੱਜ ਸੰਗਰੂਰ ਵਿਚ ਹੋਈ ਪੰਚਾਇਤ ਯੂਨੀਅਨ ਪੰਜਾਬ ਦੀ ਵੱਡੀ ਮੀਟਿੰਗ ਵਿਚ ਪਹੁੰਚੇ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਜੋ ਸਰਪੰਚਾਂ ਨੂੰ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਉਨ੍ਹਾਂ ਉੱਤੇ ਵਿਚਾਰ ਚਰਚਾ ਕੀਤੀ

ਸੰਗਰੂਰ ਵਿਚ ਹੋਈ ਪੰਚਾਇਤ ਯੂਨੀਅਨ ਪੰਜਾਬ ਦੀ ਵੱਡੀ ਮੀਟਿੰਗ 'ਚ ਪਹੁੰਚੇ ਨਵਜੋਤ ਸਿੰਘ ਸਿੱਧੂ, ਆਪ 'ਤੇ ਸਾਧੇ ਨਿਸ਼ਾਨੇ

ਸੰਗਰੂਰ: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਸੰਗਰੂਰ ਵਿਚ ਹੋਈ ਪੰਚਾਇਤ ਯੂਨੀਅਨ ਪੰਜਾਬ ਦੀ ਵੱਡੀ ਮੀਟਿੰਗ ਵਿਚ ਪਹੁੰਚੇ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਜੋ ਸਰਪੰਚਾਂ ਨੂੰ ਸਮੱਸਿਆਵਾਂ ਪੇਸ਼ ਆ ਰਹੀਆਂ ਹਨ, ਉਨ੍ਹਾਂ ਉੱਤੇ ਵਿਚਾਰ ਚਰਚਾ ਕੀਤੀ ਅਤੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਪੰਚਾਂ ਨੂੰ ਕਮਜ਼ੋਰ ਕਰਨ ਦਾ ਇਲਜ਼ਾਮ ਵੀ ਲਾਇਆ।ਇਸ ਦੌਰਾਨ ਮੀਡਿਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਤੇਰਾਂ ਹਜ਼ਾਰ ਪਿੰਡਾਂ ਦੇ ਸਰਪੰਚਾਂ ਤੋਂ ਉਨ੍ਹਾਂ ਦੀ ਤਾਕਤ ਅਤੇ ਯੋਗਤਾ ਖੋਹ ਰਹੀ ਹੈ। ਇੱਕ ਪਾਸੇ ਪਿੰਡ ਦਾ ਸਰਪੰਚ, ਜੋ ਕਿ ਪਿੰਡ ਦੇ ਵਿਕਾਸ ਅਤੇ ਬਾਕੀ ਕਾਰਜਾਂ ਦੇ ਲਈ ਜਤਨ ਕਰਦਾ ਹੈ ਅਤੇ ਫ਼ੈਸਲੇ ਲੈਂਦਾ ਹੈ, ਅੱਜ ਉਨ੍ਹਾਂ ਸਰਪੰਚਾਂ ਦੀਆਂ ਤਾਕਤਾਂ ਅਤੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਸਾਫ ਪਤਾ ਚਲਦਾ ਹੈ ਕਿ ਪੰਜਾਬ ਸਰਕਾਰ ਖੁਦ ਹਕੂਮਤ ਕਰਨਾ ਚਾਹੁੰਦੀ ਹੈ ਅਤੇ ਖੁਦ ਹੀ ਫੈਸਲੇ ਲੈਣੇ ਚਾਹੁੰਦੀ ਹੈ ਜਿਸ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।

ਹਰ ਇੱਕ ਨਾਲ ਜੱਫੀ ਪਾ ਕੇ ਮਤਭੇਦ ਮਿਟਾਉਣ ਨੂੰ ਤਿਆਰ ਹਾਂ: ਇਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਪਹਿਲਾਂ ਵਾਲੇ ਜਾਣੇ ਜਾਂਦੇ ਅੰਦਾਜ਼ ਵਿਚ ਨਜ਼ਰ ਆਏ ਆਏ ਤਲਖੀ ਭਰੇ ਲਹਿਜੇ 'ਚ ਕਿਹਾ ਕਿ ਅਸੀਂ ਸਰਪੰਚਾਂ ਦੇ ਨਾਲ ਹਾਂ ਸਰਕਾਰ ਦੇ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣ ਦੇਵਾਂਗੇ। ਨਾਲ ਹੀ ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹਾਂਗਾ। ਇਸ ਦੌਰਾਨ ਜਦ ਪੱਤਰਕਾਰਾਂ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਪਾਈ ਜੱਫੀ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਹਰ ਇੱਕ ਨਾਲ ਜੱਫੀ ਪਾ ਕੇ ਮਤਭੇਦ ਮਿਟਾਉਣ ਨੂੰ ਤਿਆਰ ਹਾਂ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਵੀ ਮੈਨੂੰ ਮਿਲਦੇ ਹਨ ਤਾਂ ਮੈਂ ਉਨ੍ਹਾਂ ਨੂੰ ਵੀ ਬਿਨ੍ਹਾਂ ਮਤਭੇਦ ਦੇ ਗੱਲ ਨਾਲ ਲਵਾਂਗਾ, ਕਿਉਂਕਿ ਸਾਡੇ ਵਿਚਾਰਕ ਮਤਭੇਤ ਹਨ ਨਿੱਜੀ ਨਹੀਂ।

ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼: ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਸਰਪੰਚਾਂ ਦੀ ਤਨਖਾਹ ਲਗਾਉਣ ਦੀ ਗੱਲ ਕਰ ਰਹੀ ਸੀ, ਤੇ ਦੂਜੇ ਪਾਸੇ ਪੰਚ ਸਰਪੰਚ ਪਿੰਡ ਦੇ ਵਿਕਾਸ ਅਤੇ ਕਾਰਜਾਂ ਦਾ ਕੋਈ ਫੈਸਲਾ ਵੀ ਨਹੀਂ ਲੈ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਉਪਰ ਇਨਕੁਆਰੀਆਂ ਬਿਠਾ ਕੇ ਅਤੇ ਉਹਨਾਂ ਉੱਪਰ ਕਾਰਵਾਈਆਂ ਖੋਲ੍ਹ ਕੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦਾ ਵਿਰੋਧ ਕਰਦੇ ਹਨ ਅਤੇ ਸਰਪੰਚਾਂ ਦੀ ਲੜਾਈ ਵਿੱਚ ਵੱਧ ਕੇ ਉਨ੍ਹਾਂ ਦਾ ਸਾਥ ਦੇਣਗੇ ਅਤੇ ਜੋ ਸੰਭਵ ਕੋਸ਼ਿਸ਼ ਹੋਵੇਗੀ ਉਹ ਕਰਨਗੇ।

ਪੱਖ ਪਾਤ ਦੀ ਹੈ ਰਾਜਨੀਤੀ: ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਵਾਈਸ ਚਾਂਸਲਰ ਦੀ ਬੇਇਜਤੀ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਹਸਪਤਾਲ ਦੇ ਸਟਾਫ ਹੈ ਨਹੀਂ, ਵੱਡੇ ਅਹੁਦੇਦਾਰਾਂ ਨੂੰ ਬੇਇਜਤ ਕਰਕੇ ਕੱਢਿਆ ਜਾ ਰਿਹਾ ਹੈ ਅਤੇ ਆਪਣੇ ਕਰੀਬੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਪੱਖ ਪਾਤ ਦੀ ਰਾਜਨੀਤੀ ਹੈ, ਜੋ ਕਿ ਮਾੜੀ ਹੈ। ਇਸਦੇ ਨਾਲ ਉਹਨਾਂ ਕਿਹਾ ਕਿ ਉਹ ਭਗਵੰਤ ਮਾਨ ਲਈ 200 ਸਵਾਲ ਰੱਖੀ ਬੈਠੇ ਹਨ ਪਰ ਪੰਜਾਬ ਦੀ ਤਰੱਕੀ ਲਈ ਉਹ ਭਗਵੰਤ ਮਾਨ ਨੂੰ ਵੀ ਮਿਲੇ ਸੀ ਕਿ ਉਹ ਪਿੰਡ ਦੀ ਸੱਥ ਤੋਂ ਸ਼ੁਰੂਆਤ ਕਰਨ ਪਰ ਅੱਜ ਕਿਥੇ ਹਨ ਉਹਨਾਂ ਦੇ ਵਾਅਦੇ ਜੋ ਉਹਨਾਂ ਕੀਤੇ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.