ETV Bharat / state

ਬੀਬੀ ਭੱਠਲ ਨੇ ਅਕਾਲੀਆਂ ਤੇ ਢੀਂਡਸਿਆਂ ਖ਼ਿਲਾਫ਼ ਕੱਢੀ ਭੜਾਸ

author img

By

Published : Feb 7, 2020, 9:17 AM IST

ਲਹਿਰਾਗਾਗਾ ਵਿਖੇ ਰੈਸਟ ਹਾਊਸ ਤੋਂ ਜਾਖ਼ਲ ਰੋਡ ਤੱਕ ਬਣੀ ਸੜਕ ਦੇ ਦੋਵੇਂ ਪਾਸੇ ਇੰਟਰਲਾਕ ਟਾਇਲਾਂ ਲਾਉਣ ਦੇ ਕੰਮ ਦਾ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਰੂ-ਬ-ਰੂ ਹੁੰਦਿਆਂ ਅਕਾਲੀਆਂ ਦੇ ਖ਼ਿਲਾਫ਼ ਕਾਫ਼ੀ ਨਿਸ਼ਾਨੇ ਸਾਧੇ।

ਬੀਬੀ ਭੱਠਲ
ਬੀਬੀ ਭੱਠਲ

ਸੰਗਰੂਰ: ਲਹਿਰਾਗਾਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ 'ਤੇ ਲਿਆਉਣ ਦੀਆਂ ਗੱਲਾਂ 'ਤੇ ਤੰਜ ਕੱਸਦਿਆਂ ਬੀਬੀ ਭੱਠਲ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਕਹਿੰਦੇ ਸਨ ਕਿ ਬਾਦਲ ਦੀ ਜੇਬ 'ਚੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਕਲਦੇ ਹਨ, ਪਰ ਸੁਖਦੇਵ ਢੀਂਡਸਾ ਨੂੰ ਹੁਣ ਸਿਧਾਂਤਾਂ ਦੀ ਯਾਦ ਆਈ ਹੈ।

ਵੀਡੀਓ

ਜਦਕਿ ਅਕਾਲੀ ਦਲ ਦੀ ਪ੍ਰਧਾਨਗੀ ਲਈ ਸੁਖਬੀਰ ਬਾਦਲ ਦਾ ਨਾਂਅ ਸਭ ਤੋਂ ਪਹਿਲਾਂ ਢੀਂਡਸਿਆਂ ਨੇ ਹੀ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਲਹਿਰਾਗਾਗਾ ਹਲਕੇ ਨੂੰ ਲਾਵਾਰਿਸ ਸਮਝਿਆ ਹੋਇਆ ਹੈ। ਇੱਥੇ ਚੰਦੂਮਾਜਰਾ ਤੇ ਢੀਂਡਸਾ ਅਹਿਮਦ ਸ਼ਾਹ ਅਬਦਾਲੀ ਬਣ ਕੇ ਕਦੇ-ਕਦੇ ਪਹੁੰਚ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਵੱਲੋਂ ਵੱਖਰਾ ਰਾਹ ਚੁਣਨ ਤੋਂ ਬਾਅਦ ਹੁਣ 17 ਸਾਲਾਂ ਬਾਅਦ ਮੁੜ ਚੰਦੂਮਾਜਰਾ ਨੂੰ ਲਹਿਰਾ ਹਲਕੇ ਦੀ ਯਾਦ ਆ ਗਈ ਹੈ। ਪੰਜਾਬ ਅੰਦਰ ਚੱਲ ਰਹੇ ਰੇਤ ਮਾਫ਼ੀਆ, ਨਸ਼ਾ ਮਾਫ਼ੀਆ ਤੇ ਗੈਂਗਸਟਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ 2007 ਤੱਕ ਪੰਜਾਬ ਵਿੱਚ ਇਸ ਤਰ੍ਹਾਂ ਦਾ ਕੁੱਝ ਨਹੀਂ ਸੀ, ਪਰ ਅਕਾਲੀਆਂ ਵੱਲੋਂ 10 ਸਾਲਾਂ ਦੇ ਰਾਜ ਦੌਰਾਨ ਬੀਜੇ ਸਾਰੇ ਕੰਢੇ ਹੁਣ ਸਾਨੂੰ ਚੁਗਣੇ ਪੈ ਰਹੇ ਹਨ।

ਦਿੱਲੀ ਚੋਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਸਿਆਸਤ ਕੱਢੀ ਹੈ, ਜਿਵੇਂ ਧਰਮ 'ਚੋਂ ਅਕਾਲੀ ਦਲ ਨੇ। ਨੇੜਲੇ ਪਿੰਡ ਗਿਦੜਿਆਣੀ ਵਿਖੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਦੇ ਹੋ ਰਹੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੀ ਗੱਲ ਸ਼ਾਂਤਮਈ ਢੰਗ ਨਾਲ ਕਰਨ ਦਾ ਹੱਕ ਹੈ। ਕਾਂਗਰਸ ਪਾਰਟੀ ਅਮਨ ਤੇ ਸ਼ਾਂਤੀ ਚਾਹੁੰਦੀ ਹੈ, ਹਰ ਗੱਲ ਬੈਠ ਕੇ ਸੁਲਝਾਈ ਜਾ ਸਕਦੀ ਹੈ, ਸਾਨੂੰ ਟਕਰਾਅ ਵਾਲੀ ਨੀਤੀ ਤੇ ਨਹੀਂ ਜਾਣਾ ਚਾਹੀਦਾ। ਹਰ ਇੱਕ ਨੂੰ ਆਪਣੀ ਮਰਜ਼ੀ ਨਾਲ ਧਰਮ ਪ੍ਰਚਾਰ ਕਰਨ ਦੀ ਖੁੱਲ੍ਹ ਹੈ।

Intro:ਅਕਾਲੀ ਦਲ ਨੇ ਧਰਮ ਨੂੰ ਹਮੇਸ਼ਾ  ਸਿਆਸਤ ਲਈ ਵਰਤਿਆ - ਬੀਬੀ ਭੱਠਲ Body:ਅਕਾਲੀ ਦਲ ਨੇ ਧਰਮ ਨੂੰ ਹਮੇਸ਼ਾ  ਸਿਆਸਤ ਲਈ ਵਰਤਿਆ - ਬੀਬੀ ਭੱਠਲ 


ਅਕਾਲੀ ਦਲ ਬਾਦਲ ਵੱਲੋਂ ਹਮੇਸ਼ਾ ਧਰਮ ਨੂੰ ਸਿਆਸਤ ਲਈ ਵਰਤਿਆ ਜਾਂਦਾ ਹੈ ਇਨ੍ਹਾਂ ਦੀਆਂ ਰੈਲੀਆਂ 'ਚ ਲੰਗਰ ਦਾ ਪ੍ਰਬੰਧ  ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਂਦਾ ਹੈ । ਅਕਾਲੀਆਂ ਵੱਲੋਂ ਧਰਮ ਦੇ ਨਾਂ ਤੇ ਸਿਆਸਤ ਚਲਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹੈ ਹੁਣ ਉਹੀ ਧਰਮ ਨੇ ਇਨ੍ਹਾਂ ਨੂੰ ਸਜ਼ਾ ਦਿੱਤੀ ਹੈ ਜਿਸ ਦੇ ਚੱਲਦਿਆਂ ਅਕਾਲੀ ਦਲ ਸਿਰਫ ਦਲ ਦਲ ਬਣ ਕੇ ਰਹਿ ਗਿਆ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਲਹਿਰਾਗਾਗਾ ਵਿਖੇ ਰੈਸਟ ਹਾਊਸ ਤੋਂ ਜਾਖ਼ਲ ਰੋਡ ਤੱਕ  ਬਣੀ ਸੜਕ ਦੇ ਦੋਵੇਂ ਪਾਸੇ ਇੰਟਰਲਾਕ ਟਾਇਲਾਂ ਲਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ । ਬੀਬੀ ਭੱਠਲ ਨੇ ਢੀਂਡਸਾ ਪਰਿਵਾਰ  ਵੱਲੋਂ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ ਤੇ ਲਿਆਉਣ ਦੀਆਂ ਗੱਲਾਂ ਤੇ ਤਨਜ਼ ਕੱਸਦਿਆਂ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਬਾਦਲ ਦੀ ਜੇਬ ਚੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਕਲਦੇ ਹਨ ਪਰ ਸੁਖਦੇਵ ਢੀਂਡਸਾ ਨੂੰ ਹੁਣ ਸਿਧਾਂਤਾਂ ਦੀ ਯਾਦ ਆਈ ਹੈ ਜਦਕਿ ਅਕਾਲੀ ਦਲ ਦੀ ਪ੍ਰਧਾਨਗੀ ਲਈ ਸੁਖਬੀਰ ਬਾਦਲ ਦਾ ਨਾਂ ਸਭ ਤੋਂ ਪਹਿਲਾਂ ਸ ਢੀਂਡਸਾ ਨੇ ਹੀ ਪੇਸ਼ ਕੀਤਾ ਸੀ । ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਲਹਿਰਾ ਹਲਕੇ ਨੂੰ ਲਾਵਾਰਿਸ ਸਮਝਿਆ ਹੋਇਆ ਇੱਥੇ ਅਹਿਮਦ ਸ਼ਾਹ ਅਬਦਾਲੀ ਬਣ ਕੇ ਕਦੇ ਚੰਦੂਮਾਜਰਾ ਅਤੇ ਕਦੇ ਢੀਂਡਸਾ ਪਹੁੰਚ ਜਾਂਦਾ ਹੈ । ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਦੇ ਵੱਖਰਾ ਰਾਹ ਚੁਣਨ ਤੋਂ ਬਾਅਦ ਹੁਣ ਫਿਰ 17 ਸਾਲਾਂ ਬਾਅਦ ਚੰਦੂਮਾਜਰਾ ਨੂੰ ਲਹਿਰੇ ਹਲਕੇ ਦੀ ਯਾਦ ਆ ਗਈ ਹੈ । ਪੰਜਾਬ ਅੰਦਰ ਚੱਲ ਰਹੇ ਰੇਤ ਮਾਫ਼ੀਆ ਨਸ਼ਾ ਮਾਫ਼ੀਆ ਅਤੇ ਗੈਂਗਸਟਰ ਆਦਿ ਬਾਰੇ ਉਨ੍ਹਾਂ ਕਿਹਾ ਕਿ 2007 ਤੱਕ ਪੰਜਾਬ ਵਿੱਚ ਇਸ ਤਰ੍ਹਾਂ ਦਾ ਕੁੱਝ ਨਹੀਂ ਸੀ ਪਰ ਅਕਾਲੀਆਂ ਦੁਆਰਾ 10 ਸਾਲਾਂ ਦੇ ਰਾਜ ਦੌਰਾਨ ਬੀਜੇ ਇਹ ਸਾਰੇ ਕੰਢੇ ਹੁਣ ਸਾਨੂੰ ਚੁਗਣੇ ਪੈ ਰਹੇ ਹਨ । ਦਿੱਲੀ ਚੋਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਸਿਆਸਤ ਕੱਢੀ ਹੈ ਜਿਵੇਂ ਧਰਮ ਚੋਂ ਅਕਾਲੀ ਦਲ ਨੇ । ਨੇੜਲੇ ਪਿੰਡ ਗਿਦੜਿਆਣੀ ਵਿਖੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਦੇ ਹੋ ਰਹੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਹੱਕ ਹੈ ਆਪੋ ਆਪਣੀ ਗੱਲ ਸ਼ਾਂਤਮਈ ਤਰੀਕੇ ਨਾਲ ਕਰਨ ਦਾ, ਕਾਂਗਰਸ ਪਾਰਟੀ ਅਮਨ ਤੇ ਸ਼ਾਂਤੀ ਚਾਹੁੰਦੀ ਹੈ । ਹਰ ਗੱਲ ਬੈਠ ਕੇ ਸੁਲਝਾਈ ਜਾ ਸਕਦੀ ਹੈ ਸਾਨੂੰ ਟਕਰਾਅ ਵਾਲੀ ਨੀਤੀ ਤੇ ਨਹੀਂ ਜਾਣਾ ਚਾਹੀਦਾ । ਹਰ ਇੱਕ ਨੂੰ ਆਪਣੀ ਮਰਜ਼ੀ ਨਾਲ ਧਰਮ ਪ੍ਰਚਾਰ ਕਰਨ ਦੀ ਖੁੱਲ੍ਹ ਹੈ ।
ਵਾਇਟ - ਬੀਬੀ ਭੱਠਲ ।Conclusion:ਅਕਾਲੀ ਦਲ ਨੇ ਧਰਮ ਨੂੰ ਹਮੇਸ਼ਾ  ਸਿਆਸਤ ਲਈ ਵਰਤਿਆ - ਬੀਬੀ ਭੱਠਲ 
ETV Bharat Logo

Copyright © 2024 Ushodaya Enterprises Pvt. Ltd., All Rights Reserved.