ETV Bharat / state

ਮੱਖੀਆਂ ਦੇ ਡਰ ਕਾਰਨ ਲੋਕ ਘਰਾਂ ’ਚ ਕੈਦ! ਪਿੰਡ ਦੇ ਲੋਕਾਂ ਨੇ ਇੰਝ ਕੀਤਾ ਦੁੱਖੜਾ ਬਿਆਨ...

author img

By

Published : Mar 31, 2022, 8:47 PM IST

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿੱਥੇ ਲੋਕ ਇੱਕ ਵੱਖਰੀ ਮੁਸੀਬਤ ਵਿੱਚ ਫਸੇ ਮਹਿਸੂਸ ਕਰ ਰਹੇ ਹਨ। ਆਖਿਰ ਕਿਉਂ ਸੰਗਰੂਰ ਦੇ ਇਸ ਪਿੰਡ ਲੋਕਾਂ ਨੇ ਆਪਣੇ ਘਰਾਂ ਵਿੱਚ ਖਾਣ-ਪੀਣ ਦੇ ਸਮਾਨ ਨੂੰ ਕੱਪੜੇ ਨਾਲ ਢੱਕਿਆ ਹੋਇਆ ਹੈ, ਕਿਉਂ ਲੋਕ ਜ਼ਿਆਦਾ ਆਪਣੇ ਘਰਾਂ ਵਿੱਚ ਕੈਦ ਵਾਂਗ ਰਹਿੰਦੇ ਹਨ ਵੇਖੋ ਸਾਡੀ ਖਾਸ ਰਿਪੋਰਟ ਵਿੱਚ

ਸੰਗਰੂਰ: ਤਸਵੀਰਾਂ ਸੰਗਰੂਰ ਦੇ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਭਗਵਾਨਪੁਰਾ ਦੀਆਂ ਹਨ, ਜਿੱਥੇ ਲੋਕ ਇੱਕ ਵੱਖਰੀ ਹੀ ਮੁਸੀਬਤ ਵਿੱਚ ਫਸ ਗਏ ਹਨ। ਪਿੰਡ ਵਿੱਚ ਥਾਂ ਥਾਂ ਮੱਖੀਆਂ ਦੇ ਝੁੰਡ ਵਿਖਾਈ ਦੇ ਰਹੇ (FLIES ATTACK IN VILLAGE BHAGWANPURA) ਹਨ ਜਿਸਦੇ ਚੱਲਦੇ ਲੋਕਾਂ ਨੇ ਆਪਣੇ ਘਰਾਂ ਨੂੰ ਮੱਛਰ ਦਾਨੀਆਂ ਨਾਲ ਢੱਕਿਆ ਹੋਇਆ ਹੈ।

ਮੱਖੀਆਂ ਦੇ ਡਰ ਕਾਰਨ  ਪਿੰਡ ਭਗਵਾਨਪੁਰਾ ਦੇ ਲੋਕ ਘਰਾਂ ’ਚ ਕੈਦ
ਮੱਖੀਆਂ ਦੇ ਡਰ ਕਾਰਨ ਪਿੰਡ ਭਗਵਾਨਪੁਰਾ ਦੇ ਲੋਕ ਘਰਾਂ ’ਚ ਕੈਦ

ਪਿੰਡ ਚ ਵਧ ਰਹੀ ਫਾਰਮਾਂ ਦੀ ਗਿਣਤੀ: ਪਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਆਲੇ ਦੁਆਲੇ ਫਾਰਮਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸਦੇ ਚੱਲਦੇ ਹੀ ਮੱਖੀਆਂ ਦੀ ਗਿਣਤੀ ਵਿੱਚ ਵੀ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਆਪਣਾ ਦੁੱਖੜਾ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮੱਖੀਆਂ ਨੇ ਇੰਨ੍ਹਾਂ ਕੁ ਪਰੇਸ਼ਾਨ ਕੀਤਾ ਹੋਇਆ ਹੈ ਕਿ ਉਨ੍ਹਾਂ ਇੱਕ ਥਾਂ ਉੱਪਰ ਬੈਠ ਨਹੀਂ ਸਕਦੇ ਅਤੇ ਜੇ ਉਹ ਬੈਠਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਕੱਪੜੇ ਨਾਲ ਝੱਲ ਮਾਰਨੀ ਪੈਂਦੀ ਹੈ।

ਮੱਖੀਆਂ ਦੇ ਡਰ ਕਾਰਨ ਪਿੰਡ ਭਗਵਾਨਪੁਰਾ ਦੇ ਲੋਕ ਘਰਾਂ ’ਚ ਕੈਦ

ਮੱਖੀਆਂ ਦੇ ਖੌਫ ਕਾਰਨ ਨਹੀਂ ਆਉਂਦੇ ਰਿਸ਼ਤੇਦਾਰ: ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਮੱਖੀਆਂ ਦੇ ਆਤੰਕ ਕਾਰਨ ਉਨ੍ਹਾਂ ਦੇ ਰਿਸ਼ਤੇਦਾਰ ਤੱਕ ਨਹੀਂ ਆਉਂਦੇ। ਉਨ੍ਹਾਂ ਦੱਸਿਆ ਕਿ ਮੱਖੀਆਂ ਕਾਰਨ ਉਨ੍ਹਾਂ ਦੇ ਪਿੰਡ ਵਿੱਚ ਕਈ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਉਪਾਅ ਕੀਤੇ ਜਾ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੀ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਨਰਕ ਭਰੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਮੱਖੀਆਂ ਦੇ ਡਰ ਕਾਰਨ  ਪਿੰਡ ਭਗਵਾਨਪੁਰਾ ਦੇ ਲੋਕ ਘਰਾਂ ’ਚ ਕੈਦ
ਮੱਖੀਆਂ ਦੇ ਡਰ ਕਾਰਨ ਪਿੰਡ ਭਗਵਾਨਪੁਰਾ ਦੇ ਲੋਕ ਘਰਾਂ ’ਚ ਕੈਦ

ਮਸਲੇ ਦੇ ਹੱਲ ਲਈ ਸੰਘਰਸ਼ ਦਾ ਕੀਤਾ ਐਲਾਨ: ਅੱਕੇ ਲੋਕਾਂ ਨੇ ਹੁਣ ਮੱਖੀਆਂ ਤੋਂ ਮੁਕਤੀ ਲਈ ਸੰਘਰਸ਼ ਦਾ ਰਾਹ ਚੁਣਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸੜਕਾਂ ਤੇ ਆ ਕੇ ਇਸ ਦਾ ਵਿਰੋਧ ਕਰਨਗੇ ਤਾਂ ਕਿ ਉਹ ਮੱਖੀਆਂ ਤੋਂ ਨਿਜਾਤ ਪਾ ਸਕਣ। ਇੰਨ੍ਹਾਂ ਲੋਕਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਇਸ ਮਸਲੇ ਦਾ ਸਾਰਥਕ ਹੱਲ ਕੱਢਣਗੇ ਤਾਂ ਕਿ ਨਾ ਪਿੰਡ ਦੇ ਲੋਕਾਂ ਨੂੰ ਸਮੱਸਿਆ ਆਵੇ ਨਾ ਹੀ ਕੰਮ ਕਰਨ ਵਾਲੇ ਦਾ ਕੋਈ ਨੁਕਸਾਨ ਹੋਵੇ।

ਇਹ ਵੀ ਪੜ੍ਹੋ: ਲੰਬੀ ਲਾਠੀਚਾਰਜ ਮਾਮਲੇ 'ਚ BKU ਉਗਰਾਹਾਂ ਭਲਕੇ ਡੀਸੀ ਦਫ਼ਤਰ ਸਾਹਮਣੇ ਲਗਾਵੇਗੀ ਪੱਕਾ ਮੋਰਚਾ

ETV Bharat Logo

Copyright © 2024 Ushodaya Enterprises Pvt. Ltd., All Rights Reserved.