ETV Bharat / state

ਪਿੰਡ ਹਰਚੰਦਪੁਰ 'ਚ ਕੂੜੇ ਦਾ ਡੰਪ ਦੇ ਰਿਹੈ ਬੀਮਾਰੀਆਂ ਨੂੰ ਸੱਦਾ, ਪ੍ਰਸ਼ਾਸਨ ਨੀਂਦ 'ਚ

author img

By

Published : Sep 23, 2020, 7:03 AM IST

ਧੂਰੀ ਦੇ ਪਿੰਡ ਹਰਚੰਦਪੁਰ ਵਿੱਚ ਕੂੜੇ ਦਾ ਡੰਪ ਬੀਮਾਰੀਆਂ ਨੂੰ ਸੱਦਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਨੂੰ ਉਹ ਕਈ ਵਾਰੀ ਇਸ ਸਮੱਸਿਆ ਬਾਰੇ ਦੱਸ ਚੁੱਕੇ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਸਮੱਸਿਆ ਨਾ ਹੱਲ ਹੋਣ 'ਤੇ ਧਰਨੇ ਲਾਏ ਜਾਣਗੇ।

ਪਿੰਡ ਹਰਚੰਦਪੁਰ 'ਚ ਕੂੜੇ ਦਾ ਡੰਪ ਦੇ ਰਿਹੈ ਬੀਮਾਰੀਆਂ ਨੂੰ ਸੱਦਾ, ਪ੍ਰਸ਼ਾਸਨ ਨੀਂਦ 'ਚ
ਪਿੰਡ ਹਰਚੰਦਪੁਰ 'ਚ ਕੂੜੇ ਦਾ ਡੰਪ ਦੇ ਰਿਹੈ ਬੀਮਾਰੀਆਂ ਨੂੰ ਸੱਦਾ, ਪ੍ਰਸ਼ਾਸਨ ਨੀਂਦ 'ਚ

ਧੂਰੀ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜਿਥੇ ਪੰਜਾਬ ਸਰਕਾਰ ਵੱਲੋਂ ਸਾਫ਼-ਸਫ਼ਾਈ ਲਈ ਧਿਆਨ ਰੱਖਣ ਬਾਰੇ ਕਿਹਾ ਜਾ ਰਿਹਾ ਹੈ, ਉਥੇ ਧੂਰੀ ਨਗਰ ਕੌਂਸਲ ਦੇ ਪਿੰਡ ਹਰਚੰਦਪੁਰ ਵਿੱਚ ਕੂੜੇ ਦੇ ਡੰਪ ਦੀ ਸਮੱਸਿਆ ਵੱਲ ਧਿਆਨ ਨਾ ਦੇ ਕੇ ਬੀਮਾਰੀਆਂ ਨੂੰ ਸੱਦਾ ਦਿੰਦਾ ਨਜ਼ਰ ਆ ਰਿਹਾ ਹੈ। ਕੂੜੇ ਦੀ ਸਮੱਸਿਆ ਕਾਰਨ ਆਸ-ਪਾਸ ਦੇ ਤਿੰਨ-ਚਾਰ ਪਿੰਡਾਂ ਦੇ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ।

ਸਮੱਸਿਆ ਸਬੰਧੀ ਈਟੀਵੀ ਭਾਰਤ ਨੇ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਭੜਾਸ ਕੱਢੀ। ਲੋਕਾਂ ਦਾ ਕਹਿਣਾ ਸੀ ਕਿ ਸਾਰੇ ਸ਼ਹਿਰ ਦਾ ਕੂੜਾ ਪਿੰਡ ਵਿੱਚ ਡੰਪ ਬਣਾ ਕੇ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਬਦਬੂ ਪੈਦਾ ਹੋ ਗਈ ਹੈ। ਬਾਰਸ਼ ਕਾਰਨ ਇਥੇ ਚਿੱਕੜ ਹੋ ਜਾਂਦਾ ਹੈ ਅਤੇ ਬਦਬੂ ਮਾਰਨ ਲੱਗ ਜਾਂਦੀ ਹੈ, ਜਿਸ ਕਾਰਨ ਖੜੇ ਗੰਦੇ ਪਾਣੀ ਅਤੇ ਕੂੜੇ ਦੇ ਢੇਰ ਕਾਰਨ ਮੱਛਰ ਪੈਦਾ ਹੋ ਰਹੇ ਹਨ। ਕੋਰੋਨਾ ਦੇ ਚੱਲਦੇ ਇਥੇ ਗੰਦਗੀ ਕਾਰਨ ਬੱਚਿਆਂ ਦੇ ਬਜ਼ੁਰਗਾਂ ਨੂੰ ਬੀਮਾਰੀਆਂ ਦਾ ਜ਼ਿਆਦਾ ਖਤਰਾ ਵੱਧ ਗਿਆ ਹੈ, ਪਰ ਨਗਰ ਕੌਂਸਲ ਵੱਲੋਂ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

ਪਿੰਡ ਹਰਚੰਦਪੁਰ 'ਚ ਕੂੜੇ ਦਾ ਡੰਪ ਦੇ ਰਿਹੈ ਬੀਮਾਰੀਆਂ ਨੂੰ ਸੱਦਾ, ਪ੍ਰਸ਼ਾਸਨ ਨੀਂਦ 'ਚ

ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਵੀ ਇਥੇ ਟਰਾਲੀ ਵਾਲਿਆਂ ਨੂੰ ਕੂੜਾ ਸੁੱਟਣ ਤੋਂ ਰੋਕਦੇ ਹਨ ਤਾਂ ਉਹ ਗਲ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਸਬੰਧੀ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੀ ਕਿਹਾ ਗਿਆ ਸੀ, ਜਿਸ 'ਤੇ ਐਸਡੀਐਮ ਧੂਰੀ ਨੇ 6 ਸਤੰਬਰ ਤੱਕ ਹੱਲ ਕਰਨ ਬਾਰੇ ਕਿਹਾ ਸੀ ਪਰ ਅਜੇ ਤੱਕ ਵੀ ਹੱਲ ਨਹੀਂ ਕੀਤਆ ਗਿਆ।
ਅਖ਼ੀਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਕੂੜੇ ਦੀ ਇਸ ਸਮੱਸਿਆ ਦਾ ਛੇਤੀ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਉਹ ਧਰਨਾ ਲਾਉਣਗੇ ਅਤੇ ਮਰਨ ਵਰਤ ਵੀ ਕਰਨਗੇ।

ਉਧਰ, ਇਸ ਸਮੱਸਿਆ ਸਬੰਧੀ ਧੂਰੀ ਦੇ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਗਲਾ ਨੇ ਕਿਹਾ ਕਿ ਕੂੜੇ ਦੇ ਡੰਪ ਦੀ ਗੰਦਗੀ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਬੀਮਾਰੀਆਂ ਦਾ ਡਰ ਸਤਾ ਰਿਹਾ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਜਿਸ ਦੀ ਉਹ ਨਿਖੇਧੀ ਕਰਦੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਛੇਤੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਧਰਨੇ ਲਈ ਮਜ਼ਬੂਰ ਹੋਣਗੇੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.