ETV Bharat / state

ਪ੍ਰਦਰਸ਼ਨਕਾਰੀ ਅਧਿਆਪਕਾਂ ’ਤੇ ਤਸ਼ੱਦਦ, ਪ੍ਰਸ਼ਾਸਨ ਨੇ ਕੀਤੀ ਖਿੱਚ ਧੂਹ

author img

By

Published : Dec 15, 2021, 11:35 AM IST

Updated : Dec 16, 2021, 1:27 PM IST

ਸੰਗਰੂਰ ਵਿਚ ਮੁੱਖ ਮੰਤਰੀ ਨੇ ਵਰਕਰਾਂ ਨਾਲ ਮੀਟਿੰਗ (Chief Minister called on the workers) ਅਤੇ ਕਈ ਉਦਘਾਟਨ ਕਰਨੇ ਸਨ।ਇਸ ਮੌਕੇ ਕੱਚੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ।

ਪ੍ਰਦਰਸ਼ਨਕਾਰੀ ਅਧਿਆਪਕਾਂ ’ਤੇ ਤਸ਼ੱਦਦ
ਪ੍ਰਦਰਸ਼ਨਕਾਰੀ ਅਧਿਆਪਕਾਂ ’ਤੇ ਤਸ਼ੱਦਦ

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਵਿਸ਼ੇਸ਼ ਤੌਰ ਤੇ ਸੰਗਰੂਰ ਪਹੁੰਚੇ। ਜਿੱਥੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਵੀ ਕੀਤਾ। ਜਿੱਥੇ ਲੋਕਾਂ ਨੂੰ ਸੰਬੋਧਿਤ ਕੀਤਾ ਉਥੇ ਹੀ ਸੀਐਮ ਚੰਨੀ ਦੇ ਨਾਲ ਵਿਜੇਂਦਰ ਸਿੰਗਲਾ ਮੰਤਰੀ ਵੀ ਨਜ਼ਰ ਆਏ। ਇਸ ਮੌਕੇ ਸੀਐਮ ਚੰਨੀ ਵੱਲੋਂ ਜਿਥੇ ਇਕ ਵੱਡੇ ਹਸਪਤਾਲ ਦਾ ਉਦਘਾਟਨ ਕੀਤਾ। ਉਥੇ ਹੀ ਵੱਖੋ ਵੱਖ ਜਾਰੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ।

  • #WATCH | Punjab Police detained unemployed BEd TET (teacher eligibility test) qualified teachers who protested in CM Charanjit Singh Channi's rally in Sangrur earlier today pic.twitter.com/vFc0g59iGl

    — ANI (@ANI) December 14, 2021 " class="align-text-top noRightClick twitterSection" data=" ">

ਕੱਚੇ ਅਧਿਆਪਕਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਵਲੋਂ ਪ੍ਰੋਟੈਸਟ (Protest by Punjab Government) ਕੀਤਾ ਜ਼ਿਆਦਾ ਸੀ ਅਤੇ ਸੀਐਮ ਚੰਨੀ ਦੀ ਆਮਦ ਨੂੰ ਲੈ ਕੇ ਵੀ ਵੱਡੀ ਗਿਣਤੀ ਦੇ ਵਿਚ ਇਹ ਕੱਚੇ ਅਧਿਆਪਕ ਉੱਥੇ ਸਮਾਗਮ ਵਾਲੀ ਥਾਂ ਉਤੇ ਪੁੱਜੇ ਜਿਨ੍ਹਾਂ ਉਥੇ ਪ੍ਰੋਟੈਸਟ ਕੀਤਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਪੁਲਿਸ ਨੇ ਉਨ੍ਹਾਂ ਨਾਲ ਧੱਕਾ ਮੁੱਕੀ ਕਰਦਿਆਂ ਉਨ੍ਹਾਂ ਦੀ ਖਿੱਚ ਧੂਹ ਕੀਤੀ ਅਤੇ ਉਹਨਾਂ ਨੂੰ ਬੱਸਾਂ ਵਿਚ ਬਿਠਾ ਕੇ ਹਿਰਾਸਤ ਵਿਚ ਲੈ ਲਿਆ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਐਸਐਸਪੀ ਨੇ ਸਾਡੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਉਣ ਦੀ ਗੱਲ ਕਹੀ ਸੀ ਪਰ ਸ਼ਾਮ ਦੇ 4 ਵਜੇ ਤੱਕ ਬੈਠਾ ਕੇ ਰੱਖਿਆ ਪਰ ਸਾਡੀ ਕੋਈ ਮੀਟਿੰਗ ਨਹੀਂ ਕਰਵਾਈ।

ਸੰਗਰੂਰ 'ਚ ਕੱਚੇ ਅਧਿਆਪਕਾਂ ਵੱਲੋਂ ਪ੍ਰਦਰਸ਼ਨ

ਜ਼ਿਕਰਯੋਗ ਹੈ ਕਿ ਪ੍ਰਦਰਸ਼ਨ ਵਿਚ ਸਾਰੇ ਵਿਭਾਗਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ।ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨੀਆ ਗਈਆ ਤਾਂ ਅਸੀ ਆਉਣ ਵਾਲੇ ਦਿਨਾਂ ਵਿਚ ਵੱਡਾ ਪ੍ਰਦਰਸ਼ਨ ਕਰਾਂਗੇ।

ਇਹ ਵੀ ਪੜੋ: ਦਿੱਲੀ ਤੋਂ ਪਰਤੇ ਕਿਸਾਨਾਂ ਨੇ ਚੰਨੀ ਸਰਕਾਰ ਦੀਆਂ ਵਧਾਈਆਂ ਮੁਸ਼ਕਿਲਾਂ, ਕੀਤਾ ਵੱਡਾ ਐਲਾਨ

Last Updated :Dec 16, 2021, 1:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.