ETV Bharat / state

ਪੰਜਾਬ ਕਰਫਿਊ: ਭਗਵੰਤ ਮਾਨ ਨੇ ਮੁੱਖ ਮੰਤਰੀ ਨੂੰ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਕਰਵਾਇਆ ਜਾਣੂ

author img

By

Published : Apr 15, 2020, 1:51 PM IST

ਭਗਵੰਤ ਮਾਨ
ਫੋਟੋ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੰਗਲਵਾਰ ਨੂੰ ਬੁਲਾਈ ਗਈ ਸਰਬ ਦਲੀ ਵੀਡੀਓ ਕਾਨਫ਼ਰੰਸ ‘ਚ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ।

ਸੰਗਰੂਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੰਗਲਵਾਰ ਨੂੰ ਬੁਲਾਈ ਗਈ ਸਰਬ ਦਲੀ ਵੀਡੀਓ ਕਾਨਫ਼ਰੰਸ ‘ਚ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਹਿੱਸਾ ਲਿਆ। ਕਰੀਬ 3 ਘੰਟੇ ਚੱਲੀ ਇਸ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਮਾਨ ਦੇ ਨਾਲ ਬੈਠੇ। ਇਸ ਮੌਕੇ ਭਗਵੰਤ ਮਾਨ ਨੇ ਕਰਫਿਊ ਦੇ ਚੱਲਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ।

ਵੇਖੋ ਵਡੀਓ

ਭਗਵੰਤ ਮਾਨ ਨੇ ਕਣਕ ਦੀ ਵਾਢੀ ਦੇ ਮੱਦੇਨਜ਼ਰ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਦਰਪੇਸ਼ ਦਿੱਕਤਾਂ, ਗ਼ਰੀਬਾਂ, ਜ਼ਰੂਰਤਮੰਦਾਂ ਨੂੰ ਰਾਸ਼ਨ ਦੀ ਵੱਡੀ ਥੁੜ ਅਤੇ ਰਾਸ਼ਨ ਵੰਡਣ ਦੇ ਨਾਂਅ ਉੱਤੇ ਹੋ ਰਹੀ ਸਿਆਸਤ ਦਾ ਜ਼ਿਕਰ ਕੀਤਾ।

ਇਸ ਦੇ ਨਾਲ ਹੀ, ਵਿਤਕਰੇਬਾਜ਼ੀ ‘ਗਰਾਊਂਡ ਜ਼ੀਰੋ’ ‘ਤੇ ਕੋਰੋਨਾ ਨਾਲ ਲੜ ਰਹੇ ਸਫ਼ਾਈ ਸੇਵਕਾਂ, ਆਸ਼ਾ ਤੇ ਆਂਗਣਵਾੜੀ ਵਰਕਰਾਂ, ਐਂਬੂਲੈਂਸ ਡਰਾਈਵਰਾਂ, ਨਰਸਾਂ, ਡਾਕਟਰਾਂ ਸਮੇਤ ਸਾਰੇ ਸਿਹਤ ਕਰਮੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਵੀ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ।

ਉੱਥੇ ਹੀ, ਮਨਰੇਗਾ ਕਾਮਿਆਂ, ਪ੍ਰਾਈਵੇਟ ਬੈਂਕਾਂ ਵੱਲੋਂ ਕਿਸ਼ਤਾਂ ਲਈ ਪਾਇਆ ਗਿਆ ਦਬਾਅ, ਪ੍ਰਾਈਵੇਟ ਕੰਪਨੀਆਂ ਵੱਲੋਂ ਆਪਣੇ ਵਰਕਰਾਂ ਦੀ ਕੱਟੀ ਜਾ ਰਹੀ ਤਨਖ਼ਾਹ ਅਤੇ ਪ੍ਰਾਈਵੇਟ ਸਕੂਲਾਂ ਵੱਲੋਂ ਟੀਚਰਾਂ ਨੂੰ ਤਨਖ਼ਾਹ ਦੇਣ ਲਈ ਸਰਕਾਰ ਕੋਲ ਪਈ ਉਨ੍ਹਾਂ ਦੀ ਸਕਿਉਰਿਟੀ ਰਾਸ਼ੀ ਵਾਪਸ ਕਰਨ ਵਰਗੇ ਕਈ ਹੋਰ ਮਸਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਨਮੁੱਖ ਰੱਖੇ।

ਇਹ ਵੀ ਪੜ੍ਹੋ:ਕੋਵਿਡ-19: ਦੇਸ਼ 'ਚ 3 ਮਈ ਤੱਕ ਵਧਿਆ 'ਲੌਕਡਾਊਨ', ਮੋਦੀ ਨੇ ਕੀਤਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.