ETV Bharat / state

ਵਿਦੇਸ਼ੀ ਜੋੜੇ ਨੇ ਹੁੱਲੜਬਾਜ਼ਾਂ ਉੱਤੇ ਕੁੱਟਮਾਰ ਦਾ ਲਾਇਆ ਇਲਜ਼ਾਮ, ਪੁਲਿਸ ਨੇ ਦਿੱਤਾ ਮਾਮਲੇ ਨੂੰ ਨਵਾਂ ਮੋੜ

author img

By

Published : Apr 13, 2023, 8:52 PM IST

ਸੰਗਰੂਰ ਵਿੱਚ ਇੱਕ ਐੱਨਆਰਆਈ ਜੋੜੇ ਨਾਲ ਹੁੱਲੜਬਾਜ਼ਾ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਜੋੜੇ ਦਾ ਕਹਿਣਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਕੁੜੀ ਨੂੰ ਕਾਰ ਵਿੱਚ ਬਿਠਾਉਣ ਦੀ ਵੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਉਨ੍ਹਾਂ ਪੁਲਿਸ ਉੱਤੇ ਵੀ ਮਾਮਲੇ ਨੂੰ ਦਬਾਉਣ ਦਾ ਇਲਜ਼ਾਮ ਲਗਾਇਆ ਹੈ। ਦੂਜੇ ਪਾਸੇ ਮਾਮਲੇ ਨੂੰ ਪੁਲਿਸ ਨੇ ਇੱਕ ਨਵਾਂ ਐਂਗਲ ਦਿੱਤਾ ਹੈ।

A foreign couple in Sangrur has accused the hooligan of beating and molesting them.
ਵਿਦੇਸ਼ੀ ਜੋੜੇ ਨੇ ਹੁੱਲੜਬਾਜ਼ਾਂ ਉੱਤੇ ਕੁੱਟਮਾਰ ਦਾ ਲਾਇਆ ਇਲਜ਼ਾਮ, ਪੁਲਿਸ ਨੇ ਦਿੱਤਾ ਮਾਮਲੇ ਨੂੰ ਨਵਾਂ ਮੋੜ

ਵਿਦੇਸ਼ੀ ਜੋੜੇ ਨੇ ਹੁੱਲੜਬਾਜ਼ਾਂ ਉੱਤੇ ਕੁੱਟਮਾਰ ਦਾ ਲਾਇਆ ਇਲਜ਼ਾਮ, ਪੁਲਿਸ ਨੇ ਦਿੱਤਾ ਮਾਮਲੇ ਨੂੰ ਨਵਾਂ ਮੋੜ

ਸੰਗਰੂਰ: ਵਿਦੇਸ਼ੀ ਭਾਰਤ ਵਿੱਚ ਆ ਕੇ ਰਹਿਣਾ ਪਸੰਦ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਇੱਥੇ ਦੇ ਕਾਨੂੰਨ ਪਸੰਦ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਕਿਸੇ ਨਾਲ ਵੀ ਕਦੋਂ ਵੀ ਅਤੇ ਕਿਤੇ ਵੀ ਕੁੱਟਮਾਰ ਜਾਂ ਲੁੱਟਖੋਹ ਹੋ ਜਾਂਦੀ ਹੈ। ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਤੋਂ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਹੈ, ਜਿੱਥੇ ਕਿ ਇੱਕ ਵਿਦੇਸ਼ੀ ਜੋੜੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।

ਵਿਦੇਸ਼ੀ ਜੋੜੇ ਦਾ ਇਲਜ਼ਾਮ: ਵਿਦੇਸ਼ੀ ਜੋੜੇ ਦਾ ਕਹਿਣਾ ਹੈ ਕਿ ਅਸੀਂ ਜਦੋਂ ਉਹ ਆਪਣੀ ਕਾਰ ਦੇ ਵਿੱਚ ਆਪਣੇ ਰਿਸ਼ਤੇਦਾਰ ਦੇ ਨਾਲ ਜਾ ਰਹੇ ਸਨ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਸਾਨੂੰ ਗੱਡੀ ਵਿਚੋਂ ਬਾਹਰ ਕੱਢ ਕੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਗਾਲੀ-ਗਲੋਚ ਵੀ ਕੀਤੀ। ਉਨ੍ਹਾਂ ਕਿਹਾ ਹਮਲਾਵਰਾਂ ਨੇ ਗੱਡੀ ਵਿੱਚੋਂ ਵਿੱਚੋਂ ਉਨ੍ਹਾਂ ਨੂੰ ਧੱਕੇ ਨਾਲ਼ ਬਾਹਰ ਕੱਢਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਪੀੜਤ ਨੇ ਕਿਹਾ ਕਿ ਹਮਲਾਵਰਾਂ ਨੇ ਮੇਰੀ ਪਤਨੀ ਦੇ ਕੱਪੜੇ ਪਾੜ ਦਿੱਤੇ ਅਤੇ ਉਹਨਾਂ ਨੇ ਮੇਰੀ ਪਤਨੀ ਨੂੰ ਧੱਕੇ ਨਾਲ ਗੱਡੀ ਬਿਠਾਉਣ ਦੀ ਕੋਸ਼ਿਸ਼ ਕੀਤੀ ਅਤੇ ਕਹਿ ਰਹੇ ਸਨ ਕਿ ਇਸ ਨੂੰ ਨਾਲ ਲੈ ਕੇ ਜਾਵਾਂਗੇ। ਪੀੜਤਾਂ ਦਾ ਕਹਿਣਾ ਹੈੈ ਕਿ ਸੰਗਰੂਰ ਦੇ ਸਿਟੀ ਪੁਲਿਸ ਸਟੇਸ਼ਨ ਦੇ ਬਿਲਕੁਲ ਨਜ਼ਦੀਕ 500 ਮੀਟਰ ਦੀ ਦੂਰੀ ਉੱਤੇ ਇਹ ਸਾਰਾ ਘਟਨਾਕ੍ਰਮ ਹੋਇਆ ਹੈ। ਇੰਨਾ ਹੀ ਨਹੀਂ ਇਸ ਵਿਦੇਸ਼ੀ ਜੋੜੇ ਨੇ ਸੰਗਰੂਰ ਪ੍ਰਸ਼ਾਸਨ ਉੱਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਵਿਦੇਸ਼ੀ ਜੋੜੇ ਦਾ ਕਹਿਣਾ ਹੈ ਕਿ ਸੰਗਰੂਰ ਦੇ ਐੱਸਐੱਸਪੀ ਅਤੇ ਡੀਸੀ ਵੱਲੋਂ ਉਨ੍ਹਾਂ ਉੱਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਦਬਾਅ ਦਿਓ ਅਤੇ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਾ ਕਰਵਾਓ।


ਪੁਲਿਸ ਨੇ ਰੱਖਿਆ ਨਵਾਂ ਪੱਖ: ਦੂਸਰੇ ਪਾਸੇ ਸੰਗਰੂਰ ਪੁਲਿਸ ਦੇ ਐੱਸਐੱਸਪੀ ਸੁਰਿੰਦਰ ਲਾਬਾ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਦੇਸ਼ੀ ਲੜਕੀ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੁੱਝ ਵੀਡੀਓ ਸਬੂਤ ਆਏ ਹਨ ਜਿਸ ਵਿੱਚ ਵਿਦੇਸ਼ੀ ਲੜਕੀ ਅਤੇ ਉਸ ਦੇ ਸਾਥੀ ਗੱਡੀ ਵਿੱਚ ਬੈਠ ਕੇ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਇਨ੍ਹਾਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਹੈ। ਨਾਲ ਹੀ ਉਨ੍ਹਾਂ ਕਿਹਾ ਦੂਸਰੀ ਧਿਰ ਵੱਲੋਂ ਵੀ ਵਿਦੇਸ਼ੀ ਲੜਕੀ ਦੇ ਡਰੱਗ ਦੇ ਸੈਂਪਲ ਲੈਣ ਦੀ ਦਰਖ਼ਾਸਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਸਾਡੇ ਵੱਲੋਂ ਪੂਰੀ ਨਿਰਪੱਖਤਾ ਦੇ ਨਾਲ ਇਸ ਦੀ ਜਾਂਚ ਕੀਤੀ ਜਾਏਗੀ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੀ ਮਦਦ ਦੇ ਇਲਜ਼ਾਮ 'ਚ ਦੋ ਸਕੇ ਭਰਾ ਗ੍ਰਿਫ਼ਤਾਰ, ਪਿੰਡ ਵਾਸੀਆਂ ਅਤੇ ਪਰਿਵਾਰ ਨੇ ਪੁਲਿਸ 'ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.