ETV Bharat / state

ਕਿੰਨਰ ਸਮਾਜ ਨੇ ਲੋੜਵੰਦ ਲੋਕਾਂ ਨੂੰ ਕੰਬਲ ਵੰਡ ਕੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ

author img

By

Published : Nov 25, 2019, 10:58 AM IST

ਉਂਝ ਤਾਂ ਸਮਾਜ ਵਿੱਚ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਲੋਕ ਭਲਾਈ ਲਈ ਕਈ ਕੰਮ ਕੀਤੇ ਜਾਂਦੇ ਹਨ। ਮੁਹਾਲੀ ਦੇ ਕਸਬਾ ਕੁਰਾਲੀ ਵਿੱਚ ਕਿੰਨਰ ਸਮਾਜ ਦੇ ਇੱਕ ਮੰਹਤ ਅਤੇ ਉਸ ਦੇ ਸਾਥੀਆਂ ਨੇ ਲੋੜਵੰਦ ਲੋਕਾਂ ਨੂੰ ਕੰਬਲ ਵੰਡ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ।

ਫੋਟੋ

ਮੁਹਾਲੀ : ਸ਼ਹਿਰ ਦੇ ਕੁਰਾਲੀ ਵਿਖੇ ਕਿੰਨਰ ਸਮਾਜ ਵੱਲੋਂ ਸ਼ਹਿਰ ਦੀ ਵੱਖ-ਵੱਖ ਥਾਵਾਂ, ਸੜਕਾਂ ਅਤੇ ਝੁੱਗੀ ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸ਼ਾਲਾਂ ਅਤੇ ਕੰਬਲ ਵੰਡੇ ਗਏ।

ਇਸ ਮੌਕੇ ਕਿੰਨਰ ਸਮਾਜ ਦੀ ਮਹੰਤ ਤਮੰਨਾ ਨੇ ਦੱਸਿਆ ਕਿ ਕਿੰਨਰ ਸਮਾਜ ਦੇ ਲੋਕ ਵੀ ਸਮਾਜ ਦੇ ਅਨਿੱਖੜਵਾਂ ਅੰਗ ਹਨ ਅਤੇ ਉਹ ਵੀ ਹੋਰਨਾਂ ਲੋਕਾਂ ਦੁੱਖ-ਦਰਦ ਨਾਲ ਪ੍ਰਭਾਵਤ ਹੁੰਦੇ ਹਨ। ਇਸ ਲਈ ਸਮੇਂ-ਸਮੇਂ 'ਤੇ ਉਨ੍ਹਾਂ ਅਤੇ ਉਨ੍ਹਾਂ ਦੇ ਸਮਾਜ ਦੇ ਲੋਕਾਂ ਵੱਲੋਂ ਗ਼ਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ।

ਵੀਡੀਓ

ਇਸ ਦੇ ਤਹਿਤ ਉਨ੍ਹਾਂ ਵੱਲੋਂ ਸ਼ਹਿਰ ਦੀ ਵੱਖ-ਵੱਖ ਥਾਵਾਂ ਉੱਤੇ ਝੁੱਗੀ ਝੌਂਪੜੀਆਂ, ਸੜਕਾਂ, ਰੇਲਵੇ ਸਟੇਸ਼ਨ, ਬੱਸ ਅੱਡਿਆਂ ਉੱਤੇ ਰਹਿ ਰਹੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਠੰਡ ਤੋਂ ਬਚਾਅ ਕਰਨ ਕੰਬਲ ਅਤੇ ਸ਼ਾਲਾਂ ਵੰਡੇ ਗਏ। ਉਨ੍ਹਾਂ ਦੱਸਿਆ ਕਿ ਸਾਨੂੰ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਵੀ ਬਿਨ੍ਹਾਂ ਭੇਦਭਾਵ ਕੀਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ।

ਹੋਰ ਪੜ੍ਹੋ: ਅਣਪਛਾਤੇ ਵਿਅਕਤੀਆਂ ਨੇ 16 ਸਾਲਾ ਮੁੰਡਾ ਜਿਉਂਦਾ ਸਾੜਿਆ

Intro:ਕੁਰਾਲੀ : ਸ਼ਹਿਰ ਦੇ ਕਿੰਨਰ ਸਮਾਜ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ, ਸੜਕਾਂ ਅਤੇ ਝੁੱਗੀ ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸ਼ਾਲਾਂ ਅਤੇ ਕੰਬਲ ਵੰਡੇ ਗਏ।
Body:ਇਸ ਮੌਕੇ ਗੱਲਬਾਤ ਕਰਦਿਆਂ ਕਿੰਨਰਾਂ ਦੇ ਮਹੰਤ ਤਮੰਨਾ ਜੀ ਨੇ ਦੱਸਿਆ ਕਿ ਉਹ ਵੀ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਨੂੰ ਵੀ ਲੋਕਾਂ ਦੇ ਦੁੱਖ ਦਰਦ ਦੇਖ ਕੇ ਤਕਲੀਫ਼ ਹੁੰਦੀ ਹੈ।ਇਸ ਲਈ ਸਮੇਂ ਸਮੇਂ ਦੌਰਾਨ ਸਾਡੇ ਪਰਿਵਾਰ ਵੱਲੋਂ ਗ਼ਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ।ਜਿਸ ਦੇ ਚੱਲਦਿਆਂ ਹੀ ਅੱਜ ਉਨ੍ਹਾਂ ਵੱਲੋਂ ਝੁੱਗੀ ਝੌਂਪੜੀਆਂ, ਸੜਕਾਂ, ਰੇਲਵੇ ਸਟੇਸ਼ਨ, ਬੱਸ ਅੱਡਿਆਂ ਉੱਤੇ ਰਹਿ ਰਹੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਪੈ ਰਹੀ ਅੱਤ ਦੀ ਠੰਢ ਤੋਂ ਬਚਣ ਲਈ ਸ਼ਾਲਾਂ ਅਤੇ ਕੰਬਲ ਵੰਡੇ ਗਏ।ਉਨ੍ਹਾਂ ਕਿਹਾ ਕਿ ਅਸੀਂ ਆਪਣੀ ਕਮਾਈ ਵਿੱਚੋਂ ਵੱਡਾ ਹਿੱਸਾ ਗ਼ਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਖ਼ਰਚਦੇ ਹਾਂ।ਇਸ ਮੌਕੇ ਉਨ੍ਹਾਂ ਸਮਾਜ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਭੇਦਭਾਵ ਤੋਂ ਉੱਪਰ ਉੱਠ ਕੇ ਇਨ੍ਹਾਂ ਲੋੜਵੰਦ ਅਤੇ ਗ਼ਰੀਬ ਲਾਚਾਰ ਲੋਕਾਂ ਦੀ ਮੱਦਦ ਕਰਨ।ਇਸ ਵਿੱਚ ਹੀ ਪਰਮ ਸੁੱਖ ਹੈ।ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਬਡਾਲੀ ਰੋਡ ਉੱਤੇ ਬਣੀਆਂ ਝੁੱਗੀਆਂ, ਰੇਲਵੇ ਸਟੇਸ਼ਨ, ਅਨਾਜ ਮੰਡੀ ਦੇ ਗੋਦਾਮਾਂ ਅਤੇ ਸ਼ਹਿਰ ਦੇ ਮੰਦਰਾਂ ਦੇ ਨਾਲ ਨਾਲ ਬੱਸ ਸਟੈਂਡ ਅਤੇ ਸੜਕਾਂ ਦੇ ਕਿਨਾਰੇ ਬੈਠੇ ਲੋੜਵੰਦ ਲੋਕਾਂ ਨੂੰ ਸ਼ਾਲਾਂ ਅਤੇ ਕੰਬਲ ਵੰਡੇ ਗਏ।ਇਸ ਮੌਕੇ ਉਨ੍ਹਾਂ ਦੇ ਨਾਲ ਆਮਨਾ ਕੋਨਿਕਾ ਮਹੰਤ, ਸੱਜਣੀ ਮਹੰਤ, ਸ਼ਬਿਆਨਾ ਮਹੰਤ, ਸਕੀਨਾ ਮਹੰਤ, ਗਗਨ ਮਹੰਤ, ਗਜਲ ਮਹੰਤ, ਸਮਾਇਲ ਮਹੰਤ ਹਾਜ਼ਰ ਸਨ।
Conclusion:ਫੋਟੋ ਕੈਪਸ਼ਨ 02 : ਕਿੰਨਰ ਸਮਾਜ ਦੇ ਮਹੰਤ ਲੋੜਵੰਦਾਂ ਨੂੰ ਕੰਬਲ ਵੰਡਦੇ ਹੋਏ।
ETV Bharat Logo

Copyright © 2024 Ushodaya Enterprises Pvt. Ltd., All Rights Reserved.