ETV Bharat / state

ਸੇਬ ਦਾ ਟਰੱਕ ਲੁੱਟਣ ਵਾਲਿਆਂ ਉੱਤੇ ਪੁਲਿਸ ਨੇ ਕੀਤੀ ਕਾਰਵਾਈ,ਸਮਾਜ ਸੇਵੀਆਂ ਨੇ ਸੇਬ ਮਾਲਕ ਨੂੰ ਮੋੜੀ ਪੂਰੀ ਰਕਮ

author img

By

Published : Dec 6, 2022, 4:20 PM IST

The police took action against those who robbed the apple truck
ਸੇਬ ਦਾ ਟਰੱਕ ਲੁੱਟਣ ਵਾਲਿਆਂ ਉੱਤੇ ਪੁਲਿਸ ਨੇ ਕੀਤੀ ਕਾਰਵਾਈ,ਸਮਾਜ ਸੇਵੀਆਂ ਨੇ ਸੇਬ ਮਾਲਕ ਨੂੰ ਮੋੜੀ ਪੂਰੀ ਰਕਮ

ਸ੍ਰੀ ਫਤਹਿਗੜ੍ਹ ਸਾਹਿਬ ਦੇ ਨਾਲ ਲੱਗਦੇ ਫ਼ਤਹਿਗੜ੍ਹ ਸਹਿਣ ਵਿਖੇ ਪਲਟੇ ਸੇਬ (apple truck was looted by the people of Punjab) ਦੇ ਭਰੇ ਟਰੱਕ ਨੂੰ ਤੋਂ ਪੰਜਾਬ ਦੇ ਲੋਕਾਂ ਵੱਲੋਂ ਜਿਸ ਤਰ੍ਹਾਂ ਲੁੱਟਿਆ ਗਿਆ ਉਸ ਨੂੰ ਲੈਕੇ ਹਰ ਪਾਸੇ ਬਦਨਾਮੀ ਦਾ ਆਲਮ ਬਣਿਆ। ਪਰ ਹੁਣ ਅਸਲੀ ਪੰਜਾਬ ਦੀ ਮਿਸਾਲ ਦਿੰਦਿਆਂ ਸਮਾਜ ਸੇਵਕਾਂ ਨੇ ਸੇਬਾਂ ਦਾ ਨੁਕਸਾਨ ਝੱਲਣ ਵਾਲੇ ਮਾਲਿਕ ਨੂੰ ਪੂਰੀ ਰਕਮ ਚੈੱਕ ਦੇਕੇ ਵਾਪਿਸ ਕੀਤੀ ਹੈ।

ਮੁਹਾਲੀ: ਤਿੰਨ ਦਿਨ ਪਹਿਲਾਂ ਫ਼ਤਹਿਗੜ੍ਹ ਸਹਿਣ ਵਿਖੇ ਸੇਬਾਂ ਦਾ ਭਰਿਆ ਟਰੱਕ ਪਲਟਣ ਮਗਰੋਂ ਸੇਬ ਚੋਰੀ (apple truck was looted by the people of Punjab) ਕਰਨ ਦੀ ਘਟਨਾ ਨੇ ਜਿੱਥੇ ਸਮੁੱਚੇ ਪੰਜਾਬੀਆਂ ਨੂੰ ਬਦਨਾਮ ਕੀਤਾ ਸੀ ਓਥੇ ਹੀ ਪੁਲਸ ਨੇ ਸੇਬ ਚੋਰੀ ਕਰਨ ਵਾਲੇ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਹੁਣ ਪੁਲਸ ਨੇ 10 ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ( case has been registered against people ) ਹੈ। ਉੱਥੇ ਹੀ ਪੰਜਾਬੀਆਂ ਦੀ ਸ਼ਾਨ ਬਰਕਰਾਰ ਰੱਖਣ ਅਤੇ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ ਸਮਾਜ ਸੇਵਕਾਂ ਨੇ ਚੰਗਾ ਉਪਰਾਲਾ ਕੀਤਾ ਹੈ।

ਫ਼ਤਹਿਗੜ੍ਹ ਸਾਹਿਬ ਦੀ ਐਸ ਐਸ ਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਸ ਨੇ 10 ਵਿਅਕਤੀਆਂ ਨੂੰ ਕਾਬੂ ਕਰ (Police arrested 10 persons) ਲਿਆ ਹੈ। ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਓਥੇ ਹੀ ਐਸਐਸਪੀ ਨੇ ਦੱਸਿਆ ਕਿ ਸੇਬਾਂ ਦੇ ਮਾਲਕ ਦਾ 9 ਲੱਖ 12 ਹਜ਼ਾਰ ਰੁਪਏ ਨੁਕਸਾਨ ਹੋਇਆ ਸੀ ਇਸ ਰਕਮ ਦਾ ਚੈੱਕ ਮਾਲਕ ਨੂੰ ਦਿੱਤਾ ਗਿਆ ।

ਸਮਾਜ ਸੇਵੀਆਂ ਦਾ ਉਪਰਾਲਾ: ਸੇਬਾਂ ਦੇ ਮਾਲਕ ਦੀ ਮਦਦ ਕਰਨ ਵਾਲੇ ਸਮਾਜ ਸੇਵਕਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੇਬ ਚੋਰੀ ਕਰਨ ਦੀ ਵੀਡਿਓ ਦੇਖੀ ਤਾਂ ਮਨ ਨੂੰ ਧੱਕਾ ਲੱਗਿਆ। ਪੰਜਾਬ ਅਤੇ ਪੰਜਾਬੀਅਤ ਬਦਨਾਮ (Punjab and Punjabiat were disgraced) ਹੋਏ। ਇਸ ਕਰਕੇ ਉਨ੍ਹਾਂ ਨੇ ਮਦਦ ਦਾ ਮਨ ਬਣਾਇਆ ਅਤੇ ਇਹ ਚੈਕ ਦਿੱਤਾ। ਮਦਦ ਕਰਨ ਵਾਲੇ ਨੋਜਵਾਨ ਸਮਾਜ ਸੇਵਕਾਂ ਦ‍ਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਵਕੀਲਾਂ ਵੱਲੋ ਵਿਸ਼ੇਸ ਤੋਰ ਉੱਤੇ ਸਮਮਾਨ ਕੀਤਾ ਗਿਆ। ਐਡਵੋਕੇਟ ਬੀਐੱਮ ਸਿੰਘ ਨੇ ਕਿਹਾ ਕਿ ਸੇਬ ਚੋਰੀ ਕਰਨ ਵਾਲੇ ਮਾੜੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸਿਹਤ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਸੁਰੱਖਿਅਤ ਵਾਹਨ ਪਾਲਿਸੀ ਨੂੰ ਲੈ ਕੇ ਸਕੂਲ ਬੱਸਾਂ ਦੀ ਚੈਕਿੰਗ

ਸੇਬ ਮਾਲਿਕ ਨੇ ਕੀਤਾ ਧੰਨਵਾਦ: ਸੇਬ ਪੇਟੀਆਂ ਦੇ ਮਾਲਕ ਨੇ ਕਿਹਾ ਕਿ ਜਦੋਂ ਡਰਾਈਵਰ ਨੇ ਫੋਨ ਕਰਕੇ ਕਿਹਾ ਕਿ ਪੰਜਾਬ ਅੰਦਰ ਸੇਬ ਦੀਆਂ ਪੇਟੀਆਂ ਚੋਰੀ ਹੋਈਆਂ ਹਨ ਤਾਂ ਉਸਨੂੰ ਯਕੀਨ ਨਹੀਂ ਹੋ ਰਿਹਾ ਸੀ। ਹੁਣ ਜਿਹੜੀ ਮਦਦ ਪੰਜਾਬੀਆਂ ਨੇ ਅੱਗੇ ਆ ਕੇ ਕੀਤੀ ਹੈ ਉਹ ਹਮੇਸ਼ਾਂ ਧੰਨਵਾਦੀ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.