ETV Bharat / state

ਚੈਕਿੰਗ ਦੌਰਾਨ ਪੁਲਿਸ ਅਤੇ ਨੌਜਵਾਨ ਵਿਚਾਲੇ ਬਹਿਸਬਾਜ਼ੀ, ਪੁਲਿਸ ਨੇ ਚਲਾਈ ਗੋਲੀ

author img

By

Published : Jun 27, 2022, 10:30 AM IST

Updated : Jun 28, 2022, 7:16 AM IST

ਡੇਰਾਬੱਸੀ ਦੀ ਪੁਲਿਸ ਚੌਕੀ ਮੁਬਾਰਕਪੁਰ ਦੇ ਨੇੜੇ ਹੈਬਤਪੁਰ ਰੋਡ ’ਤੇ ਪੁਲਿਸ ਕਰਮਚਾਰੀ ਵੱਲੋਂ ਇੱਕ ਨੌਜਵਾਨ ਦੀ ਤਲਾਸ਼ੀ ਦੌਰਾਨ ਕੁਝ ਲੋਕਾਂ ਅਤੇ ਪੁਲਿਸ ਵਿਚਾਲੇ ਹੰਗਾਮਾ ਹੋ ਗਿਆ। ਇਸ ਦੌਰਾਨ ਪੁਲਿਸ ਵੱਲੋਂ ਇੱਕ ਨੌਜਵਾਨ ਦੇ ਪੈਰ ’ਤੇ ਗੋਲੀ ਵੀ ਮਾਰੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੇ ਉਨ੍ਹਾਂ ਦੇ ਨਾਲ ਬਦਸਲੁਕੀ ਕੀਤੀ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨਾਂ ਵੱਲੋਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ।

ਚੈਕਿੰਗ ਦੌਰਾਨ ਪੁਲਿਸ ਅਤੇ ਨੌਜਵਾਨ ਵਿਚਾਲੇ ਬਹਿਸਬਾਜ਼ੀ
ਚੈਕਿੰਗ ਦੌਰਾਨ ਪੁਲਿਸ ਅਤੇ ਨੌਜਵਾਨ ਵਿਚਾਲੇ ਬਹਿਸਬਾਜ਼ੀ

ਮੁਹਾਲੀ: ਜ਼ਿਲ੍ਹੇ ਦੇ ਨੇੜੇ ਡੇਰਾਬੱਸੀ ਦੀ ਪੁਲਿਸ ਚੌਕੀ ਮੁਬਾਰਕਪੁਰ ਦੇ ਨੇੜੇ ਹੈਬਤਪੁਰ ਰੋਡ ’ਤੇ ਪੁਲਿਸ ਵੱਲੋਂ ਇੱਕ ਨੌਜਵਾਨ ਦੇ ਪੈਰ ’ਤੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਕਾਫੀ ਹੰਗਾਮਾ ਵੀ ਹੋਇਆ। ਜਿਸ ਦੇ ਚੱਲਦੇ ਪੁਲਿਸ ਦੀ ਗੱਡੀ ਨਾਲ ਨੂੰ ਭੰਨਤੋੜ ਕੀਤੀ ਗਈ। ਫਿਲਹਾਲ ਇਸ ਮਾਮਲੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।

ਚੈਕਿੰਗ ਦੌਰਾਨ ਪੁਲਿਸ ਅਤੇ ਨੌਜਵਾਨ ਵਿਚਾਲੇ ਬਹਿਸਬਾਜ਼ੀ,

ਉੱਥੇ ਹੀ ਇਸ ਮਾਮਲੇ ਸਬੰਧੀ ਜ਼ਖਮੀ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇੱਕ ਥਾਂ ’ਤੇ ਖੜੇ ਹੋਏ ਕੇ ਕੁਲਫੀ ਖਾ ਰਹੇ ਸੀ। ਉੱਥੇ ਹੀ ਅਚਾਨਕ ਪੁਲਿਸ ਆ ਗਈ ਅਤੇ ਉਨ੍ਹਾਂ ਦੀ ਤਲਾਸ਼ੀ ਲੈਣ ਲੱਗੀ ਇਸ ਦੌਰਾਨ ਉਨ੍ਹਾਂ ਵੱਲੋਂ ਬਦਸਲੁਕੀ ਵੀ ਕੀਤੀ। ਜਿਸ ਕਾਰਨ ਪੁਲਿਸ ਉਨ੍ਹਾਂ ਦੀ ਬਹਿਸਬਾਜ਼ੀ ਵੀ ਹੋ ਗਈ। ਜਿਸ ਤੋਂ ਬਾਅਦ ਇੱਕ ਪੁਲਿਸ ਕਰਮਚਾਰੀ ਨੇ ਉਨ੍ਹਾਂ ਦੇ ਇੱਕ ਨੌਜਵਾਨ ਦੇ ਪੈਰ ’ਤੇ ਗੋਲੀ ਮਾਰ ਦਿੱਤੀ।

ਚੈਕਿੰਗ ਦੌਰਾਨ ਪੁਲਿਸ ਅਤੇ ਨੌਜਵਾਨ ਵਿਚਾਲੇ ਬਹਿਸਬਾਜ਼ੀ

ਦੂਜੇ ਪਾਸੇ ਇਸ ਪੂਰੇ ਮਾਮਲੇ ’ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਤਾਂ ਨਾਲ ਖੜੀ ਮਹਿਲਾ ਵੱਲੋਂ ਉਨ੍ਹਾਂ ਦੇ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ’ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਵੀ ਕੀਤਾ ਗਿਆ। ਡੰਡਿਆਂ ਦੇ ਨਾਲ ਮਾਰਿਆ ਵੀ ਗਿਆ। ਜਿਸ ਤੋਂ ਬਾਅਦ ਇੱਕ ਪੁਲਿਸ ਕਰਮਚਾਰੀ ਵੱਲੋਂ ਗੋਲੀ ਚਲਾਈ ਗਈ।

ਫਿਲਹਾਲ ਜ਼ਖਮੀ ਨੌਜਵਾਨ ਅਤੇ ਦੋ ਹੋਰ ਮਹਿਲਾਵਾਂ ਨੂੰ ਡੇਰਾਬੱਸੀ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿੱਥੋ ਉਨ੍ਹਾਂ ਨੂੰ ਚੰਡੀਗੜ੍ਹ ਸੈਕਟਰ 32 ਦੇ ਸਰਕਾਰੀ ਹਸਪਤਾਲ ਚ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।

ਇਹ ਵੀ ਪੜੋ: ਗੱਡੀ ਦੀ ਪਾਰਕਿੰਗ ਨੂੰ ਲੈਕੇ ਦੋ ਧਿਰਾਂ ਆਪਸ ’ਚ ਭਿੜੀਆਂ, ਕੁੱਟਮਾਰ ਦੀ CCTV ਆਈ ਸਾਹਮਣੇ

Last Updated :Jun 28, 2022, 7:16 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.