ETV Bharat / state

ਐਂਬੂਲੈਂਸ ਰਾਹੀਂ ਨਸ਼ੇ ਦੀ ਸਪਲਾਈ ਕਰਨ ਵਾਲਾ ਗਿਰੋਹ ਬੇਨਕਾਬ !

author img

By

Published : Jul 25, 2022, 9:16 PM IST

ਐਂਬੂਲੈਂਸ ਰਾਹੀਂ ਨਸ਼ੇ ਦੀ ਸਪਲਾਈ ਕਰਨ ਵਾਲੇ ਗਿਰੋਹ ਨੂੰ ਮੁਹਾਲੀ ਪੁਲਿਸ ਨੇ ਕੀਤਾ ਗ੍ਰਿਫਤਾਰ
ਐਂਬੂਲੈਂਸ ਰਾਹੀਂ ਨਸ਼ੇ ਦੀ ਸਪਲਾਈ ਕਰਨ ਵਾਲੇ ਗਿਰੋਹ ਨੂੰ ਮੁਹਾਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਮੁਹਾਲੀ ਪੁਲਿਸ ਨੇ ਐਂਬੂਲੈਂਸ ਰਾਹੀਂ ਨਸ਼ੇ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ (a gang supplied drugs through an ambulance) ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਐਂਬੂਲੈਂਸ ਵਿੱਚੋਂ 8 ਕਿੱਲੋ ਅਫੀਮ ਬਰਾਮਦ ਕੀਤੀ ਹੈ ਅਤੇ ਨਾਲ ਹੀ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਐਂਬੂਲੈਂਸ ਰਾਹੀਂ ਨਸ਼ੇ ਦੀ ਸਪਲਾਈ ਕਰਦੇ ਸਨ।

ਮੁਹਾਲੀ: ਜ਼ਿਲ੍ਹੇ ਚ ਨਸ਼ੇ ਨੂੰ ਲੈਕੇ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਐਤਵਾਰ ਨੂੰ ਇੱਕ ਐਂਬੂਲੈਂਸ ਵਿੱਚ ਅਫੀਮ ਦੀ ਤਸਕਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਮੁਹਾਲੀ ਦੇ ਸੀਨੀਅਰ ਪੁਲਿਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਸ਼ਨੀਵਾਰ ਨੂੰ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਇੱਕ ਐਂਬੂਲੈਂਸ ਵਿੱਚੋਂ ਅੱਠ ਕਿੱਲੋ ਅਫੀਮ ਬਰਾਮਦ ਕੀਤੀ ਹੈ।

ਐਂਬੂਲੈਂਸ ਰਾਹੀਂ ਨਸ਼ੇ ਦੀ ਸਪਲਾਈ ਕਰਨ ਵਾਲੇ ਗਿਰੋਹ ਨੂੰ ਮੁਹਾਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਅੰਬਾਲਾ ਤੋਂ ਆ ਰਹੀ ਇੱਕ ਐਂਬੂਲੈਂਸ ਨੂੰ ਰੋਕ ਕੇ ਅਫੀਮ ਦੀ ਤਸਕਰੀ ਦੇ ਨਵੇਂ ਢੰਗ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਦੱਸਿਆ ਕਿ ਗੱਡੀ ਦੇ ਅੰਦਰ ਦੋ ਵਿਅਕਤੀ ਮੌਜੂਦ ਸਨ। ਇੱਕ ਮਰੀਜ਼ ਦੇ ਤੌਰ 'ਤੇ ਸਟਰੈਚਰ 'ਤੇ ਪਿਆ ਹੋਇਆ ਸੀ, ਜਦਕਿ ਦੂਜਾ ਉਸ ਦੇ ਕੋਲ ਬੈਠਾ ਸੀ। ਗੱਡੀ ਨੂੰ ਤੀਸਰਾ ਵਿਅਕਤੀ ਚਲਾ ਰਿਹਾ ਸੀ।

ਪੁਲਿਸ ਅਨੁਸਾਰ ਜਾਂਚ ਦੌਰਾਨ ਗੱਡੀ ਵਿੱਚੋਂ ਕੋਈ ਵੀ ਮੈਡੀਕਲ ਟੀਮ ਜਾਂ ਆਕਸੀਜਨ ਸਿਲੰਡਰ ਅਤੇ ਇੱਥੋਂ ਤੱਕ ਕਿ ਮੁੱਢਲੀ ਸਹਾਇਤਾ ਦਾ ਸਮਾਨ ਵੀ ਨਹੀਂ ਮਿਲਿਆ, ਜਿਸ ਤੋਂ ਬਾਅਦ ਸ਼ੱਕ ਹੋਰ ਵਧ ਗਿਆ। ਇੱਕ ਮਰੀਜ਼ ਹੋਣ ਦਾ ਦਿਖਾਵਾ ਕਰਨ ਵਾਲੇ ਵਿਅਕਤੀ ਦੇ ਸਿਰ ਦੇ ਹੇਠਾਂ ਇੱਕ ਸਿਰਹਾਣੇ ਦੇ ਅੰਦਰੋਂ ਪੁਲਿਸ ਵੱਲੋਂ ਅੱਠ ਕਿੱਲੋ ਅਫੀਮ ਬਰਾਮਦ ਕੀਤੀ ਗਈ।

ਐਸਐਸਪੀ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦੀ ਪਛਾਣ ਰਵੀ ਵਾਸਤਵ ਉੱਤਰ ਪ੍ਰਦੇਸ਼, ਹਰਿੰਦਰ ਸ਼ਰਮਾ ਵਾਸੀ ਮੁਹਾਲੀ ਅਤੇ ਅੰਕੁਸ਼ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਜਾਂਚ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਹੈ।

ਇਹ ਵੀ ਪੜ੍ਹੋ: ਤਰਨ ਤਾਰਨ: ਖੇਤਾਂ ’ਚੋਂ ਮਿਲਿਆ ਬੰਬ ! ਪੁਲਿਸ ਨੂੰ ਪਈਆਂ ਭਾਜੜਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.