ETV Bharat / state

ਨਵਾਂਸ਼ਹਿਰ: ਸਰਕਾਰ ਦੇ ਲਾਰੇ ਤੋਂ ਅੱਕੇ ਕਿਸਾਨ ਵਾਹੀ ਝੋਨੇ ਦੀ ਫਸਲ

author img

By

Published : Jun 28, 2021, 7:07 AM IST

ਸਰਕਾਰ ਦੇ ਲਾਰੇ ਤੋਂ ਅੱਕੇ ਕਿਸਾਨ ਵਾਹੀ ਝੋਨੇ ਦੀ ਫਸਲ
ਸਰਕਾਰ ਦੇ ਲਾਰੇ ਤੋਂ ਅੱਕੇ ਕਿਸਾਨ ਵਾਹੀ ਝੋਨੇ ਦੀ ਫਸਲ

ਨਵਾਂਸ਼ਹਿਰ ਦੇ ਪਿੰਡ ਮੰਢੇਰਾਂ ਦੇ ਇੱਕ ਕਿਸਾਨ ਨੇ ਬਿਜਲੀ ਨਾ ਮਿਲਣ ਕਰਕੇ ਆਪਣੇ ਖੇਤਾਂ ਵਿੱਚ ਲਗਾਏ ਝੋਨੇ ਦੀ ਫਸਲ ਨੂੰ ਵਾਹ ਕੇ ਨਸ਼ਟ ਕਰ ਦਿੱਤਾ ਹੈ। ਕਿਸਾਨ ਨੇ ਦੱਸਿਆ ਕਿ ਉਸਦਾ ਕਰੀਬ 25 ਤੋਂ 30 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ।

ਨਵਾਂਸ਼ਹਿਰ: ਪੰਜਾਬ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਲਗਵਾਈ ਜੋਰਾਂ ਉੱਤੇ ਹੈ, ਪਰੰਤੂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਜਲੀ 8 ਘੰਟਿਆਂ ਦੀ ਥਾਂ ਸਿਰਫ 2 ਘੰਟੇ ਜਾ ਢਾਈ ਘੰਟੇ ਹੀ ਬਿਜਲੀ ਦਿੱਤੀ ਜਾਂਦੀ ਹੈ। ਝੋਨੇ ਦੀ ਫ਼ਸਲ ਲਈ ਪਾਣੀ ਪੂਰਾ ਨਾ ਹੋਣ ਕਰਕੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮੰਢੇਰਾਂ ਦੇ ਇੱਕ ਕਿਸਾਨ ਨੇ ਬਿਜਲੀ ਨਾ ਮਿਲਣ ਕਰਕੇ ਆਪਣੇ ਖੇਤਾਂ ਵਿੱਚ ਲਗਾਏ ਝੋਨੇ ਦੀ ਫਸਲ ਨੂੰ ਵਾਹ ਕੇ ਨਸ਼ਟ ਕਰ ਦਿੱਤਾ ਹੈ।

ਇਹ ਵੀ ਪੜੋ: ਕਿਸਾਨ ਜਥੇਬੰਦੀ ਦਾ ਚੋਣ ਲੜਨ ਦਾ ਨਹੀਂ ਕੋਈ ਇਰਾਦਾ:ਰੁਲਦੂ ਸਿੰਘ ਮਾਨਸਾ

ਇਸਦਾ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ। ਉਕਤ ਕਿਸਾਨ ਨੇ ਦੱਸਿਆ ਕਿ ਜਦੋਂ ਦੀ ਉਸਨੇ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਲਗਾਈ ਹੈ ਉਦੋਂ ਤੋਂ ਸਰਕਾਰ ਵੱਲੋਂ ਨਿਰੰਤਰ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਕਿਸਾਨਾਂ ਨੂੰ ਬਿਜਲੀ ਸਿਰਫ 2 ਜਾ ਢਾਈ ਘੰਟੇ ਸਾਰੇ ਦਿਨ ਦਿੱਤੀ ਜਾਂਦੀ ਹੈ ਇਸ ਕਰਕੇ ਉਸਨੇ ਲਗਾਈ ਝੋਨੇ ਦੀ ਫਸਲ ਖੁੱਦ ਆਪਣੇ ਟਰੈਕਟਰ ਨਾਲ ਵਾਹ ਦਿੱਤੀ ਹੈ। ਕਿਸਾਨ ਨੇ ਦੱਸਿਆ ਕਿ ਉਸਦਾ ਕਰੀਬ 25 ਤੋਂ 30 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ।

ਇਹ ਵੀ ਪੜੋ: ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਪੁਲਿਸ ਨੂੰ ਚਿਤਾਨਵੀ, ਕਿਸਾਨਾਂ 'ਤੇ ਕੀਤੇ ਪਰਚੇ ਜਲਦ ਹੋਣ ਰੱਦ

ETV Bharat Logo

Copyright © 2024 Ushodaya Enterprises Pvt. Ltd., All Rights Reserved.