ETV Bharat / state

ਸਿਟੀ ਬਿਊਟੀਫੁੱਲ ਵਿੱਚ ਕੂੜੇ ਦੇ ਹੱਲ ਲਈ ਉਪਰਾਲਾ,ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦੀ ਸ਼ੁਰੂਆਤ

author img

By

Published : Dec 1, 2022, 3:32 PM IST

ਚੰਡੀਗੜ੍ਹ ਵਿਖੇ ਕੂੜੇ ਦੇ ਪਹਾੜਾਂ (Garbage mountains at Chandigarh) ਵਿਚਕਾਰ ਬਿਮਾਰੀਆਂ ਨਾਲ ਜੂਝ ਰਹੇ ਡੱਡੂ ਮਾਜਰਾ ਕਲੋਨੀ ਦੇ ਲੋਕਾਂ ਲਈ ਆਸ ਦੀ ਕਿਰਨ ਜਾਗੀ ਹੈ। ਸੈਕਟਰ 25 ਵਿਖੇ ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ (Solid Waste Processing Plant at Sector 25) ਦਾ ਅੱਜ ਸ਼ਹਿਰ ਦੇ ਪ੍ਰਸ਼ਾਸਕ ਬਨਾਵਰੀ ਲਾਲ ਪੁਰੋਹਿਤ ਵੱਲੋਂ ਉਦਘਾਟਨ ਕੀਤਾ ਗਿਆ।

Efforts to solve the garbage in Chandigarh
ਸਿਟੀ ਬਿਊਟੀਫੁੱਲ ਵਿੱਚ ਕੂੜੇ ਦੇ ਹੱਲ ਲਈ ਉਪਰਾਲਾ,ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦੀ ਸ਼ੁਰੂਆਤ

ਚੰਡੀਗੜ੍ਹ: ਕੂੜੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਹੁਣ ਮੁੜ ਤੋਂ ਆਸ ਦੀ ਕਿਰਨ ਜਾਗੀ ਹੈ। ਦਰਅਸਲ ਸੈਕਟਰ 25 ਵਿੱਚ 6 ਸਾਲਾਂ ਬਾਅਦ ਇੱਕ ਵਾਰ(Solid Waste Processing Plant at Sector 25) ਫਿਰ ਇੱਥੇ ਕੂੜੇ ਦੀ ਪ੍ਰੋਸੈਸਿੰਗ ਕੀਤੀ ਜਾਵੇਗੀ। ਇਸ ਨਾਲ ਰੋਜ਼ਾਨਾ 200 ਟਨ ਸ਼ਹਿਰ ਦੇ ਕੂੜੇ ਨੂੰ ਪ੍ਰੋਸੈਸ (200 tons of city waste will be processed) ਕੀਤਾ ਜਾਵੇਗਾ।ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਮੇਅਰ ਬਣਨ ਤੋਂ ਬਾਅਦ ਉਨ੍ਹਾਂ ਦੀ ਇਹ ਕੋਸ਼ਿਸ਼ ਰਹੀ ਹੈ ਕਿ ਸ਼ਹਿਰ ਵਿੱਚ ਕੂੜੇ ਦਾ ਵਧੀਆ ਪ੍ਰਬੰਧਨ ਕੀਤਾ ਜਾ ਸਕੇ ਅਤੇ ਸ਼ਹਿਰ ਵਿੱਚ ਕੂੜੇ ਦੇ ਢੇਰ ਨਾ ਹੋਣ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਕੂੜੇ ਦੇ ਪ੍ਰਬੰਧਨ ਲਈ ਇਹ ਪਲਾਂਟ ਮੁੜ ਚਾਲੂ ਕੀਤਾ ਗਿਆ ਹੈ। ਦੂਜੇ ਪਾਸੇ ਸ਼ਹਿਰ ਵਿੱਚ ਸੀਐਂਡਡੀ ਵੇਸਟ ਪਲਾਂਟ ਵੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬਾਗਬਾਨੀ ਵੇਸਟ ਪਲਾਂਟ ਵੀ ਜਲਦੀ ਸ਼ੁਰੂ ਹੋ ਜਾਵੇਗਾ।

ਸਿਟੀ ਬਿਊਟੀਫੁੱਲ ਵਿੱਚ ਕੂੜੇ ਦੇ ਹੱਲ ਲਈ ਉਪਰਾਲਾ,ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦੀ ਸ਼ੁਰੂਆਤ

ਡੰਪ ਸਾਈਟ: ਪ੍ਰਸ਼ਾਸਕ ਦੇ ਸਲਾਹਕਾਰ (Advisor to the administrator) ਧਰਮਪਾਲ ਨੇ ਦਾਅਵਾ ਕੀਤਾ ਕਿ ਅਗਲੇ ਸਾਲ ਜਨਵਰੀ ਦੇ ਅੰਤ ਤੱਕ ਡੰਪ ਸਾਈਟ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਦੂਜੀ ਥਾਂ ਉੱਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਮਸ਼ੀਨਰੀ ਵੀ ਲਗਾ ਦਿੱਤੀ ਗਈ ਹੈ। ਡੇਢ ਤੋਂ ਦੋ ਸਾਲ ਵਿੱਚ ਕੂੜੇ ਦੇ ਪਹਾੜ ਖਤਮ ਹੋ ਜਾਣਗੇ। ਅਤੇ ਹਾਲ ਹੀ ਵਿੱਚ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (Chandigarh Pollution Control Committee) ਨੇ ਨਗਰ ਨਿਗਮ ਨੂੰ 9.30 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ ਉੱਤੇ ਧਰਮਪਾਲ ਨੇ ਕਿਹਾ ਕਿ ਪ੍ਰਸ਼ਾਸਨ ਵਿੱਚ ਕੁੱਝ ਕਮੀ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਗੋਲੀਆਂ

ਪਲਾਂਟ ਦੇ ਉਦਘਾਟਨ ਮੌਕੇ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ, ਮੇਅਰ ਸਰਬਜੀਤ ਕੌਰ, ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਅਤੇ ਸੰਸਦ ਮੈਂਬਰ ਕਿਰਨ ਖੇਰ ਵੀ ਪ੍ਰਸ਼ਾਸਕ ਦੇ ਨਾਲ ਸੈਕਟਰ 25 ਤੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਪੂਨਮ ਦੇ ਨਾਲ ਮੌਜੂਦ ਸਨ। ਜਾਣਕਾਰੀ ਅਨੁਸਾਰ ਪਲਾਂਟ ਦੀ ਪੁਰਾਣੀ ਮਸ਼ੀਨਰੀ ਦੀ ਮੁਰੰਮਤ ਕਰ ਦਿੱਤੀ ਗਈ ਹੈ। ਉੱਥੇ ਪਲਾਂਟ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.