ETV Bharat / state

ਰਾਖਵੀਆਂ ਛੁੱਟੀਆਂ ਸੰਬੰਧੀ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਦਿੱਤੇ ਨਿਰਦੇਸ਼

author img

By

Published : Mar 9, 2022, 6:53 PM IST

Updated : Mar 9, 2022, 7:05 PM IST

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਸਾਲਨਾ 2 ਰਾਖਵੀਆਂ ਛੁੱਟੀਆਂ ਅਤੇ 4 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਦੇ ਫੰਕਸ਼ਨ ਆਨਲਾਈਨ ਈ-ਪੰਜਾਬ ਪੌਰਟਲ 'ਤੇ ਅਪਡੇਟ ਕਰਨ ਲਈ ਕਿਹਾ।

ਰਾਖਵੀਆਂ ਛੁੱਟੀਆਂ ਸੰਬੰਧੀ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਦਿੱਤੇ ਨਿਰਦੇਸ਼
ਰਾਖਵੀਆਂ ਛੁੱਟੀਆਂ ਸੰਬੰਧੀ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਦਿੱਤੇ ਨਿਰਦੇਸ਼

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਸਾਲਨਾ 2 ਰਾਖਵੀਆਂ ਛੁੱਟੀਆਂ ਅਤੇ 4 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਦੇ ਫੰਕਸ਼ਨ ਆਨਲਾਈਨ ਈ-ਪੰਜਾਬ ਪੌਰਟਲ 'ਤੇ 1-1-2022 ਤੋਂ 15-1-2022 ਤੱਕ ਅਪਡੇਟ ਕਰਨ ਲਈ ਕਿਹਾ ਸੀ।

ਰਾਖਵੀਆਂ ਛੁੱਟੀਆਂ ਸੰਬੰਧੀ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਦਿੱਤੇ ਨਿਰਦੇਸ਼
ਰਾਖਵੀਆਂ ਛੁੱਟੀਆਂ ਸੰਬੰਧੀ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਦਿੱਤੇ ਨਿਰਦੇਸ਼

ਪਰ ਕੁਝ ਸਕੂਲਾਂ ਨੇ ਅਜੇ ਤੱਕ ਵੀ ਇਸ ਨੂੰ ਅਪਡੇਟ ਨਹੀਂ ਕੀਤਾ। ਇਸ ਲਈ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਸਕੂਲਾਂ ਨੂੰ ਇਕ ਹੋਰ ਆਖਰੀ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲਨਾ 2 ਰਾਖਵੀਆਂ ਛੁੱਟੀਆਂ ਅਤੇ 4 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਨੂੰ 11 ਮਾਰਚ 2022 ਤੱਕ ਆਨਲਾਈਨ ਈ-ਪੰਜਾਬ ਪੌਰਟਲ 'ਤੇ ਅਪਡੇਟ ਕਰ ਦਿੱਤਾ ਜਾਵੇ।

ਉਨ੍ਹਾਂ ਸਖ਼ਤ ਹਦਾਇਤ ਦਿੰਦੇ ਕਿਹਾ ਕਿ ਇਸ ਤੋਂ ਬਾਅਦ ਕੋਈ ਵੀ ਸਲਾਨਾ ਫੰਕਸ਼ਨ ਦੀ ਛੁੱਟੀ ਨੂੰ ਅਪਡੇਟ ਨਹੀਂ ਕੀਤਾ ਜਾਵੇਗਾ।

ਇਸ ਦੇ ਲਈ ਵਿਭਾਗ ਵੱਲੋਂ 15 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਕੁੱਝ ਸਕੂਲਾਂ ਵੱਲੋਂ ਹੁਣ ਤੱਕ ਇਹ ਸੂਚਨਾ ਅਪਡੇਟ ਨਹੀਂ ਕੀਤੀ ਗਈ ਹੈ, ਜਿਸ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਹੁਣ ਇਸ ਤਾਰੀਖ਼ ਨੂੰ 11 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਸਕੂਲਾਂ ਵੱਲੋਂ ਆਪਣੇ ਸਾਲਾਨਾ ਸਮਾਗਮ ਦੀ ਤਾਰੀਖ਼ ਵੀ 11 ਮਾਰਚ ਤੱਕ ਈ-ਪੰਜਾਬ ਪੋਰਟਲ ’ਤੇ ਅਪਡੇਟ ਕਰਨੀ ਹੋਵੇਗੀ।

ਇਹ ਵੀ ਪੜ੍ਹੋ:- ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ 70 ਸਾਲ ਦੀ ਉਮਰ 'ਚ ਕਰਾਇਆ ਵਿਆਹ

Last Updated : Mar 9, 2022, 7:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.