ETV Bharat / state

ਕੱਚੇ ਅਧਿਆਪਕਾਂ ਨੇ ਦਿੱਤਾ ਸਰਕਾਰ ਨੂੰ 15 ਅਗਸਤ ਦਾ ਅਲਰਟ

author img

By

Published : Aug 14, 2021, 4:10 PM IST

ਕੱਚੇ ਅਧਿਆਪਕਾਂ ਨੇ ਦਿੱਤਾ ਸਰਕਾਰ ਨੂੰ 15 ਅਗਸਤ ਦਾ ਅਲਰਟ
ਕੱਚੇ ਅਧਿਆਪਕਾਂ ਨੇ ਦਿੱਤਾ ਸਰਕਾਰ ਨੂੰ 15 ਅਗਸਤ ਦਾ ਅਲਰਟ

ਕੱਚੇ ਅਧਿਆਪਕਾਂ ਵੱਲੋਂ ਮੋਹਾਲੀ ਦੇ ਸੈਕਟਰ 18 ਦੀ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਨਾਅਰੇਬਾਜ਼ੀ ਦੌਰਾਨ ਕਿਹਾ ਕਿ ਉਹ 15 ਅਗਸਤ ਤੋਂ ਬਾਅਦ ਇੱਕ-ਇੱਕ ਕਰਕੇ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣਗੇ।

ਮੋਹਾਲੀ: ਆਪਣੀ ਨੌਕਰੀ ਨੂੰ ਲੰਬੇ ਸਮੇਂ ਤੋਂ ਪੱਕੀ ਕਰਵਾਉਣ ਲਈ ਕੱਚੇ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨਾ ਤਾਲਮੇਲ ਕਮੇਟੀ ਪੰਜਾਬ ਟੀਚਰ ਯੂਨੀਅਨ ਦੇ ਬੈਨਰ ਹੇਠ ਮੋਹਾਲੀ ਦੇ ਸੈਕਟਰ 18 ਦੀ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਨਾਅਰੇਬਾਜ਼ੀ ਦੌਰਾਨ ਕਿਹਾ ਕਿ ਉਹ 15 ਅਗਸਤ ਤੋਂ ਬਾਅਦ ਇੱਕ ਇੱਕ ਕਰਕੇ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣਗੇ। ਪਾਣੀ ਦੀ ਟੈਂਕੀ ਤੇ ਚੜ੍ਹੇ ਟੀਚਰਾਂ ਦਾ ਕਹਿਣਾ ਹੈ, ਕਿ ਉਨ੍ਹਾਂ ਦੇ ਟੈਸਟ ਲਏ ਜਾਣ ਤਾਂ ਜੋ ਨੌਕਰੀ ਪੱਕੀ ਕਰਵਾਉਣ ਵਿੱਚ ਕਾਮਯਾਬ ਹੋ ਸਕਣ।

ਕੱਚੇ ਅਧਿਆਪਕਾਂ ਨੇ ਦਿੱਤਾ ਸਰਕਾਰ ਨੂੰ 15 ਅਗਸਤ ਦਾ ਅਲਰਟ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਾਲਮੇਲ ਕਮੇਟੀ ਪੰਜਾਬ ਟੀਚਰ ਯੂਨੀਅਨ ਦੇ ਆਗੂ ਜਗਸੀਰ ਸਿੰਘ ਘਾਰੂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਰਹੀ ਹੈ। ਜਿਸ ਕਰਕੇ ਉਸ ਨੂੰ ਨੌਕਰੀ ਨਹੀਂ ਮਿਲਦੀ ਸਾਨੂੰ ਡਰ ਹੈ, ਕਿ ਜਲਦ ਹੀ ਕੋਡ ਆਫ਼ ਕੰਡਕਟ ਲੱਗ ਜਾਏਗਾ ਜਾਂ ਬੇਰੁਜ਼ਗਾਰ ਹੀ ਰਹਿ ਜਾਣਗੇ।

ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ 15 ਅਗਸਤ ਵਾਲੇ ਦਿਨ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ। ਜੇ ਸਰਕਾਰ ਨੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਤਾਂ ਉਹ ਆਤਮਹੱਤਿਆ ਕਰਨ ਲਈ ਮਜਬੂਰ ਹੋ ਜਾਣਗੇ। ਇਸ ਦੌਰਾਨ ਜਗਸੀਰ ਸਿੰਘ ਘਾਰੂ ਨੇ ਕਿਹਾ ਕਿ ਉਹ ਦਿਖਾਵੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਬਲਕਿ ਸਬਰ ਕਰਕੇ ਦਿਖਾਉਣਗੇ 'ਤੇ ਆਪਣੀ ਜਾਨ ਦੇ ਦੇਣਗੇ।

ਇਹ ਵੀ ਪੜ੍ਹੋ:- ਅਧਿਆਪਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ

ETV Bharat Logo

Copyright © 2024 Ushodaya Enterprises Pvt. Ltd., All Rights Reserved.