ETV Bharat / state

ਅਨਮੋਲ ਗਗਨ ਮਾਨ ਦੀ ਸਿਹਤ 'ਚ ਹੋਇਆ ਸੁਧਾਰ,ਹਸਪਤਾਲ ਤੋਂ ਮਿਲੀ ਛੁੱਟੀ

author img

By

Published : Aug 31, 2021, 4:37 PM IST

Updated : Aug 31, 2021, 5:50 PM IST

"ਆਪ" ਦੀ ਯੂਥ ਆਗੂ ਅਨਮੋਲ ਗਗਨ ਮਾਨ ਦੀ ਸਿਹਤ ਖਰਾਬ ਹੋਣ ਦੇ ਚਲਦੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਸੀ, ਜਿਥੋਂ ਹੁਣ ਉਨ੍ਹਾਂ ਛੁੱਟੀ ਮਿਲ ਗਈ ਹੈ। ਹੁਣ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੈ।

ਅਨਮੋਲ ਗਗਨ ਮਾਨ ਦੀ ਸਿਹਤ 'ਚ ਹੋਇਆ ਸੁਧਾਰ
ਅਨਮੋਲ ਗਗਨ ਮਾਨ ਦੀ ਸਿਹਤ 'ਚ ਹੋਇਆ ਸੁਧਾਰ

ਮੋਹਾਲੀ : "ਆਪ" ਦੀ ਯੂਥ ਆਗੂ ਅਨਮੋਲ ਗਗਨ ਮਾਨ ਦੀ ਸਿਹਤ ਖਰਾਬ ਹੋਣ ਦੇ ਚਲਦੇ ਅੱਜ ਉਨ੍ਹਾਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਜ਼ਿਕਰਯੋਗ ਹੈ ਕਿ ਭਾਜਪਾ ਵਰਕਰਾਂ ਵੱਲੋਂ ਮਹਿਲਾਵਾਂ ਨਾਲ ਕੀਤੀ ਗਈ ਬਦਸਲੂਕੀ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਸਨ। ਇਸ ਦੌਰਾਨ ਅਨਮੋਲ ਗਗਨ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਦੇ ਚਲਦੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਅੱਜ ਸਵੇਰੇ ਸਿਹਤ ਹੋਰ ਖਰਾਬ ਹੋਣ ਤੋਂ ਬਾਅਦ ਅਨਮੋਲ ਗਗਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਗੰਭੀਰ ਸੱਟਾਂ ਲੱਗਣ ਦੀ ਵਜ੍ਹਾ ਨਾਲ ਇਨਫੈਕਸ਼ਨ ਹੋਣ ਮਗਰੋਂ ਅਨਮੋਲ ਨੂੰ ਇਥੇ ਦਾਖਲ ਕਰਵਾਇਆ ਗਿਆ ਸੀ।

ਅਨਮੋਲ ਗਗਨ ਮਾਨ ਦੀ ਸਿਹਤ 'ਚ ਹੋਇਆ ਸੁਧਾਰ

ਹਸਪਤਾਲ ਤੋਂ ਡਿਸਚਾਰਜ ਹੋਣ ਮਗਰੋਂ ਅਨਮੋਲ ਗਗਨ ਮਾਨ ਮੀਡੀਆ ਦੇ ਰੂਬਰੂ ਹੋਈ। ਉਨ੍ਹਾਂ ਕਿਹਾ ਕਿ ਜੋ ਪੁਲਿਸ ਵੱਲੋਂ ਲਾਠੀਚਾਰਜ ਤੇ ਪਾਣੀ ਦੀ ਬੁਛਾਣਾਂ ਮਾਰਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਪੁਲਿਸ ਨੇ ਆਪਣੀ ਮਰਿਆਦਾ ਭੁੱਲ ਕੇ ਨੌਜਵਾਨਾਂ ਮਹਿਲਾਵਾਂ ਸਣੇ ਬਜ਼ੁਰਗ ਬੀਬੀਆਂ 'ਤੇ ਵੀ ਜ਼ੁਲਮ ਕੀਤਾ। ਉਨ੍ਹਾਂ ਨੇ ਇਸ ਨੂੰ ਕਦੇ ਨਾਂ ਭੁਲਾਏ ਜਾਣ ਵਾਲੀ ਦਰਦਨਾਕ ਘਟਨਾ ਦਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਤੋਂ ਹੀ ਗ਼ਲਤ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਹੈ ਤੇ ਅੱਗੇ ਵੀ ਕਰਦੀ ਰਹੇਗੀ। ਇਨ੍ਹਾਂ ਘਟਨਾਵਾਂ ਦੇ ਨਾਲ ਉਨ੍ਹਾਂ ਦੇ ਹੌਸਲੇ ਹੋਰ ਵੱਧੇ ਹਨ। ਉਨ੍ਹਾਂ ਮਨੀਸ਼ਾ ਗੁਲਾਟੀ, ਪੰਜਾਬੀ ਗਾਇਕ ਬੱਬੂ ਮਾਨ ਤੇ ਹੋਰਨਾਂ ਪਾਰਟੀ ਵਰਕਰਾਂ ਵੱਲੋਂ ਸਮਰਥਨ ਕੀਤੇ ਜਾਣ 'ਤੇ ਧੰਨਵਾਦ ਕਿਹਾ।

ਇੱਕ ਪਾਸੇ ਜਿਥੇ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਧਰਨਾ ਦਿੱਤਾ, ਉੱਥੇ ਉਸ ਦੇ ਅਗਲੇ ਦਿਨ ਵੀ ਮੁਹਾਲੀ ਵਿਚ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ। ਸਮੂਚੀ ਲੀਡਰਸ਼ਿਪ ਨੇ ਮੋਦੀ ਸਰਕਾਰ 'ਤੇ ਹਰਿਆਣਾ ਸਰਕਾਰ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ।

ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Last Updated : Aug 31, 2021, 5:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.