ETV Bharat / state

ਪੰਜਾਬੀ ਗਾਇਕ ਹਰਭਜਨ ਮਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਤੱਕ ਪਹੁੰਚਿਆ ਮਾਮਲਾ

author img

By

Published : Dec 27, 2022, 11:37 AM IST

Updated : Dec 27, 2022, 3:17 PM IST

ਮੁਹਾਲੀ ਦੇ ਦੋ ਐਨ ਆਰ ਆਈ ਭਰਾਵਾਂ ਨੇ ਮਸ਼ਹੂਰ ਗਾਇਕ ਹਰਭਜਨ ਮਾਨ ਉੱਤੇ 2.5 ਕਰੋੜ ਰੁਪਏ ਦੀ ਠੱਗੀ ਦਾ ਇਲਜ਼ਾਮ (215 crore rupees fraud case) ਲਗਾਇਆ ਹੈ। ਇਸ ਮਾਮਲੇ ਵਿੱਚ ਮੁਹਾਲੀ ਕੋਰਟ ਨੇ ਹਰਭਜਨ ਮਾਨ ਨੂੰ 9 ਜਨਵਰੀ 2023 ਤੱਕ ਜਵਾਬ ਦੇਣ ਲਈ (court seeks response from singer Harbhajan Mann) ਕਿਹਾ ਹੈ।

Mohali court seeks response from singer Harbhajan Mann by January 9, 2023
Mohali court seeks response from singer Harbhajan Mann by January 9, 2023

ਚੰਡੀਗੜ੍ਹ: ਪੰਜਾਬੀ ਗਾਇਕ ਹਰਭਜਨ ਮਾਨ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦੋ ਐਨ ਆਰ ਆਈ ਭਰਾਵਾਂ ਨੇ ਹਰਭਜਨ ਮਾਨ ਤੇ 2.5 ਕਰੋੜ ਰੁਪਏ ਦੀ ਧੋਖਾਧੜੀ (215 crore rupees fraud case) ਦੇ ਇਲਜ਼ਾਮ ਲਗਾਏ ਹਨ। ਹਰਵਿੰਦਰ ਸਰ੍ਹਾਂ ਅਤੇ ਦਰਸ਼ਨ ਰੰਗੀ ਦੋ ਐਨ ਆਰੀ ਆਈਸ ਨੇ ਦੋਸ਼ ਲਗਾਇਆ ਹੈ ਕਿ ਹਰਭਜਨ ਮਾਨ ਨੇ ਉਹਨਾਂ ਨਾਲ ਹੇਰਾਫੇਰੀ ਕੀਤੀ ਹੈ। ਮੁਹਾਲੀ ਦੀ ਇਕ ਅਦਾਲਤ ਵੱਲੋਂ ਹਰਭਜਨ ਮਾਨ ਨੂੰ 9 ਜਨਵਰੀ 2023 ਤੱਕ ਜਵਾਬ ਦੇਣ ਲਈ ਕਿਹਾ (court seeks response from singer Harbhajan Mann) ਗਿਆ ਹੈ।

ਇਹ ਵੀ ਪੜੋ: ਫਲਾਈਟ ਦੀ ਸੀਟ ਉੱਤੇ ਲਿਖਿਆ ਬੰਬ ਦਾ ਸੰਦੇਸ਼, ਏਅਰਪੋਰਟ 'ਤੇ ਮਚੀ ਭਗਦੜ

ਕੀ ਹੈ ਮਾਮਲਾ: ਦਰਅਸਲ ਹਰਭਜਨ ਮਾਨ ਦੀ ਫ਼ਿਲਮ ਪੀਆਰ (Harbhajan Mann movie PR) ਮਈ 2022 ਵਿਚ ਰਿਲੀਜ਼ ਹੋਈ ਸੀ ਜਿਸਨੂੰ ਲੈ ਕੇ ਅਦਾਲਤ ਵਿਚ ਪਟੀਸ਼ਨ ਪਾਈ ਗਈ ਸੀ। ਜਿਸ ਵਿਚ ਹਰਭਜਨ ਮਾਨ ਦੀ ਕੰਪਨੀ ਐਚ ਐਮ ਰਿਕਾਰਡਸ ਅਤੇ ਗੁਰਵਿੰਦਰ ਬਿੰਦੀ ਤੋਂ ਵੀ ਜਵਾਬ ਮੰਗਿਆ ਗਿਆ ਹੈ।

ਹਰਭਜਨ ਮਾਨ ਖ਼ਿਲਾਫ਼ ਐਨਆਰਆਈ ਭਰਾਵਾਂ ਨੇ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਸ ਵਿਚ ਕਿਹਾ ਗਿਆ ਹੈ ਕਿ ਹਰਭਜਨ ਮਾਨ ਅਤੇ ਉਹਨਾਂ ਨੇ ਫਿਲਮ ਦਾ ਮੁਨਾਫ਼ਾ ਅੱਧਾ ਅੱਧਾ ਸਾਂਝਾ ਕਰਨ ਦਾ ਇਕਰਾਰ ਕੀਤਾ ਸੀ, ਕਿਉਂਕਿ ਦੋਵਾਂ ਧਿਰਾਂ ਨੇ ਫ਼ਿਲਮ ਤੇ ਅੱਧਾ ਅੱਧਾ ਪੈਸਾ ਲਗਾਇਆ ਸੀ। ਹੁਣ ਉਹਨਾਂ ਦੋਸ਼ ਲਗਾਇਆ ਹੈ ਕਿ ਹਰਭਜਨ ਨੇ ਉਹਨਾਂ ਨੂੰ ਨਾ ਹੀ ਮੁਨਾਫ਼ਾ ਦਿੱਤਾ ਅਤੇ ਨਾ ਹੀ ਕੋਈ ਪੈਸਾ ਦਿੱਤਾ। ਇਸ ਲਈ ਹਰਭਜਨ ਮਾਨ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ।

ਸ਼ਿਕਾਇਤ ਵਿੱਚ ਹੋਰ ਕੀ ਕਿਹਾ ਗਿਆ: ਹਰਵਿੰਦਰ ਸਰ੍ਹਾਂ ਤੇ ਦਰਸ਼ਨ ਰੰਗੀ ਨੇ ਜੋ ਸ਼ਿਕਾਇਤ ਦਰਜ ਕੀਤੀ ਹੈ ਉਸ ਵਿਚ ਉਹਨਾਂ ਕਿਹਾ ਕਿ ਉਹ ਫ਼ਿਲਮ ਪੀਆਰ ਦੇ ਨਿਰਮਾਤਾ ਹਨ।ਉਹਨਾਂ ਸਾਰੰਗ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫਿਲਮ ਬਣਾਈ ਸੀ ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਾ। ਉਹਨਾਂ ਦੱਸਿਆ ਕਿ ਹਰਭਜਨ ਮਾਨ ਨਾਲ ਉਹਨਾਂ ਦੀ ਸਾਂਝ ਕਈ ਸਾਲ ਪੁਰਾਣੀ ਹੈ ਤਾਂਹੀ ਹਰਭਜਨ ਮਾਨ ਨਾਲ ਮਿਲਕੇ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਸੀ।

ਇਸ ਫ਼ਿਲਮ ਦਾ ਕੁੱਲ ਬਜਟ 4 ਕਰੋੜ 68 ਲੱਖ ਰੁਪਏ ਸੀ। ਜੋ ਕਿ ਅੱਧਾ ਅੱਧਾ ਦੋਵਾਂ ਧਿਰਾਂ ਵੱਲੋਂ ਚੁੱਕਿਆ ਗਿਆ। ਉਹਨਾਂ ਆਪਣੇ ਹਿੱਸੇ ਦੇ 2 ਕਰੋੜ ਤੋਂ ਜ਼ਿਆਦਾ ਰੁਪਏ ਅਦਾ ਕੀਤੇ ਪਰ ਹਰਭਜਨ ਮਾਨ ਵਾਲੇ ਪਾਸੇ ਤੋਂ ਇਕ ਪੈਸਾ ਵੀ ਨਹੀਂ ਲਗਾਇਆ ਗਿਆ। ਉਹਨਾਂ ਘੱਟ ਬਜਟ ਵਿਚ ਹੀ ਫ਼ਿਲਮ ਤਿਆਰ ਕੀਤੀ ਜਦਕਿ ਹਰਭਜਨ ਮਾਨ ਨੇ ਇਕ ਵੀ ਪੈਸਾ ਅਦਾ ਨਹੀਂ ਕੀਤਾ। ਜਿਸਤੋਂ ਖ਼ਫ਼ਾ ਹੋ ਕੇ ਹੁਣ ਉਹਨਾਂ ਨੇ ਅਦਾਲਤ ਦਾ ਰੁਖ ਕੀਤਾ ਹੈ।

ਇਹ ਵੀ ਪੜੋ: Year Ender 2022: ਸ਼ਾਹਰੁਖ ਤੋਂ ਲੈ ਕੇ ਆਮਿਰ ਤੱਕ ਇਨ੍ਹਾਂ ਸਿਤਾਰਿਆਂ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕੀਤਾ ਗਿਆ ਟਰੋਲ, ਜਾਣੋ ਕਾਰਨ

Last Updated : Dec 27, 2022, 3:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.