ETV Bharat / state

ਰੂਪਨਗਰ ਦੇ ਥਰਮਲ ਪਲਾਂਟ ਨੂੰ ਨਹੀਂ ਮਿਲ ਰਿਹਾ ਕੋਲਾ, ਕਿਵੇਂ ਪੂਰੀ ਹੋਵੇਗੀ ਬਿਜਲੀ ਦੀ ਮੰਗ

author img

By

Published : Jan 14, 2023, 4:54 PM IST

ropar tharmal plant production
ਰੂਪਨਗਰ ਦੇ ਥਰਮਲ ਪਲਾਂਟ ਨੂੰ ਨਹੀਂ ਮਿਲ ਰਿਹਾ ਕੋਲਾ, ਕਿਵੇਂ ਪੂਰੀ ਹੋਵੇਗੀ ਬਿਜਲੀ ਦੀ ਮੰਗ

ਰੋਪੜ ਦਾ ਥਰਮਲ ਪਲਾਂਟ ਕੋਲੇ ਦੀ ਘਾਟ ਨਾਲ ਜੂਝ ਰਿਹਾ ਹੈ। ਹਾਲਾਤ ਇਹ ਹਨ ਕਿ ਕੋਲੇ ਦੀ ਕਵਾਲਿਟੀ ਵੀ ਖਰਾਬ ਹੋ ਰਹੀ ਹੈ। ਦੂਜੇ ਪਾਸੇ ਪਲਾਂਟ ਦੇ ਯੂਨੀਅਨ ਆਗੂਆਂ ਨੇ ਕਿਹਾ ਕਿ ਚਾਰੇ ਯੂਨਿਟ ਚਲਾਉਣ ਲਈ ਵੀ ਵੱਡੀ ਮਾਤਰਾ ਵਿੱਚ ਕੋਲੇ ਦੀ ਲੋੜ ਹੈ। ਜੇਕਰ ਬਾਹਰੀ ਸੂਬਿਆਂ ਤੋਂ ਬਿਜਲੀ ਖਰੀਦੀ ਗਈ ਤਾਂ ਪਾਵਰਕੌਮ ਦੀ ਵਿੱਤੀ ਹਾਲਤ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ।

ਰੂਪਨਗਰ ਦੇ ਥਰਮਲ ਪਲਾਂਟ ਨੂੰ ਨਹੀਂ ਮਿਲ ਰਿਹਾ ਕੋਲਾ, ਕਿਵੇਂ ਪੂਰੀ ਹੋਵੇਗੀ ਬਿਜਲੀ ਦੀ ਮੰਗ

ਰੂਪਨਗਰ: ਰੂਪਨਗਰ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਇਸ ਵੇਲੇ ਕੋਲੇ ਦੀ ਘਾਟ ਨਾਲ ਜੂਝ ਰਿਹਾ ਹੈ। ਹਾਲਾਤ ਇਹ ਬਣ ਰਹੇ ਹਨ ਕਿ ਪਲਾਂਟ ਕੋਲ ਸਿਰਫ 1 ਦਿਨ ਲਈ ਹੀ ਕੋਲਾ ਬਚਿਆ ਹੈ, ਜਿਸ ਨਾਲ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਜੇਕਰ ਇਹ ਮੰਗ ਪੂਰੀ ਨਹੀਂ ਹੁੰਦੀ ਤਾਂ ਬਿਜਲੀ ਪੈਦਾ ਕਰਨ ਵਾਲੀਆਂ ਟਰਬਾਇਨਾਂ ਦੇ ਰੁਕਣ ਦਾ ਵੀ ਖਦਸ਼ਾ ਹੈ। ਇਸ ਨਾਲ ਪਲਾਂਟ ਅਧਿਕਾਰੀਆਂ ਦੇ ਨਾਲ ਨਾਲ ਪਲਾਂਟ ਦੇ ਯੂਨੀਅਨ ਆਗੂਆਂ ਦੀਆਂ ਵੀ ਚਿਤਾਂਵਾਂ ਵਧ ਰਹੀਆਂ ਹਨ।

ਕੋਲੇ ਦੀ ਮਾੜੀ ਕਵਾਲਿਟੀ: ਥਰਮਲ ਪਲਾਂਟ ਦੇ ਆਗੂਆਂ ਨੇ ਕਿਹਾ ਕਿ ਥਰਮਲ ਪਲਾਂਟ ਕੋਲੇ ਦੀ ਘਾਟ ਨਾਲ ਤਾਂ ਲੜ ਹੀ ਰਿਹਾ ਹੈ, ਇਸ ਤੋਂ ਇਲਾਵਾ ਕੋਲੇ ਦੀ ਕਵਾਲਿਟੀ ਵੀ ਮਾੜੀ ਆ ਰਹੀ ਹੈ, ਇਸ ਨਾਲ ਵੀ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਧੀ ਤੋਂ ਵੀ ਘੱਟ ਸਮਰੱਥਾ 'ਤੇ ਥਰਮਲ ਪਲਾਂਟ ਕੰਮ ਕਰ ਰਿਹਾ ਹੈ। ਉਪਰੋਂ ਰੂਪਨਗਰ ਦਾ ਇਹ ਵੱਡਾ ਥਰਮਲ ਪਲਾਂਟ ਇਨ੍ਹੀਂ ਦਿਨੀਂ ਕੋਲੇ ਦੀ ਘਾਟ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਹਿਣ ਕਰ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਵਾਰ ਸਰਦੀਆਂ ਵਿੱਚ ਵੀ ਬਿਜਲੀ ਦੀ ਮੰਗ ਵਧੀ ਹੈ। ਸੂਬਾ ਸਰਕਾਰ ਦੇ 300 ਯੂਨਿਟ ਬਿਜਲੀ ਬਿੱਲਾਂ ਦਾ ਵੀ ਅਸਰ ਦੇਖਣ ਨੂੰ ਮਿਲਿਆ ਹੈ। ਯੂਨਿਟਾਂ ਕਾਰਨ ਲੋਕਾਂ ਵਲੋਂ ਧੜੱਲੇ ਨਾਲ ਬਿਜਲੀ ਹੀਟਰ, ਗੀਜਰ ਤੇ ਹੋਰ ਇਲੈਕਟ੍ਰਾਨਿਕ ਦਾ ਸਮਾਨ ਵਰਤਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮੋਗਾ ਵਿੱਚ ਪੁਲਿਸ ਮੁਲਾਜ਼ਮ ਨੂੰ ਦਰੜਨ ਦੀ ਕੋਸ਼ਿਸ਼, ਮੁਲਜ਼ਮ ਮੌਕੇ ਤੋਂ ਫਰਾਰ

ਚਾਰਾਂ ਪਲਾਂਟਾਂ ਵਿੱਚ ਪਰੇਸ਼ਾਨੀ: ਪਲਾਂਟ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਥਿਤੀ ਇਹ ਹੈ ਕਿ ਥਰਮਲ ਪਲਾਂਟ ਨੂੰ ਪੂਰਾ ਦਿਨ ਚਲਾਉਣ ਲਈ ਕੋਲਾ ਉਪਲਬਧ ਨਹੀਂ ਹੈ ਅਤੇ ਥਰਮਲ ਪਲਾਂਟ ਨੂੰ ਚਲਾਉਣ ਲਈ ਜੋ ਕੋਲਾ ਆ ਵੀ ਰਿਹਾ ਹੈ, ਉਸ ਦੀ ਗੁਣਵੱਤਾ ਵੀ ਚੰਗੀ ਨਹੀਂ ਹੈ। ਇਸ ਕਾਰਨ ਥਰਮਲ ਪਲਾਂਟ ਦੇ ਚਾਰੇ ਯੂਨਿਟ ਪੂਰੀ ਸਮਰੱਥਾ ਨਾਲ ਨਹੀਂ ਚੱਲ ਰਹੇ। ਹੁਣ ਤੱਕ ਕੋਲੇ ਦੇ ਦੋ ਰੈਕ ਆ ਚੁੱਕੇ ਹਨ। ਦੋ ਯੂਨਿਟ ਚੱਲ ਰਹੇ ਹਨ ਅਤੇ 150 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਜਦਕਿ ਇਨ੍ਹਾਂ ਦੀ ਸਮਰੱਥਾ 210 ਮੈਗਾਵਾਟ ਪ੍ਰਤੀ ਯੂਨਿਟ ਹੈ। ਸਾਰੇ ਚਾਰ ਯੂਨਿਟ ਚਲਾਉਣ ਲਈ, ਰੋਜ਼ਾਨਾ ਕੋਲੇ ਦੇ 4 ਰੈਕਾਂ ਦੀ ਲੋੜ ਹੁੰਦੀ ਹੈ। ਪਰ ਹਾਲਾਤ ਇਹ ਹਨ ਕਿ ਇਹ ਰੈਕ ਇਕ ਇਕ ਕਰਕੇ ਮਿਲ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.