ETV Bharat / state

ਚੰਗਰ ’ਚ ਲਿਫਟ ਇਰੀਗੇਸ਼ਨ ਸਕੀਮ ਰਾਹੀ ਪਹੁੰਚਾਇਆ ਜਾਵੇਗਾ ਪਾਣੀ:ਰਾਣਾ ਕੇ.ਪੀ ਸਿੰਘ

author img

By

Published : Mar 22, 2021, 12:27 PM IST

ਤਸਵੀਰ
ਤਸਵੀਰ

ਚੰਗਰ ਦੇ ਪਿੰਡਾਂ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਅਤੇ ਸਿੰਚਾਈ ਦੇ ਪਾਣੀ ਦੀ ਸਮੱਸਿਆ ਦਾ ਹੱਲ ਹੁੰਦੇ ਹੋਏ ਦਿਖ ਰਿਹਾ ਹੈ।ਪੰਜਾਬ ਵਿਧਾਨਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ 75 ਕਰੋੜ ਦੀ ਲਾਗਤ ਨਾਲ ਚੰਗਰ ਦੇ ਸਮੁੱਚੇ ਖੇਤਰ ਨੂੰ ਲਿਫਟ ਇਰੀਗੇਸ਼ਨ ਰਾਹੀ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਉਣ ਦੀ ਯੋਜਨਾ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ।

ਰੂਪਨਗਰ: ਚੰਗਰ ਦੇ ਪਿੰਡਾਂ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਅਤੇ ਸਿੰਚਾਈ ਦੇ ਪਾਣੀ ਦੀ ਸਮੱਸਿਆ ਦਾ ਹੱਲ ਹੁੰਦੇ ਹੋਏ ਦਿਖ ਰਿਹਾ ਹੈ। ਇਸ ਸਬੰਧ ’ਚ ਪੰਜਾਬ ਵਿਧਾਨਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ 75 ਕਰੋੜ ਦੀ ਲਾਗਤ ਨਾਲ ਚੰਗਰ ਦੇ ਸਮੁੱਚੇ ਖੇਤਰ ਨੂੰ ਲਿਫਟ ਇਰੀਗੇਸ਼ਨ ਰਾਹੀ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਉਣ ਦੀ ਯੋਜਨਾ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ।

ਰੂਪਨਗਰ

ਕਾਬਿਲੇਗੌਰ ਹੈ ਕਿ ਲਿਫਟ ਇਰੀਗੇਸ਼ਨ ਸਕੀਮ ਦੇ ਚੱਲ ਰਹੇ ਪ੍ਰੋਜੈਕਟ ਦਾ ਰਾਣਾ ਕੇ.ਪੀ ਸਿੰਘ ਵੱਲੋਂ ਜਾਇਦਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਥੱਪਲ, ਮੋਹੀਵਾਲ, ਝਿੰਜੜੀ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਜੂਨ ਮਹੀਨੇ ਦੌਰਾਨ ਸਿੰਚਾਈ ਲਈ ਪਾਣੀ ਉਪਲੱਬਧ ਹੋ ਜਾਵੇਗਾ। ਨਾਲ ਹੀ ਇਸਦੇ ਪਹਿਲੇ ਪੜਾਅ ਦੇ ਮੁਕੰਮਲ ਹੋਣ ਤੋ ਤੁਰੰਤ ਬਾਅਦ ਦੂਜੇ ਪੜਾਅ ’ਤੇ ਕੰਮ ਸੁਰੂ ਹੋ ਜਾਵੇਗਾ।

ਇਹ ਵੀ ਪੜੋ: ਹੋਲਾ-ਮੁੱਹਲਾ 'ਚ ਪੁੱਜਣ ਵਾਲੀਆਂ ਸੰਗਤਾਂ ਲਈ ਲਾਏ ਜਾਣਗੇ ਪੱਕੇ ਮੈਡੀਕਲ ਕੈਂਪ-ਬਲਬੀਰ ਸਿੰਘ ਸਿੱਧੂ

ਬਿਨਾਂ ਭੇਦਭਾਵ ਤੋਂ ਦਿੱਤਾ ਜਾਵੇਗਾ ਪਾਣੀ
ਸਪੀਕਰ ਨੇ ਇਹ ਵੀ ਕਿਹਾ ਕਿ ਚੰਗਰ ਖੇਤਰ ਦੇ ਲੋਕਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਫਟ ਇਰੀਗੇਸ਼ਨ ਸਕੀਮ ਨਾਲ ਸਿੰਚਾਈ ਲਈ ਪਾਣੀ ਦੇਣ ਦਾ ਵਾਅਦਾ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਬਣਨ ਤੋ ਬਾਅਦ ਇਸ ਖੇਤਰ ਦਾ ਦੌਰਾ ਕਰਕੇ ਇਸ ਯੋਜਨਾ ਦੀ ਸੁਰੂਆਤ ਕੀਤੀੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਹਰ ਖੇਤਰ ਨੂੰ ਸਿੰਚਾਈ ਲਈ ਪਾਣੀ ਦਿੱਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੁੂੰ ਕੰਮ ਵਿਚ ਤੇਜੀ ਲਿਆਉਣ ਦੀ ਹਦਾਇਤ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.