ETV Bharat / state

ਆਪ ਸਰਕਾਰ ਦੇ 6 ਮਹੀਨੇ ਪੂਰੇ, ਸਰਕਾਰ ਬਣਾਉਣ ਵਾਲੇ ਲੋਕਾਂ ਨੇ ਕਾਰਗੁਜ਼ਾਰੀ ਉੱਤੇ ਦਿੱਤੇ ਪ੍ਰਤੀਕਰਮ

author img

By

Published : Sep 8, 2022, 3:41 PM IST

Updated : Sep 8, 2022, 7:13 PM IST

Punjab people reaction on Completed 6 months of AAP government
Punjab people reaction on Completed 6 months of AAP government

ਸਰਕਾਰ ਦੇ 6 ਮਹੀਨੇ ਪੂਰੇ ਹੋ ਚੁੱਕੇ ਹਨ। ਲੋਕਾਂ ਦੀਆਂ ਉਮੀਦਾਂ ਉੱਤੇ ਆਪ ਸਰਕਾਰ ਕਿੰਨੀ ਖਰੀ ਉਤਰੀ ਹੈ। ਆਓ ਸੁਣਦੇ ਹਾਂ ਲੋਕਾਂ ਦੇ ਰਾਇ ...

ਰੂਪਨਗਰ: ਪੰਜਾਬ ਆਪ ਸਰਕਾਰ ਦੇ 6 ਮਹੀਨੇ ਪੂਰੇ ਹੋ ਚੁੱਕੇ ਹਨ। ਲੋਕਾਂ ਦੀ ਉਮੀਦ 'ਤੇ ਕਿੰਨੀ ਉਤਰੀ ਖਰੀ ਆਮ ਆਦਮੀ ਪਾਰਟੀ ਦੀ ਸਰਕਾਰ, ਇਹ ਲੋਕਾਂ ਕੋਲੋਂ ਹੀ ਸੁਣਨਾ ਬੇਹਦ ਦਿਲਚਸਪ ਰਹੇਗਾ। ਪੰਜਾਬ ਵਿੱਚ ਕਰੀਬ ਛੇ ਮਹੀਨੇ ਦਾ ਸਮਾਂ ਹੋ ਗਿਆ ਹੈ ਅਤੇ ਇਸ ਬਾਬਤ ਲੋਕਾਂ ਵੱਲੋਂ ਹੁਣ ਪਾਰਟੀ ਉੱਤੇ ਆਪਣੇ ਪ੍ਰਤੀਕਰਮ ਦੇਣੇ ਵੀ ਸ਼ੁਰੂ ਕਰ ਦਿੱਤੇ ਗਏ ਹਨ।

ਜਦੋਂ ਰੂਪਨਗਰ ਦੇ ਕੁਝ ਲੋਕਾਂ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਛੇ ਮਹੀਨੇ ਦਾ ਸਮਾਂ ਹੋ ਗਿਆ ਹੈ ਤੁਸੀਂ ਸਰਕਾਰ ਦੇ ਕੰਮ ਨੂੰ ਕਿੱਦਾਂ ਆਂਕਦੇ ਹੋ, ਤਾਂ ਲੋਕਾਂ ਵੱਲੋਂ ਰਲਿਆ ਮਿਲਿਆ ਹੁੰਗਾਰਾ ਦੇਖਣ ਨੂੰ ਮਿਲਿਆ।

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਭਾਵੇਂ ਹਾਲੇ ਸਿਰਫ਼ ਛੇ ਮਹੀਨੇ ਹੋਏ ਹਨ ਪਰ ਸਰਕਾਰ ਵੱਲੋਂ ਕੰਮ ਕਰਨ ਦੀ ਨੀਅਤ ਜ਼ਰੂਰ ਦਿਖਾਈ ਜਾ ਰਹੀ ਹੈ। ਸੰਦੀਪ ਜੋਸ਼ੀ ਨੇ ਦੱਸਿਆ ਕਿ ਉਹ ਫਿਲਹਾਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨਾਲ ਸੰਤੁਸ਼ਟ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਵੀ ਸਰਕਾਰ ਨੂੰ ਮਾਪਣ ਲਈ ਬਹੁਤੀ ਕਾਹਲੀ ਨਹੀਂ ਕਰਨੀ ਚਾਹੀਦੀ। ਅਜੇ ਸਰਕਾਰ ਬਣੀ ਨੂੰ ਕੁਝ ਸਮਾਂ ਹੀ ਹੋਇਆ ਹੈ।

ਸਰਕਾਰ ਬਣਾਉਣ ਵਾਲੇ ਲੋਕਾਂ ਨੇ ਕਾਰਗੁਜ਼ਾਰੀ ਉੱਤੇ ਦਿੱਤੇ ਪ੍ਰਤੀਕਰਮ

ਇਸ ਸਮੇਂ ਦੌਰਾਨ ਖਾਸ ਤੌਰ ਉੱਤੇ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਜੋ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਤੋਂ ਉਹ ਸੰਤੁਸ਼ਟ ਦਿਖਾਈ ਦਿੰਦੇ ਹਨ। ਸੰਦੀਪ ਜੋਸ਼ੀ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਉਸ ਦਾ ਲੋਕਾਂ ਨੂੰ ਬਹੁਤ ਹੀ ਫ਼ਾਇਦਾ ਹੋਇਆ ਹੈ ਅਤੇ ਜੋ ਬਿਜਲੀ ਦੇ ਬਿੱਲ ਮੁਆਫ ਕੀਤੇ ਜਾ ਰਹੇ ਹਨ। 300 ਯੂਨਿਟ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਮਾਫ ਕੀਤੀ ਜਾ ਰਹੀ ਹੈ। ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ।

ਸਥਾਨਕ ਵਾਸੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਚੰਗਾ ਕੰਮ ਕਰ ਰਹੀ ਹੈ ਭਾਵੇਂ ਕਿ ਸਰਕਾਰ ਬਣੀ ਨੂੰ ਹਾਲੇ ਕੇਵਲ ਛੇ ਮਹੀਨੇ ਹੋਏ ਹਨ। ਪਰ, ਪੰਜਾਬ ਸਰਕਾਰ ਉੱਤੇ ਪਹਿਲੀ ਵਾਰੀ ਦਿੱਲੀ ਦੀ ਛਾਪ ਜ਼ਿਆਦਾ ਦਿਖਾਈ ਦੇ ਰਹੀ ਹੈ। ਭਾਵ, ਪੰਜਾਬ ਉੱਤੇ ਆਮ ਆਦਮੀ ਪਾਰਟੀ ਦੀ, ਜੋ ਦਿੱਲੀ ਵਿੱਚ ਸਰਕਾਰ ਚੱਲ ਰਹੀ ਹੈ ਉਸ ਦਾ ਪ੍ਰਭਾਵ ਜ਼ਿਆਦਾ ਹੈ। ਸਖ਼ਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕੁਲਵਿੰਦਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੁਆਰਾ ਚੁਣੇ ਗਏ ਮੁੱਖ ਮੰਤਰੀ ਹਨ। ਉਨ੍ਹਾਂ ਨੂੰ ਦਿੱਲੀ ਤੋਂ ਬਹੁਤੇ ਆਦੇਸ਼ ਲੈਣੇ ਨਹੀਂ ਚਾਹੀਦੇ।

ਕੁਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨੀ ਪੱਖ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਬਹੁਤ ਲਾਹੇਵੰਦ ਕੰਮ ਨਹੀਂ ਕੀਤੇ ਗਏ ਅਤੇ ਸਰਕਾਰ ਜਲਦ ਤੋਂ ਜਲਦ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਨਵਾਂ ਰੂਟ ਪਲਾਨ ਬਣਾਵੇ, ਤਾਂ ਜੋ ਲੋਕਾਂ ਨੂੰ ਧਰਾਤਲ ਉੱਤੇ ਕੰਮ ਹੁੰਦੇ ਹੋਏ ਦਿਖਾਈ ਦੇਣ।

ਵਪਾਰੀ ਗੌਰਵ ਜੈਨ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ ਸਨ, ਪਰ ਸਰਕਾਰ ਉਨ੍ਹਾਂ ਦੀ ਉਮੀਦ ਉੱਤੇ ਖਰੀ ਨਹੀਂ ਉਤਰੀ ਹੈ। ਗੌਰਵ ਜੈਨ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਹ ਖਾਸ ਵਰਗ ਨੂੰ ਦਿੱਤੀਆਂ ਜਾ ਰਹੀਆਂ ਹਨ ਅਤੇ ਵਪਾਰੀ ਵਰਗ ਦੇ ਲਈ ਉਸ ਵਿੱਚ ਕੁਝ ਖ਼ਾਸ ਨਹੀਂ ਹੈ।

ਇਹ ਵੀ ਪੜ੍ਹੋ: ਆਪ ਵਿਧਾਇਕ ਜਸਵੰਤ ਸਿੰਘ ਦੇ ਘਰ ਈਡੀ ਦਾ ਛਾਪਾ, ਇਹ ਹੈ ਮਾਮਲਾ

Last Updated :Sep 8, 2022, 7:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.