ETV Bharat / state

ਜਨਮ ਅਸ਼ਟਮੀ: ਦੇਖੋ, ਰਾਧਾ ਕ੍ਰਿਸ਼ਨ ਦੀ 41 ਫੁੱਟ ਪ੍ਰਤਿਮਾ

author img

By

Published : Aug 30, 2021, 6:52 AM IST

ਰੂਪਨਗਰ ਵਿਚ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਬਾਸੋਵਾਲ ਕਾਲੋਨੀ ਗੰਗੂਵਾਲ ਵਿਖੇ ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਰਾਧਾ ਕ੍ਰਿਸ਼ਨ ਦੀ 41 ਫੁੱਟ ਦੀ ਉੱਚੀ ਪ੍ਰਤਿਮਾ ਨੂੰ ਲੋਕ ਅਰਪਣ ਕੀਤਾ।

ਜਨਮ ਅਸ਼ਟਮੀ: ਰਾਧਾ ਕ੍ਰਿਸ਼ਨ ਦੀ 41 ਫੁੱਟ ਪ੍ਰਤਿਮਾ ਦਾ ਲੋਕ ਅਰਪਣ
ਜਨਮ ਅਸ਼ਟਮੀ: ਰਾਧਾ ਕ੍ਰਿਸ਼ਨ ਦੀ 41 ਫੁੱਟ ਪ੍ਰਤਿਮਾ ਦਾ ਲੋਕ ਅਰਪਣ

ਰੂਪਨਗਰ: ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਬਾਸੋਵਾਲ ਕਾਲੋਨੀ ਗੰਗੂਵਾਲ ਵਿਖੇ ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਉਨ੍ਹਾਂ ਨੇ ਰਾਧਾ ਕ੍ਰਿਸ਼ਨ ਦੀ 41 ਫੁੱਟ ਦੀ ਉੱਚੀ ਪ੍ਰਤਿਮਾ ਨੂੰ ਲੋਕ ਅਰਪਣ ਕੀਤਾ।

ਇਸ ਮੌਕੇ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਨੂੰ ਭਗਵਾਨ ਵਿਸ਼ਨੂੰ ਦੇ ਅਵਤਾਰ ਵਜੋ ਜਾਣਿਆ ਗਿਆ ਹੈ। ਉਹਨਾਂ ਨੇ ਸਮੁੱਚੀ ਕਾਇਨਾਤ ਨੂੰ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ। ਆਪਸੀ ਪ੍ਰੇਮ, ਸਦਭਾਵਨਾ ਅਤੇ ਸਚਾਈ ਦੇ ਮਾਰਗ ਤੇ ਚੱਲਣ ਦੀਆਂ ਉਨ੍ਹਾਂ ਵਲੋਂ ਦਿੱਤੀਆਂ ਸਿੱਖਿਆਵਾ ਨਾਲ ਸੰਸਾਰ ਭਰ ਵਿੱਚ ਉਹਨਾਂ ਦੇ ਅਣਗਿਣਤ ਅਨੂਯਾਈ ਹਨ।

ਰਾਧਾ ਕ੍ਰਿਸ਼ਨ ਦੀ 41 ਫੁੱਟ ਪ੍ਰਤਿਮਾ ਦਾ ਲੋਕ ਅਰਪਣ

ਉਨ੍ਹਾਂ ਨੇ ਕਿਹਾ ਹੈ ਕਿ ਕ੍ਰਿਸ਼ਨ ਦੇ ਜੀਵਨ ਅਤੇ ਉਹਨਾਂ ਵਲੋਂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰਰੇਨਾ ਦੇਣ ਵਾਲੇ ਮਹਾਨ ਪਵਿੱਤਰ ਗ੍ਰੰਥਾਂ (Holy Scriptures) ਨੂੰ ਸਦਾ ਹੀ ਪੁੱਜਿਆ ਜਾ ਰਿਹਾ ਹੈ। ਇਸ ਮੌਕੇ ਸ਼ੋਭਾ ਯਾਤਰਾ ਕੱਢੀ ਗਈ। ਜਨਮ ਅਸ਼ਟਮੀ ਉਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।

ਇਹ ਵੀ ਪੜੋ:ਕਿਸਾਨਾਂ ‘ਤੇ ਲਾਠੀਚਾਰਜ ਤੋਂ ਬਾਅਦ ਖੱਟਰ ਤੇ ਮੋਦੀ ਦੇ ਸਾੜੇ ਪੁਤਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.