ETV Bharat / state

ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਹੜਤਾਲ, ਲੋੇਕ ਹੋਏ ਡਾਢੇ ਪ੍ਰੇਸ਼ਾਨ

author img

By

Published : Nov 14, 2022, 5:03 PM IST

Panbus and PRTC employees strike at Ropar
ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਹੜਤਾਲ, ਲੋੇਕ ਹੋਏ ਡਾਢੇ ਪਰੇਸ਼ਾਨ

ਰੋਪੜ ਵਿੱਚ ਪਨਬਸ ਅਤੇ ਪੀਆਰਟੀਸੀ ਮੁਲਾਜ਼ਮਾਂ (Panbus and PRTC employees) ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਬੱਸਾਂ ਨਾ ਚੱਲਣ ਕਾਰਣ ਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰੋਪੜ: ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਜ਼ਮਾਂ(Panbus and PRTC employees) ਵੱਲੋ ਲਗਾਤਾਰ ਹੜਤਾਲ ਦੇ ਕਾਰਨ ਲੋਕਾਂ ਨੂੰ ਹੁਣ ਵੱਡੀ ਪ੍ਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ । ਜ਼ਿਕਰਯੋਗ ਹੈ ਕਿ ਮੁਲਾਜ਼ਮ ਆਪਣੀਆਂ ਮੰਗਾਂ ਦੇ ਬਾਬਤ ਹੜਤਾਲ ਉੱਤੇ ਹੋਏ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਮੁੱਖ ਤੌਰ ਉੱਤੇ ਮੰਗਾਂ ਕੱਚੇ ਮੁਲਜ਼ਮਾਂ ਦੀ ਬਦਲੀ ਅਤੇ ਜਿਸ ਮੁਲਾਜ਼ਮ ਨੂੰ ਆਫ ਡਿਊਟੀ ਕੀਤਾ (The employee was made off duty) ਗਿਆ ਹੈ ਉਸ ਨੂੰ ਫਿਰ ਤੋਂ ਓਨ ਡਿਊਟੀ ਕਰਾਉਣਾ ਹੈ।

ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਹੜਤਾਲ, ਲੋੇਕ ਹੋਏ ਡਾਢੇ ਪਰੇਸ਼ਾਨ

ਮੁਲਾਜ਼ਮਾਂ ਦੀਆਂ ਮੰਗਾਂ: ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ 15 ਕੰਡਕਟਰਾਂ ਦੀਆਂ ਫਿਰੋਜ਼ਪੁਰ ਤੋਂ ਪੱਟੀ ਬਦਲੀਆਂ ਕੀਤੀਆਂ ਗਈਆਂ ਹਨ ਜਿਸ ਨਾਲ ਫਿਰੋਜ਼ਪੁਰ ਡਿਪੂ ਦੀਆਂ ਬੱਸਾ ਬੰਦ ਹੋ ਜਾਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਹੋਏ ਫੈਸਲੇ ਮੁਤਾਬਿਕ ਤਨਖਾਹ ਵਾਧਾ ਕੁੱਝ ਮੁਲਾਜ਼ਮਾਂ ਉੱਤੇ ਲਾਗੂ ਨਹੀਂ ਕੀਤਾ ਗਿਆ ਅਤੇ 5% ਤਨਖਾਹ ਵਾਧਾ ਵੀ ਰੋਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਿੱਕੀਆਂ ਨਿੱਕੀਆਂ ਮੰਗਾਂ ਜ਼ੋ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਦੇ ਪੱਧਰ (Director State Transport Punjab) ਦੀਆਂ ਹਨ ਨੂੰ ਵੀ ਲਮਕਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪਨਬੱਸ ਪੀਆਰਟੀਸੀ ਵੱਲੋਂ ਪੰਜਾਬ ਵਿੱਚ ਚੱਕਾ ਜਾਮ, ਯਾਤਰੀ ਹੋਏ ਖੱਜ਼ਲ ਖੁਆਰ

ਹੜਤਾਲ ਤੋਂਂ ਲੋਕ ਪਰੇਸ਼ਾਨ: ਦੂਜੇ ਪਾਸੇ ਪੀਆਰਟਾਸੀ ਮੁਲਾਜ਼ਮਾਂ ਦੀ ਹੜਤਾਲ (PRTC employees strike) ਕਰਕੇ ਬੱਸ ਅੱਡੇ ਉੱਤੇ ਲੋਕ ਡਾਢੇ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ਦੇ ਲਈ ਉਹਨਾਂ ਨੂੰ ਕਾਫੀ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਉਹ ਰੋਜ਼ ਹੋ ਰਹੀ ਹੜਤਾਲ ਤੋ ਤੰਗ ਹਨ ਅਤੇ ਸਾਕਾਰ ਵੀ ਇਹਨਾਂ ਲੋਕਾ ਦੀ ਨਹੀਂ ਸੁਣ ਦੀ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.