ETV Bharat / state

ਪੰਜਾਬ ਦੇ ਇਸ ਸਕੂਲ ’ਚ ਆਏ ਕੋਰੋਨਾ ਦੇ ਨਵੇਂ ਮਾਮਲੇ

author img

By

Published : Aug 11, 2021, 10:27 AM IST

ਸਕੂਲਾਂ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਨੂੰ ਲੈ ਕੇ ਸਿੱਖਿਆ ਵਿਭਾਗ ਫਿਕਰਮੰਦ: ਵਿਜੈ ਇੰਦਰ ਸਿੰਗਲਾ
ਸਕੂਲਾਂ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਨੂੰ ਲੈ ਕੇ ਸਿੱਖਿਆ ਵਿਭਾਗ ਫਿਕਰਮੰਦ: ਵਿਜੈ ਇੰਦਰ ਸਿੰਗਲਾ

ਪੰਜਾਬ ਦੇ ਸਕੂਲਾਂ ਵਿੱਚ ਕੋਰੋਨਾ (Corona) ਦੇ ਨਵੇਂ ਆ ਰਹੇ ਮਾਮਲਿਆ ਨੂੰ ਲੈਕੇ ਸਿੱਖਿਆ ਮੰਤਰੀ (Minister of Education) ਵਿਜੈ ਇੰਦਰ ਸਿੰਗਲਾ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ, ਕਿ ਬੱਚਿਆ (Children) ਦੀ ਸੁਰੱਖਿਆ ਨੂੰ ਲੈਕੇ ਪੰਜਾਬ ਸਰਕਾਰ ਕੋਈ ਸਮਝੌਤਾਂ ਨਹੀਂ ਕਰੇਗੀ।

ਸ੍ਰੀ ਅਨੰਦਪੁਰ ਸਾਹਿਬ: ਪਿਛਲੇ ਲੰਬੇ ਸਮੇਂ ਤੋਂ ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਖ਼ਤਰਾਂ ਹਾਲੇ ਵੀ ਖ਼ਤਮ ਹੁੰਦਾ ਨਹੀਂ ਨਜ਼ਰ ਆ ਰਿਹਾ। ਜਿਸ ਨੂੰ ਲੈਕੇ ਹਰ ਦੇਸ਼ ਆਪਣੇ ਲੋਕਾਂ ਦਾ ਫਿਕਰ ਕਰਦਾ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਸਕੂਲੀ ਵਿਦਿਆਰਥੀਆਂ ਦੀ ਚਿੰਤਾ ਕਰਦੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਆ ਰਹੇ ਮਾਮਲਿਆ ਨੂੰ ਲੈਕੇ ਸਿੱਖਿਆ ਵਿਭਾਗ ਫਿਕਰਮੰਦ ਹੈ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਵੇਬ ਨੂੰ ਲੈਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਜਿਸ ਨੂੰ ਲੈਕੇ ਪੰਜਾਬ ਦੇ ਚੀਫ ਸੈਕਟਰੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋਂ ਹਾਲਾਤਾ ਨੂੰ ਪੂਰੀ ਤਰ੍ਹਾਂ ਕੰਟਰੋਲ ਵਿੱਚ ਰੱਖਿਆ ਜਾ ਸਕੇ।

ਉਨ੍ਹਾਂ ਨੇ ਕਿਹਾ, ਕਿ ਜੇਕਰ ਕੋਰੋਨਾ ਦੇ ਕਾਰਨ ਸਕੂਲਾਂ ਨੂੰ ਫਿਰ ਤੋਂ ਬੰਦ ਕਰਨਾ ਪਿਆ ਤਾਂ ਸਕੂਲਾਂ ਨੂੰ ਬੰਦ ਕੀਤਾ ਜਾਵੇਗਾ, ਤਾਂ ਤੋਂ ਬੱਚਿਆ ਦੀ ਸੁਰੱਖਿਆ ਬਣੀ ਰਹੇ। ਅਤੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ।

ਸਕੂਲਾਂ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਨੂੰ ਲੈ ਕੇ ਸਿੱਖਿਆ ਵਿਭਾਗ ਫਿਕਰਮੰਦ: ਵਿਜੈ ਇੰਦਰ ਸਿੰਗਲਾ
ਇਸ ਮੌਕੇ ਉਨ੍ਹਾਂ ਨੇ 6ਵੇਂ ਪੇਅ ਕਮਿਸ਼ਨ ‘ਤੇ ਬੋਲਦਿਆ ਕਿਹਾ, ਕਿ ਇਸ ਦੇ ਸਬੰਧ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ। ਜੋ ਲਗਾਤਾਰ ਕਰਮਚਾਰੀਆ ਦੇ ਨਾਲ ਰਾਬਤਾ ਕਰ ਰਹੀ ਹੈ। ਤਾਂ ਜੋਂ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ।

ਅਧਿਆਪਕਾਂ ‘ਤੇ ਬੋਲਦਿਆ ਸਿੱਖਿਆ ਮੰਤਰੀ ਨੇ ਕਿਹਾ, ਕਿ ਪੰਜਾਬ ਸਰਕਾਰ ਹੁਣ ਤੱਕ 22 ਹਜ਼ਾਰ ਅਧਿਆਪਕਾਂ ਨੂੰ ਭਰਤੀ ਕਰ ਚੁੱਕੀ ਹੈ। ਅਤੇ ਸਤੰਬਰ ਵਿੱਚ 25 ਹਜ਼ਾਰ ਹੋਰ ਅਧਿਆਪਕ ਭਰਤੀ ਕੀਤੇ ਜਾਣਗੇ।

ਇਹ ਵੀ ਪੜ੍ਹੋ:ਬੇਰੁਜ਼ਗਾਰ ਮਨਾਉਣਗੇ ਕਾਲਾ 'ਆਜ਼ਾਦੀ ਦਿਵਸ'

ETV Bharat Logo

Copyright © 2024 Ushodaya Enterprises Pvt. Ltd., All Rights Reserved.