ETV Bharat / state

ਮਿਡ ਡੇ ਮੀਲ ਵਰਕਰਾਂ ਨੂੰ ਮਿਲਦੀ ਹੈ ਮਾਮੂਲੀ ਤਨਖ਼ਾਹ

author img

By

Published : Jan 27, 2020, 1:10 PM IST

ਮਿਡ ਡੇ ਮੀਲ ਵਰਕਰ
ਮਿਡ ਡੇ ਮੀਲ ਵਰਕਰ

ਸਕੂਲਾਂ ਦੇ ਵਿੱਚ ਮਿਡ ਡੇ ਮੀਲ ਵਰਕਰਾਂ ਨੂੰ ਸਿਰਫ਼ 1700 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ਕੈਪਟਨ ਸਰਕਾਰ ਉਨ੍ਹਾਂ ਨੂੰ ਡੀਸੀ ਰੇਟਾਂ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਇਆ ਕਰਨ।

ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਰੋਜ਼ਾਨਾ ਮਿਡ ਡੇ ਮੀਲ ਪਰੋਸਿਆ ਜਾਂਦਾ ਹੈ। ਇਸ ਨੂੰ ਤਿਆਰ ਕਰਨ ਲਈ ਪੰਜਾਬ ਦੇ ਵੱਖ ਵੱਖ ਸਕੂਲਾਂ ਵਿੱਚ 55 ਹਜ਼ਾਰ ਤੋਂ ਵੀ ਵੱਧ ਮਿਡ ਡੇ ਮੀਲ ਵਰਕਰ ਕੰਮ ਕਰਦੇ ਹਨ ਜੋ ਰੋਜ਼ਾਨਾ ਦੁਪਹਿਰ ਵੇਲੇ ਸਕੂਲ ਦੇ ਬੱਚਿਆਂ ਲਈ ਖਾਣਾ ਤਿਆਰ ਕਰਦੇ ਹਨ ਪਰ ਇਨ੍ਹਾਂ ਨੂੰ ਰੋਜ਼ਾਨਾ ਇਸ ਕੰਮ ਕਰਨ ਦੇ ਬਦਲੇ ਸਿਰਫ਼ 1700 ਰੁਪਏ ਹੀ ਮਿਲਦਾ ਹਨ। ਵਰਕਰਾਂ ਨੇ ਦੱਸਿਆ ਕਿ ਇਹ 1700 ਰੁਪਏ ਵੀ 10 ਮਹੀਨਿਆਂ ਬਾਅਦ ਦਿੱਤੇ ਜਾਂਦੇ ਹਨ।

ਮਿਡ ਡੇ ਮੀਲ ਦੇ ਵਰਕਰਾਂ ਨੇ ਮੰਗ ਕੀਤੀ ਕਿ ਕਿ ਇੰਨੀ ਮਹਿੰਗਾਈ ਦੇ ਵਿੱਚ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ ਤੇ ਜੋ ਪੈਸੇ ਉਨ੍ਹਾਂ ਨੂੰ ਮਿਲਦੇ ਹਨ ਉਸ ਵਿੱਚ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਵਿੱਚ ਅਸਮਰਥ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਭਾਂਵੇ ਕਿੰਨੀ ਵੀ ਮਜਬੂਰੀ ਕਿਉਂ ਨਾ ਹੋਵੇ, ਉਨ੍ਹਾਂ ਨੂੰ ਛੁੱਟੀ ਵੀ ਨਹੀਂ ਮਿਲਦੀ।

ਮਿਡ ਡੇ ਮੀਲ ਵਰਕਰ

ਇਹ ਵੀ ਪੜ੍ਹੋ: ਅਟਾਰੀ-ਵਾਹਗਾ ਸਰਹੱਦ 'ਤੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੁੰਜਿਆ ਅਸਮਾਨ

ਪੰਜਾਬ ਦੀ ਕੈਪਟਨ ਸਰਕਾਰ ਤੋਂ ਮਿਡ ਡੇ ਮੀਲ ਬਣਾਉਣ ਵਾਲੇ ਇਹ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਤਨਖ਼ਾਹ ਡੀਸੀ ਰੇਟ ਦੇ ਹਿਸਾਬ ਨਾਲ ਦਿੱਤੀ ਜਾਵੇ ਤਾਂ ਜੋ ਉਹ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਆਪਣੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਕਰ ਸਕਣ।

Intro:ready to publish
ਸਕੂਲਾਂ ਦੇ ਵਿੱਚ ਬੱਚਿਆਂ ਦਾ ਖਾਣਾ ਤਿਆਰ ਕਰਨ ਵਾਲੇ ਮਿਡ ਡੇ ਮੀਲ ਵਰਕਰਾਂ ਨੂੰ ਨੂੰ ਮਿਲਦਾ ਹੈ ਪ੍ਰਤੀ ਮਹੀਨਾ ਕੇਵਲ ਸਤਾਰਾਂ ਸੌ ਰੁਪਈਆ ਇਨ੍ਹਾਂ ਦੀ ਮੰਗ ਹੈ ਕਿ ਕੈਪਟਨ ਸਰਕਾਰ ਉਨ੍ਹਾਂ ਨੂੰ ਡੀਸੀ ਰੇਟ ਤੇ ਪੈਸੇ ਦੇਣ



Body:ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਰੋਜ਼ਾਨਾ ਮਿਡ ਡੇ ਮੀਲ ਪਰੋਸਿਆ ਜਾਂਦਾ ਹੈ ਇਸ ਨੂੰ ਤਿਆਰ ਕਰਨ ਵਾਸਤੇ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਵਿੱਚ ਪਚਵੰਜਾ ਹਜ਼ਾਰ ਤੋਂ ਵੀ ਵੱਧ ਮਿਡ ਡੇ ਮੀਲ ਵਰਕਰ ਕੰਮ ਕਰਦੀਆਂ ਹਨ ਜੋ ਰੋਜ਼ਾਨਾ ਦੁਪਹਿਰ ਵੇਲੇ ਸਕੂਲ ਦੇ ਬੱਚਿਆਂ ਵਾਸਤੇ ਖਾਣਾ ਤਿਆਰ ਕਰਦੀਆਂ ਹਨ ਪਰ ਇਨ੍ਹਾਂ ਨੂੰ ਰੋਜ਼ਾਨਾ ਇਸ ਕੰਮ ਕਰਨ ਦੇ ਬਦਲੇ ਕੇਵਲ ਸਤਾਰਾਂ ਸੌ ਰੁਪਿਆ ਹੀ ਮਿਲਦਾ ਹੈ ਉਹ ਵੀ ਸਾਲ ਦੇ ਵਿੱਚ ਕੇਵਲ ਦਸ ਮਹੀਨੇ
ਇਨ੍ਹਾਂ ਦੀ ਮੰਗ ਹੈ ਕਿ ਏਨੀ ਮਹਿੰਗਾਈ ਦੇ ਵਿੱਚ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ ਤੇ ਜੋ ਪੈਸੇ ਉਨ੍ਹਾਂ ਨੂੰ ਮਿਲਦੇ ਹਨ ਉਸ ਵਿੱਚ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਵਿੱਚ ਅਸਮਰਥ ਹਨ ਏਨਾ ਹੀ ਨਹੀਂ ਉਨ੍ਹਾਂ ਨੂੰ ਨਾ ਕੋਈ ਛੁੱਟੀ ਮਿਲਦੀ ਹੈ ਬੇਸ਼ੱਕ ਉਨ੍ਹਾਂ ਦੇ ਘਰੇ ਕੋਈ ਮਰਗਤ ਹੋ ਜਾਵੇ ਉਨ੍ਹਾਂ ਨੂੰ ਰੋਜ਼ਾਨਾ ਕੰਮ ਤੇ ਆਉਣਾ ਹੀ ਪੈਂਦਾ ਹੈ
ਪੰਜਾਬ ਦੀ ਕੈਪਟਨ ਸਰਕਾਰ ਤੋਂ ਮਿਡ ਡੇ ਮੀਲ ਬਣਾਉਣ ਵਾਲੇ ਇਹ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਤਨਖ਼ਾਹ ਡੀ ਸੀ ਰੇਟ ਦੇ ਹਿਸਾਬ ਨਾਲ ਦਿੱਤੀ ਜਾਵੇ ਤਾਂ ਜੋ ਉਹ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਆਪਣੇ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਸਹੀ ਢੰਗ ਨਾਲ ਕਰ ਸਕਣ
bytes ਜਸਵਿੰਦਰ ਕੌਰ ਮਿਡ ਡੇ ਮੀਲ ਪ੍ਰਧਾਨ
ਦਲੀਪ ਸਿੰਘ ਸੈਣੀ ਦਰਜਾ ਚਾਰ ਯੂਨੀਅਨ ਪ੍ਰਧਾਨ ਇੰਟਕ



Conclusion:ਪੰਜਾਬ ਸਰਕਾਰ ਨੂੰ ਮਿਡ ਡੇ ਮੀਲ ਤਿਆਰ ਕਰਨ ਵਾਲੇ ਇਨ੍ਹਾਂ ਵਰਕਰਾਂ ਦੀ ਮੰਗ ਤੇ ਜਲਦ ਗੌਰ ਕਰਨ ਦੀ ਲੋੜ ਹੈ ਕਿਉਂਕਿ ਅਜੋਕੇ ਮਹਿੰਗਾਈ ਦੇ ਯੁੱਗ ਦੇ ਵਿੱਚ ਕੇਵਲ ਸਤਾਰਾਂ ਸੌ ਰੁਪਏ ਨਾਲ ਘਰ ਦਾ ਗੁਜ਼ਾਰਾ ਕਰਨਾ ਨਾ ਮੁਮਕਿਨ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.