ETV Bharat / state

Leopard stuck in wire fence : ਤਾਰਾਂ ਦੀ ਵਾੜ ਵਿੱਚ ਫਸਿਆ ਤੇਂਦੂਆ, ਜੰਗਲਾਤ ਵਿਭਾਗ ਕੀਤਾ ਰੈਸਕਿਊ

author img

By

Published : Feb 12, 2023, 8:17 PM IST

ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਤਾਰਾਪੁਰ ਵਿੱਚ ਇਕ ਤੇਂਦੂਆ ਤਾਰਾਂ ਦੀ ਵਾੜ੍ਹ ਵਿੱਚ ਫਸ ਗਿਆ। ਜਿਸ ਨੂੰ ਰੈਸਕਿਊ ਕਰਨ ਤੋਂ ਬਾਅਦ ਮੈਡੀਕਲ ਲਈ ਛੱਤਬੀੜ ਚਿੜ੍ਹੀਆ ਘਰ ਭੇਜਿਆ ਗਿਆ ਹੈ। ਤਾਰਾਂ ਦੀ ਵਾੜ ਵਿੱਚੋਂ ਤੇਂਦੂਆ ਕਿਵੇਂ ਕੱਢਿਆ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Leopard stuck in wire fence in Tarapur village
Leopard stuck in wire fence in Tarapur village

Leopard stuck in wire fence in Tarapur village

ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਤਾਰਾਪੁਰ ਵਿੱਚ ਇਕ ਤੇਂਦੂਆ ਤਾਰਾਂ ਦੀ ਵਾੜ੍ਹ ਵਿੱਚ ਫਸ ਗਿਆ। ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਦਿੱਤੀ।

ਤਾਰਾਂ ਵਿੱਚ ਫਸਿਆ ਤੇਦੂਆਂ: ਜਦੋਂ ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਉਤੇ ਪਹੁੰਚ ਗਏ। ਜੰਗਲੀ ਜੀਵ ਸੁਰੱਖਿਆ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ 8 ਵਜੇ ਸੂਚਨਾ ਮਿਲੀ ਸੀ ਕਿ ਪਿੰਡ ਤਾਰਾਪੁਰ ਨਜਦੀਕ ਇੱਕ ਤੇਂਦੂਆ ਤਾਰਾ 'ਚ ਫਸਿਆ ਹੋਇਆ ਹੈ। ਜਿਸ ਤੋਂ ਤੁਰੰਤ ਬਾਅਦ ਉਹ ਆਪਣੀਆਂ ਟੀਮਾਂ ਨੂੰ ਲੈ ਕੇ ਮੌਕੇ 'ਤੇ ਪਹੁੰਚ ਗਏ ਤੇ ਛੱਤਬੀੜ ਚਿੜ੍ਹੀਆਘਰ ਤੋਂ ਮੈਡੀਕਲ ਟੀਮ ਨੂੰ ਬੁਲਾਇਆ ਗਿਆ ਜਿਨ੍ਹਾਂ ਦੇ ਵੱਲੋਂ ਤੇਂਦੂਏ ਨੂੰ ਗਨ ਇੰਜੈਕਸ਼ਨ ਦੇ ਕੇ ਬੇਹੋਸ਼ ਕਰਨ ਤੋਂ ਬਾਅਦ ਤੇਂਦੂਏ ਨੂੰ ਕਾਬੂ ਕਰਨ ਲਈ ਰੈਸਕਿਊ ਆਪ੍ਰੇਸ਼ਨ ਚਲਾਇਆ। ਕੜੀ ਮੁਸ਼ਕੱਤ ਮਗਰੋਂ ਟੀਮ ਵੱਲੋਂ ਤੇਂਦੂਏ ਨੂੰ ਸਹੀ ਸਲਾਮਤ ਕਾਬੂ ਕਰ ਲਿਆ।

ਮੈਡੀਕਲ ਲਈ ਛੱਤਬੀੜ ਚਿੜ੍ਹੀਆ ਘਰ ਭੇਜਿਆ: ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਹੁਤ ਹੀ ਸਾਵਧਾਨੀ ਨਾਲ ਤੇਂਦੂਏ ਨੂੰ ਕਾਬੂ ਕੀਤਾ ਗਿਆ ਹੈ। ਹੁਣ ਤੇਂਦੂਏ ਨੂੰ ਮੈਡੀਕਲ ਦੇਣ ਦੇ ਲਈ ਛੱਤਬੀੜ ਚਿੜ੍ਹੀਆ ਘਰ ਭੇਜਿਆ ਗਿਆ ਹੈ। ਜਿੱਥੇ ਉਸਦਾ ਇਲਾਜ਼ ਹੋਵੇਗਾ। ਇਲਾਜ ਤੋਂ ਬਾਅਦ ਜੇਕਰ ਤੇਦੂਆਂ ਸਹੀ ਸਲਾਮਤ ਹੋਇਆ ਤਾਂ ਉਸ ਦਾ ਰਿਸਕਿਊ ਕਰ ਦਿੱਤਾ ਜਾਵੇਗਾ।

ਪਿੰਡ ਵਾਸੀਆਂ ਦੀ ਸਰਕਾਰ ਤੋਂ ਮੰਗ: ਇੱਥੇ ਦੱਸਣਯੋਗ ਹੈ ਜਿਸ ਸਥਾਨ ਤੇ ਤੇਂਦੂਆਂ ਫਸਿਆ ਹੋਇਆ ਸੀ ਉਹ ਸਾਰਾ ਇਲਾਕਾ ਹਿਮਾਚਲ ਦੇ ਨਾਲ-ਨਾਲ ਪਹਾੜੀ ਇਲਾਕਾ ਹੈ। ਇੱਥੇ ਜੰਗਲੀ ਜਾਨਵਰ ਅਕਸਰ ਹੀ ਘੁੰਮਦੇ ਰਹਿੰਦੇ ਹਨ। ਇਲਾਕਾ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦੇ ਆਲੇ ਦੁਆਲੇ ਵਾੜ ਦਾ ਘੇਰਾ ਬਣਾਇਆ ਜਾਵੇ ਤਾਂ ਜੋ ਪਿੰਡ ਵਾਸੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਣ।



ਇਹ ਵੀ ਪੜ੍ਹੋ:- DELHI MUMBAI EXPRESSWAY: ਦਿੱਲੀ-ਮੁੰਬਈ ਐਕਸਪ੍ਰੈਸਵੇਅ ਦਾ PM ਮੋਦੀ ਨੇ ਕੀਤਾ ਉਦਘਾਟਨ, ਪੜ੍ਹੋ ਕਿਉਂ ਖ਼ਾਸ ਹੈ ਇਹ ਐਕਸਪ੍ਰੈਸਵੇਅ

ETV Bharat Logo

Copyright © 2024 Ushodaya Enterprises Pvt. Ltd., All Rights Reserved.