ETV Bharat / state

KBC Junior 'ਚ ਪੰਜਾਬ ਦੀ ਧੀ ਜਪਸਿਮਰਨ ਕੌਰ ਨੇ ਵਧਾਇਆ ਮਾਣ, ਕਿਹਾ- ਬਣਨਾ ਚਾਹੁੰਦੀ ਹਾਂ ਵਿਗਿਆਨਿਕ

author img

By

Published : Jan 2, 2023, 7:22 AM IST

Updated : Jan 2, 2023, 8:02 AM IST

KBC Junior,  Japsimran Kaur Won, KBC Junior Winner From Punjab
KBC Junior Winner Japsimran Kaur

ਕੌਣ ਬਣੇਗਾ ਕਰੋੜਪਤੀ ਜੂਨੀਅਰ ਵਿੱਚ ਲੱਖ ਪੁਆਇੰਟ ਜਿੱਤਣ ਵਾਲੀ ਪੰਜਾਬ ਦੀ ਜਪਸਿਮਰਨ ਕੌਰ ਆਪਣੇ ਨਾਨਕੇ ਘਰ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ (KBC Junior Winner From Punjab) ਨਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ।

KBC Junior 'ਚ ਪੰਜਾਬ ਦੀ ਧੀ ਜਪਸਿਮਰਨ ਕੌਰ ਨੇ ਵਧਾਇਆ ਮਾਣ, ਕਿਹਾ- ਬਣਨਾ ਚਾਹੁੰਦੀ ਹਾਂ ਵਿਗਿਆਨਿਕ

ਰੂਪਨਗਰ: ਕੇਂਦਰੀ ਵਿਦਿਆਲਾ, ਸੂਰਾਨਸੀ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਅਤੇ ਜਲੰਧਰ ਦੀ ਰਹਿਣ ਵਾਲੀ ਜਪਸਿਮਰਨ ਕੌਰ ਕੌਣ ਬਣੇਗਾ ਕਰੋੜਪਤੀ ਜੂਨੀਅਰ ਸੀਜ਼ਨ 14 ਵਿੱਚ ਪੰਜਾਹ ਲੱਖ ਪੁਆਇੰਟ ਜਿੱਤਣ ਤੋਂ ਬਾਅਦ ਆਪਣੇ ਰੇਲਵੇ ਵਿਭਾਗ ਵਿੱਚ ਤੈਨਾਤ ਪਿਤਾ ਇੰਜ: ਬਲਜੀਤ ਸਿੰਘ, ਮਾਤਾ ਈ.ਟੀ.ਟੀ. ਅਧਿਆਪਿਕਾ ਗੁਰਵਿੰਦਰ ਕੌਰ ਅਤੇ ਭਰਾ ਕਰਨਵੀਰ ਸਿੰਘ ਨਾਲ ਆਪਣੇ ਨਾਨਕੇ ਘਰ ਪਹੁੰਚੀ। ਇੱਥੇ ਉਸ ਦੇ ਨਾਨਕੇ ਨਾਲ ਸਬੰਧਿਤ ਪਰਿਵਾਰਿਕ ਮੈਂਬਰਾਂ ਵਲੋਂ (Japsimran Kaur Won 50 Lakh Points) ਉਸ ਦਾ ਭਰਵਾਂ ਸਵਾਗਤ ਕੀਤਾ ਗਿਆ।



ਪੰਜਾਬ ਦਾ ਮਾਣ ਵਧਾਇਆ: ਸ਼੍ਰੋਮਣੀ ਕਮੇਟੀ ਦੇ ਮਹਰੂਮ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਵੱਡੇ ਭਰਾ ਤੇ ਜਪਸਿਮਰਨ ਕੌਰ ਦੇ ਨਾਨਾ ਉੱਘੇ ਪ੍ਰਚਾਰਕ ਗਿਆਨੀ ਅਮ੍ਰਿਤਪਾਲ ਸਿੰਘ ਯੂ.ਕੇ. ਨੇ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੀ ਦੋਹਤੀ ਨੇ ਆਪਣੇ ਨਾਨਕੇ (KBC Junior) ਅਤੇ ਦਾਦਕੇ ਘਰ ਦੇ ਨਾਲ-ਨਾਲ ਪੂਰੇ (KBC Junior Winner Japsimran Kaur) ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਇਸ ਲਈ ਉਸ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਵਲੋਂ ਕਰਵਾਈ ਸਖ਼ਤ ਮਿਹਨਤ ਲਈ ਉਹ ਸਾਰੇ ਵਧਾਈ ਦੇ ਪਾਤਰ ਹਨ।


ਵਿਗਿਆਨਿਕ ਬਣਨਾ ਚਾਹੁੰਦੀ ਹੈ ਜਪਸਿਮਰਨ: ਇਸ ਤੋਂ ਪਹਿਲਾਂ ਜਪਸਿਮਰਨ ਕੌਰ ਨੇ ਕਿਹਾ ਕਿ ਉਹ ਪਹਿਲੀ ਕੋਸ਼ਿਸ਼ ਨਾਲ ਹੀ ਕੇ.ਬੀ.ਸੀ. ਵਿੱਚ ਚੁੱਣੀ ਗਈ। ਜਦਕਿ ਉਨ੍ਹਾਂ ਦੇ ਪਿਤਾ ਵਲੋਂ ਵੀ ਪਹਿਲਾਂ ਇੱਕ ਕੋਸ਼ਿਸ਼ ਕੀਤੀ ਗਈ ਸੀ। ਉਸ ਨੇ ਦੱਸਿਆ ਕਿ ਉਹ ਸਾਰਿਆਂ ਦੇ ਮਾਰਗ (KBC Junior Winner From Jalandhar) ਦਰਸ਼ਨ ਨਾਲ ਹੀ ਉਹ ਆਪਣੇ ਟੀਚੇ ਵਿੱਚ ਸਫਲ ਹੋਈ ਹੈ। ਜਪਸਿਮਰਨ ਨੇ ਦੱਸਿਆ ਕਿ ਬਾਰਵੀਂ ਤੋਂ ਬਾਅਦ ਉਹ ਆਈ.ਆਈ.ਟੀ. ਵਿੱਚ ਦਾਖਲਾ ਲਵੇਗੀ ਤੇ ਇੱਕ ਵਧੀਆਂ ਵਿਗਿਆਨਿਕ ਬਣੇਗੀ।


ਜਪਸਿਮਰਨ ਕੌਰ ਹੋਰਨਾਂ ਲਈ ਪ੍ਰੇਰਨਾ ਸਰੋਤ: ਮਾਤਾ ਗੁਰਵਿੰਦਰ ਕੌਰ ਅਤੇ ਪਿਤਾ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਵੱਡੇ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੀ ਸਪੁੱਤਰੀ ਨੇ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਜੋ ਧੀਆਂ ਲਈ ਅੱਗੇ ਵੱਧਣ ਦਾ ਇੱਕ ਵਧੀਆ ਸੰਦੇਸ਼ ਵੀ ਹੈ। ਇਸ ਤੋਂ ਬਾਅਦ ਸਮੁੱਚੇ ਪਰਿਵਾਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ। ਇਸ ਮੌਕੇ ਜਗਦੀਸ਼ ਸਿੰਘ, ਜਸਵੀਰ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਕੌਰ, ਜਸਵੀਰ ਕੌਰ, ਲਖਵੀਰ ਕੌਰ, ਰਾਗੀ ਭਾਈ ਕੁਲਵਿੰਦਰ ਸਿੰਘ ਸਮੇਤ ਸਮੁੱਚਾ ਪਰਿਵਾਰ ਹਾਜਰ ਸੀ।




ਇਹ ਵੀ ਪੜ੍ਹੋ: Punjab School Reopen: ਪੰਜਾਬ 'ਚ ਸਕੂਲਾਂ ਦੀਆਂ ਵਧੀਆਂ ਛੁੱਟੀਆਂ, ਹੁਣ 9 ਜਨਵਰੀ ਨੂੰ ਖੁੱਲ੍ਹਣੇ ਸਕੂਲ

Last Updated :Jan 2, 2023, 8:02 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.