ETV Bharat / state

EX CM Charanjit Singh Channi : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ 'ਤੇ ਕੀਤੇ ਸ਼ਬਦੀ ਹਮਲੇ

author img

By ETV Bharat Punjabi Team

Published : Sep 1, 2023, 9:56 PM IST

EX CM Charanjit Singh Channi : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ਤੇ ਕੀਤੇ ਸ਼ਬਦੀ ਹਮਲੇ
EX CM Charanjit Singh Channi : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ਤੇ ਕੀਤੇ ਸ਼ਬਦੀ ਹਮਲੇ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਹਲਕੇ ਦੇ ਸਰਪੰਚਾਂ ਨੂੰ ਨਾਲ ਲੈ ਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਹੋਏ ਹਨ।

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਰੂਪਨਗਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਆਪਣੇ ਨਾਲ (EX CM Charanjit Singh Channi) ਹਲਕੇ ਦੇ ਸਰਪੰਚ ਲੈ ਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਨਤਮਸਤਕ ਹੋਏ ਹਨ। ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ। ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਿੱਚ ਇਸ ਵਕਤ ਪਿੰਡਾਂ ਦੇ ਵਿੱਚ ਮੌਜੂਦ ਸਾਰੀਆਂ ਪੰਚਾਇਤਾਂ ਨੂੰ ਭੰਗ ਕਰਨ (Dissolution of all panchayats) ਦਾ ਜਾਂ ਖਾਰਜ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਅਤੇ ਜਲਦ ਪੰਚਾਇਤੀ ਚੋਣ ਕਰਨ ਦੀ ਗੱਲ ਕਹੀ ਜਾ ਰਹੀ ਸੀ।

ਸਰਕਾਰ ਨਾਂ ਦੀ ਚੀਜ਼ ਨਹੀਂ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੀਨੀ ਵਲੋਂ ਇਸ ਮਾਮਲੇ ਨੂੰ ਨੋਟਿਸ ਵਿੱਚ ਲੈਂਦਿਆਂ ਹੋਇਆ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਨੇ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ (EX CM Charanjit Singh Channi) ਵਕਤ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਸਿਰਫ ਇਸ ਵਕਤ ਤਾਨਾਸ਼ਾਹੀ ਚੱਲ ਰਹੀ ਹੈ ਅਤੇ ਆਪਣੀ ਮਨ-ਮਰਜ਼ੀ ਕੀਤੀ ਜਾ ਰਹੀ ਹੈ। ਨੋਟੀਫਿਕੇਸ਼ਨ ਰੱਦ ਹੋਣ ਦੀ ਗੱਲ ਤੋਂ ਬਾਅਦ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜੋ ਕਿ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸਥਿਤ ਹੈ ਉਸ ਜਗ੍ਹਾ ਤੇ ਜਾ ਕੇ ਆਪਣੇ ਵਿਧਾਨ ਸਭਾ ਹਲਕੇ ਦੇ ਕਰੀਬ 25 ਤੋਂ 30 ਸਰਪੰਚ ਨਾਲ ਗੁਰਦੁਆਰਾ ਸਾਹਿਬ ਨਤਮਸਤਕ ਹੋਏ।

ਦਰਅਸਲ, ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਭੰਗ ਕਰਨ ਦੇਣ ਨੋਟੀਫਿਕੇਸ਼ਨ ਜਾਰੀ (Notification to dissolve panchayats issued) ਕਰਨ ਤੋਂ ਬਾਅਦ ਇਸ ਮਾਮਲੇ ਦੀ ਪੈਰਵਾਈ ਖੁਦ ਪੰਚਾਇਤਾਂ ਵਲੋਂ ਆਪਣੇ ਹੱਥੀਂ ਲਈ ਗਈ ਅਤੇ ਸੂਬੇ ਭਰ ਵਿੱਚੋਂ ਕੁਝ ਪੰਚਾਇਤਾਂ ਵਲੋਂ ਇਸ ਮਾਮਲੇ ਨੂੰ ਮਾਣਯੋਗ ਅਦਾਲਤ ਅੱਗੇ ਲਿਆਂਦਾ ਗਿਆ ਹੈ। ਮਾਮਲਾ ਮਾਨਯੋਗ ਹਾਈਕੋਰਟ ਵਿੱਚ ਜਾਣ ਦੇ ਕਾਰਨ ਪੰਜਾਬ ਸਰਕਾਰ ਉੱਤੇ ਦਬਾਵ (EX CM Charanjit Singh Channi) ਪਿਆ ਅਤੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਆਪਣੀ ਪੈਰਵਾਈ ਰੱਖੀ ਗਈ ਪਰ ਪੰਚਾਇਤਾਂ ਦਾ ਪੱਖ ਮਜਬੂਤ ਦਿਖਾਈ ਦਿੱਤਾ ਗਿਆ। ਜਦੋਂ ਮਾਨਯੋਗ ਅਦਾਲਤ ਵੱਲੋਂ ਇਹ ਟਿੱਪਣੀ ਕੀਤੀ ਗਈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਬਿਨਾਂ ਕਿਸੇ ਵਾਜਿਬ ਕਾਰਨ ਤੋਂ 6 ਮਹੀਨੇ ਪਹਿਲਾਂ ਪੰਚਾਇਤਾਂ ਨੂੰ ਭੰਗ ਕਿਉ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.