ETV Bharat / state

ਸਵਾਂ ਨਦੀ ਦਾ ਪਾਣੀ ਆਇਆ ਸਤਲੁਜ 'ਚ, ਆਨੰਦਪੁਰ ਸਾਹਿਬ ਦੇ ਕਈ ਪਿੰਡਾਂ 'ਚ ਪਾਣੀ ਦਾਖ਼ਲ

author img

By

Published : Aug 2, 2019, 5:39 PM IST

ਹਿਮਾਚਲ ਦੀ ਸਵਾਂ ਨਦੀ ਦਾ ਪਾਣੀ ਸਤਲੁਜ ਦਰਿਆ ਵਿੱਚ ਆਉਣ ਕਰਕੇ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਦਾਖ਼ਲ ਹੋ ਚੁੱਕਾ ਹੈ। ਪਾਣੀ ਆਉਣ ਕਾਰਨ ਨਾਲ ਲੱਗਦੇ ਇਲਾਕਿਆਂ ਦੀ ਡੇਢ ਸੌ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਗਈ ਹੈ।

ਫ਼ੋਟੋ

ਰੋਪੜ: ਪੰਜਾਬ ਵਿੱਚ ਮੁੜ ਸ਼ੁਰੂ ਹੋਏ ਮੀਂਹ ਕਾਰਨ ਫਿਰ ਤੋਂ ਹੜ੍ਹ ਵਰਗੇ ਹਾਲਾਤ ਬਣਨੇ ਸ਼ੁਰੂ ਹੋ ਗਏ ਹਨ, ਇਸ ਦੇ ਨਾਲ ਹੀ ਨੇੜੇ ਲੱਗਦੇ ਇਲਾਕਿਆਂ ਵਿੱਚ ਫ਼ਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਰੋਪੜ ਹੈੱਡ ਵਰਕਸ ਦੇ ਐਸਡੀਓ ਕੁਲਵਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਹਿਮਾਚਲ ਦੀ ਸਵਾਂ ਨਦੀ ਦੇ ਪਾਣੀ ਦਾ ਪੱਧਰ 83 ਹਜ਼ਾਰ, 900 ਕਿਊਸਿਕ ਚੱਲ ਰਿਹਾ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਜਲ੍ਹਿਆਂਵਾਲਾ ਬਾਗ਼ ਮੈਮੋਰੀਅਲ ਸੋਧ ਬਿਲ ਲੋਕ ਸਭਾ 'ਚ ਪਾਸ

ਐਸਡੀਓ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਵਾਂ ਨਦੀ ਦਾ ਪਾਣੀ ਸਤਲੁਜ ਦਰਿਆ ਵਿੱਚ ਮਿਲ ਕੇ ਉਸ ਦੇ ਪਾਣੀ ਦੇ ਪੱਧਰ ਨੂੰ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪਾਣੀ ਨੂੰ ਰੋਪੜ ਸਤਲੁਜ ਦਰਿਆ ਤੱਕ ਪਹੁੰਚਣ ਨੂੰ ਸੱਤ ਤੋਂ ਅੱਠ ਘੰਟੇ ਦਾ ਸਮਾਂ ਲੱਗਦਾ ਹੈ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਇਸ ਪਾਣੀ ਦੇ ਪੱਧਰ ਨਾਲ ਕੋਈ ਪੈਨਿਕ ਵਾਲੀ ਸਥਿਤੀ ਨਹੀਂ ਹੈ, ਜਦੋਂ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਇੱਕ ਲੱਖ ਕਿਉਸਿਕ ਦੇ ਨੇੜੇ ਪਹੁੰਚਦਾ ਹੈ, ਤਾਂ ਉਸ ਨੂੰ ਲੋਅ ਫਲੱਡ ਐਲਾਨ ਕਰ ਦਿੱਤਾ ਜਾਂਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਦੇ ਸਤਲੁਜ ਦਰਿਆ ਦੇ ਕੰਢੇ ਪੈਂਦੇ ਕਰੀਬ ਡੇਢ ਦਰਜਨ ਪਿੰਡਾਂ ਦੀਆਂ ਜ਼ਮੀਨਾਂ ਵਿੱਚ ਦੋ ਤੋਂ ਤਿੰਨ ਫੁੱਟ ਪਾਣੀ ਆ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਪਾਣੀ ਆਉਣ ਦੇ ਨਾਲ ਡੇਢ ਸੌ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈਂਦਾ ਰਿਹਾ ਤਾਂ ਸਵਾਂ ਨਦੀ ਦੇ ਪਾਣੀ ਦਾ ਪੱਧਰ ਵੱਧ ਸਕਦਾ ਹੈ ਜਿਸ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ।
ਇਹ ਵੀ ਪੜ੍ਹੋ: ਪਾਕਿ ਫ਼ੌਜ ਕਸ਼ਮੀਰ ’ਚ ਫੈਲਾ ਰਹੀ ਹੈ ਅੱਤਵਾਦ!!!

Intro:edited pkg..
exclusive only on etv bharat
ਹਿਮਾਚਲ ਦੀ ਸਵਾਂ ਨਦੀ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਆਉਣ ਕਰਕੇ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਵੜਿਆ . ਇਨ੍ਹਾਂ ਇਲਾਕਿਆਂ ਦੀ ਡੇਢ ਸੌ ਏਕੜ ਝੋਨੇ ਦੀ ਫ਼ਸਲ ਹੋਈ ਪ੍ਰਭਾਵਿਤ


Body:ਰੋਪੜ ਹੈੱਡ ਵਰਕਸ ਦੇ ਐਸਡੀਓ ਕੁਲਵਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਹਿਮਾਚਲ ਦੀ ਸਵਾ ਨਦੀ ਦਾ ਪਾਣੀ ਦਾ ਪੱਧਰ 83 ਹਜ਼ਾਰ ਨੌ ਸੌ ਕਿਊਸਿਕ ਚੱਲ ਰਿਹਾ ਹੈ . ਸਵਾਂ ਨਦੀ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਮਿਲ ਕੇ ਉਹਦੇ ਪਾਣੀ ਦੇ ਪੱਧਰ ਨੂੰ ਵਧਾਉਂਦਾ ਹੈ . ਇਸ ਸਾਰੇ ਪਾਣੀ ਨੂੰ ਰੋਪੜ ਸਤਲੁਜ ਦਰਿਆ ਤੱਕ ਪਹੁੰਚਣ ਨੂੰ ਸੱਤ ਤੋਂ ਅੱਠ ਘੰਟੇ ਦਾ ਸਮਾਂ ਲੱਗਦਾ ਹੈ .
ਕੁਲਵਿੰਦਰ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਇਸ ਪਾਣੀ ਦੇ ਪੱਧਰ ਨਾਲ ਕੋਈ ਪੈਨਿਕ ਵਾਲੀ ਸਥਿਤੀ ਨਹੀਂ ਹੈ .ਜਦੋਂ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਇੱਕ ਲੱਖ ਕਿਉਂਸਿਕ ਦੇ ਨੇੜੇ ਪਹੁੰਚਦਾ ਹੈ ਤਾਂ ਅਸੀਂ ਉਸ ਨੂੰ ਲੋਅ ਫਲੱਡ ਘੋਸ਼ਿਤ ਕਰਦੇ ਹਾਂ .
one2one Kulwinder Singh SDO with Devinder Garcha Reporter
ਈਟੀਵੀ ਭਾਰਤ ਨੂੰ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਦੇ ਸਤਲੁਜ ਦਰਿਆ ਦੇ ਕੰਢੇ ਪੈਂਦੇ ਕਰੀਬ ਡੇਢ ਦਰਜਨ ਪਿੰਡਾਂ ਦੀਆਂ ਜ਼ਮੀਨਾਂ ਵਿੱਚ ਵਿੱਚ ਦੋ ਤੋਂ ਤਿੰਨ ਫੁੱਟ ਪਾਣੀ ਆ ਗਿਆ ਹੈ .ਇਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਆਉਣ ਦੇ ਨਾਲ ਡੇਢ ਸੌ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ


Conclusion:ਜੇਕਰ ਆਉਣ ਵਾਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਬਾਰਿਸ਼ ਹੁੰਦੀ ਰਹੀ ਤਾ ਸਵਾਂ ਨਦੀ ਦੇ ਪਾਣੀ ਦਾ ਪੱਧਰ ਵੱਧ ਸਕਦਾ ਹੈ ਜਿਸ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.