ETV Bharat / state

NRI Nihang Singh Murder Case: ਮ੍ਰਿਤਕ ਪ੍ਰਦੀਪ ਦਾ ਪਰਿਵਾਰ ਪਹੁੰਚਿਆ ਅਨੰਦਪੁਰ ਸਾਹਿਬ, ਕਿਹਾ- ਪਰਿਵਾਰ ਵੱਲੋਂ ਅਜੇ ਮ੍ਰਿਤਕ ਦੇਹ ਲੈਣ ਤੋਂ ਇਨਕਾਰ

author img

By

Published : Mar 10, 2023, 9:29 AM IST

Updated : Mar 10, 2023, 9:46 AM IST

NRI Nihang Singh Murder
NRI Nihang Singh Murder

ਮ੍ਰਿਤਕ ਪ੍ਰਦੀਪ ਸਿੰਘ ਦੇ ਤਾਇਆ ਜੀ ਨੇ ਪ੍ਰਦੀਪ ਸਿੰਘ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਦੀਪ ਦੇ ਕਾਤਲ ਫੜ੍ਹੇ ਨਹੀਂ ਜਾਂਦੇ, ਉਦੋਂ ਤੱਕ ਉਹ ਸੰਸਕਾਰ ਨਹੀਂ ਕਰਨਗੇ।

ਮ੍ਰਿਤਕ ਪ੍ਰਦੀਪ ਦਾ ਪਰਿਵਾਰ ਪਹੁੰਚਿਆਂ ਅਨੰਦਪੁਰ ਸਾਹਿਬ, ਕਿਹਾ- ਪਰਿਵਾਰ ਵੱਲੋਂ ਅਜੇ ਮ੍ਰਿਤਕ ਦੇਹ ਲੈਣ ਤੋਂ ਇਨਕਾਰ

ਰੂਪਨਗਰ: ਹੋਲੇ ਮਹੱਲੇ ਦੌਰਾਨ ਕੁਝ ਹੁਲੜਬਾਜ਼ਾਂ ਵੱਲੋਂ ਕੈਨੇਡੀਅਨ ਨਿਹੰਗ ਸਿੰਘ ਪ੍ਰਦੀਪ ਸਿੰਘ ਦੀ ਕੁੱਟਮਾਰ ਦੌਰਾਨ ਹੋਈ ਮੌਤ ਮਾਮਲੇ 'ਚ, ਜਿੱਥੇ ਪੁਲਿਸ ਪ੍ਰਸ਼ਾਸਨ ਨੇ ਮਾਮਲਾ ਦਰਜ ਕਰਦਿਆ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਹੈ, ਉਥੇ ਹੀ, ਵੀਰਵਾਰ ਨੂੰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਇਸ ਮੌਕੇ ਮ੍ਰਿਤਕ ਪ੍ਰਦੀਪ ਸਿੰਘ ਦੇ ਪਰਿਵਾਰ ਨੇ ਉਸ ਦੀ ਲਾਸ਼ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਦੋਂ ਤੱਕ ਪ੍ਰਦੀਪ ਦੇ ਕਾਤਲ ਨਹੀਂ ਫੜ੍ਹੇ ਜਾਂਦੇ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ।

ਪੀੜਤ ਪਰਿਵਾਰ ਦੀਆਂ ਮੰਗਾਂ: ਪ੍ਰਦੀਪ ਸਿੰਘ ਦੇ ਤਾਇਆ ਗੁਰਦਿਆਲ ਸਿੰਘ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਮ੍ਰਿਤਕ ਦੇਹ ਨਹੀਂ ਲੈਣਗੇ, ਜਦੋਂ ਤੱਕ ਸਾਰੇ ਦੋਸ਼ੀ ਫੜ੍ਹੇ ਨਹੀਂ ਜਾਂਦੇ। ਇਸ ਤੋਂ ਇਲਾਵਾ ਪਰਿਵਾਰ ਨੇ ਮੰਗ ਕੀਤੀ ਕਿ ਪ੍ਰਦੀਪ ਸਿੰਘ ਨੂੰ ਇਤਿਹਾਸਿਕ ਧਰਤੀ ਉੱਤੇ ਸ਼ਹਾਦਤ ਦਾ ਜਾਮ ਪੀਣ ਲਈ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ। ਪਰਿਵਾਰ ਨੇ ਕਿਹਾ ਹੋਲੇ ਮਹੱਲੇ ਵਿੱਚ ਪਹੁੰਚੇ ਸ਼ਰਾਰਤੀ ਅਨਸਰਾਂ ਨੂੰ ਟਰੈਕਟਰ-ਟਰਾਲੀਆਂ ਵਿੱਚ ਗੀਤ ਵਜਾਉਣ ਤੋਂ ਰੋਕਣਾ ਸਾਡੇ ਪੁੱਤਰ ਨੂੰ ਭਾਰੀ ਪੈ ਗਿਆ। ਇਸ ਕਾਰਨ ਅਸੀਂ ਆਪਣਾ ਪੁੱਤ ਹਮੇਸ਼ਾ ਲਈ ਗੁਆ ਲਿਆ। ਪਰਿਵਾਰ ਨੇ ਇਹ ਕਿਹਾ ਕਿ ਹੋਲੇ ਮਹੱਲੇ ਵਿੱਚ ਇੰਨੀ ਭੀੜ ਹੋਣ ਦੇ ਬਾਵਜੂਦ ਸਾਡੇ ਪੁੱਤ ਨੂੰ ਕੋਈ ਬਚਾਉਣ ਲਈ ਅੱਗੇ ਨਹੀਂ ਆਇਆ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ 16 ਨੂੰ ਅਖੰਡ ਪਾਠ ਸਾਹਿਬ ਦੇ ਪਾਏ ਜਾਣਗੇ ਭੋਗ : ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਜੱਥੇਦਾਰ ਸਾਹਿਬ ਨਾਲ ਗੱਲ ਕਰ ਕੇ ਪਰਿਵਾਰ ਮੈਂਬਰਾਂ ਨਾਲ ਹੋਈ ਗੱਲਬਾਤ ਨੂੰ ਸਿਰੇ ਚੜ੍ਹਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਦੀ ਉਹ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੇ ਉਸ ਦਾ ਸਾਥ ਨਹੀਂ ਦਿੱਤਾ, ਸਗੋਂ ਵੀਡੀਓ ਬਣਾਉਂਦੇ ਰਹੇ। ਉਨ੍ਹਾਂ ਕਿਹਾ ਕਿ ਨਾ ਕੋਈ ਰਾਜਨੀਤਕ ਤੇ ਨਾ ਕਿਸੇ ਜੱਥੇਬੰਦੀ ਦਾ ਬਿਆਨ ਆਇਆ। ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ 16 ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

ਮ੍ਰਿਤਕ ਦੇ ਦੋਸਤ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਜਿਹੜੇ ਹੁਲੜਬਾਜ਼ ਗੀਤ ਚਲਾ ਕੇ ਘੁੰਮ ਰਹੇ ਸੀ ਜਿਸ ਨੂੰ ਪ੍ਰਦੀਪ ਸਿਰਫ ਗੀਤ ਬੰਦ ਕਰਨ ਦੇ ਬਚਨ ਕਰ ਰਿਹਾ ਸੀ, ਪਰ ਉਨ੍ਹਾਂ ਨੇ ਪ੍ਰਦੀਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਗੁਰਦਰਸ਼ਨ ਸਿੰਘ ਅਤੇ ਪ੍ਰਦੀਪ ਸਿੰਘ ਦੋਵੇਂ ਇੱਕਠੇ ਹੀ ਕੈਨੇਡਾ ਵਿੱਚ ਰਹਿੰਦੇ ਸੀ। ਉਸ ਨੇ ਕਿਹਾ ਕਿ ਜੋ ਵੀ ਹੋਇਆ ਇਹ ਬਹੁਤ ਗ਼ਲਤ ਹੋਇਆ। ਉਨ੍ਹਾਂ ਦੱਸਿਆ ਕਿ ਪ੍ਰਦੀਪ ਸਿੰਘ ਗੁਰਸਿੱਖ ਪਰਿਵਾਰ ਨਾਲ ਸਬੰਧਤ ਹੈ।

ਪਰਿਵਾਰ ਨੇ ਪੁਲਿਸ ਜਾਂਚ ਉੱਤੇ ਜਤਾਈ ਸਤੁੰਸ਼ਟੀ: ਡੀਐਸਪੀ ਅਜੈ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਇਹ ਅਪਡੇਟ ਦਿੱਤਾ ਗਿਆ ਹੈ ਕਿ ਕਤਲ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਇਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਪ੍ਰਦੀਪ ਸਿੰਘ ਦੇ ਪਰਿਵਾਰ ਫੌਜ ਵਿੱਚ ਹਨ, ਉਹ ਵੀ ਆਏ ਸੀ। ਉਨ੍ਹਾਂ ਨੇ ਸਾਡੀ ਜਾਂਚ ਨਾਲ ਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਸਾਰੇ ਮੁਲਜ਼ਮਾਂ ਨੂੰ ਜਲਰ ਕਾਬੂ ਕਰਕੇ ਚਲਾਨ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਮ੍ਰਿਤਕ ਦੀ ਲਾਸ਼ ਰੋਪੜ ਵਿੱਚ ਰੱਖੀ ਹੋਈ ਹੈ।

ਇਹ ਵੀ ਪੜ੍ਹੋ: Differences central and state gov budgets: ਰਾਜ ਅਤੇ ਕੇਂਦਰ ਸਰਕਾਰ ਦੇ ਬਜਟ ਵਿੱਚ ਕੀ ਅੰਤਰ ਹੈ?

Last Updated :Mar 10, 2023, 9:46 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.