ETV Bharat / state

ਜਦੋਂ ਕਰੋੜਾਂ ਦੀ ਲਾਗਤ ਨਾਲ਼ ਬਣੇ ਪਾਖ਼ਨਿਆਂ ਨੂੰ ਲੱਗੇ ਜਿੰਦੇ

author img

By

Published : Sep 18, 2019, 11:57 AM IST

Updated : Sep 18, 2019, 2:07 PM IST

ਫ਼ੋਟੋ

ਪ੍ਰਸ਼ਾਸਨ ਵੱਲੋਂ ਉਸਾਰੇ ਗਏ ਪਖ਼ਾਨਿਆਂ 'ਤੇ ਜਿੰਦੇ ਲਾਏ ਗਏ ਹਨ। ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਇਸ ਅਣਗਹਿਲੀ 'ਤੇ ਸਵਾਲ ਚੁੱਕੇ ਜਾ ਰਿਹਾ ਹੈ।

ਰੂਪਨਗਰ: ਸ਼ਹਿਰ ਦੇ ਵਿੱਚ ਜਨਤਾ ਦੀ ਸਹੂਲਤ ਵਾਸਤੇ ਪਖ਼ਾਨੇ ਬਣਾਏ ਗਏ ਹਨ ਪਰ ਉਹ ਪਖ਼ਾਨਿਆਂ ਦੇ ਪ੍ਰਸ਼ਾਸਨ ਵੱਲੋਂ ਮੋਟੇ ਮੋਟੇ ਜਿੰਦੇ ਜੜ ਦਿੱਤੇ ਗਏ ਹਨ। ਹੁਣ ਤਾਂ ਲੋਕ ਵੀ ਇਹ ਕਹਿਣ ਲੱਗ ਪਏ ਹਨ ਕਿ " ਕਿ ਜਿੰਦੇ ਹੀ ਲਗਾਉਣੇ ਸਨ ਤਾਂ ਇਹ ਪਖ਼ਾਨੇ ਬਣਵਾਏ ਕਿਉਂ?" ਇਹ ਸਵਾਲ ਆਮ ਜਨਤਾ ਵੱਲੋਂ ਨਗਰ ਕੌਂਸਲ ਨੂੰ ਪੁੱਛਿਆ ਜਾ ਰਿਹਾ ਹੈ।

ਜਦੋਂ ਕਰੋੜਾਂ ਦੀ ਲਾਗਤ ਨਾਲ਼ ਬਣੇ ਪਾਖ਼ਨਿਆਂ ਨੂੰ ਲੱਗੇ ਜਿੰਦੇ

ਕੀ ਹੈ ਪੁਰਾ ਮਾਮਲਾ?

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਭੇਜੀ ਗਈ ਸੀ। ਇਹ ਪੈਸੇ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਨਤਾ ਦੀ ਸਹੂਲਤ ਵਾਸਤੇ ਪਖ਼ਾਨਿਆਂ ਦੀ ਉਸਾਰੀ ਲਈ ਖ਼ਰਚ ਕੀਤੇ ਗਏ ਸਨ।

ਇਨ੍ਹਾਂ ਪਖ਼ਾਨਿਆਂ ਦੀ ਉਸਾਰੀ ਰੂਪਨਗਰ ਦੇ ਬੱਚਤ ਚੌਕ, ਗਊਸ਼ਾਲਾ ਰੋਡ ਤੇ ਹਰਗੋਬਿੰਦ ਨਗਰ ਦੇ ਵਿੱਚ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਵਿੱਚ ਪਹਿਲਾਂ ਤੋਂ ਬਣੇ ਪੁਰਾਣੇ ਪਖ਼ਾਨਿਆਂ ਦੀ ਵੀ ਮੁਰੰਮਤ ਕੀਤੀ ਗਈ ਹੈ। ਨਗਰ ਕੌਂਸਲ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਸਾਰੇ ਕਾਰਜਾਂ 'ਤੇ ਕਰੀਬ 10 ਤੋਂ 12 ਲੱਖ ਰੁਪਏ ਦਾ ਖਰਚਾ ਵੀ ਆਇਆ ਹੈ।

ਈਟੀਵੀ ਭਾਰਤ ਦੀ ਟੀਮ ਨੇ ਕੀਤਾ ਰਿਐਲਿਟੀ ਚੈੱਕ

ਪਰ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਸ਼ਹਿਰ ਦੇ ਵਿੱਚ ਉਸਾਰੇ ਗਏ ਨਵੇਂ ਪਾਖਾਨਿਆਂ ਦਾ ਜਾਇਜ਼ਾ ਲਿਆ ਤਾਂ ਇਨ੍ਹਾਂ ਪ੍ਰੋਜੈਕਟਾਂ ਦੀ ਅਸਲ ਤਸਵੀਰ ਸਾਹਮਣੇ ਆ ਗਈ। ਇਨ੍ਹਾਂ ਪਖ਼ਾਨਿਆਂ ਦੇ ਦਰਵਾਜ਼ਿਆਂ 'ਤੇ ਜਿੰਦੇ ਜੜੇ ਗਏ ਹਨ। ਹੁਣ ਦੇਖਨਾ ਇਹ ਹੋਵੇਗਾ ਕੀ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਹੈ ਜਾਂ ਨਹੀਂ ?

Intro:edited pkg..with voice over
Special Story .....
ਰੂਪਨਗਰ ਸ਼ਹਿਰ ਦੇ ਵਿੱਚ ਜਨਤਾ ਦੀ ਸਹੂਲਤ ਵਾਸਤੇ ਪਖਾਨੇ ਬਣਾਏ ਗਏ ਹਨ ਪਰ ਉਹ ਪਖਾਨਿਆਂ ਦੇ ਉੱਪਰ ਮੋਟੇ ਮੋਟੇ ਤਾਲੇ ਲੱਗੇ ਹੋਏ ਹਨ ..ਜੇ ਤਾਲੇ ਹੀ ਲਗਾਉਣੇ ਸਨ ਤਾਂ ਇਹ ਬਣਾਏ ਕਿਉਂ.. ਇਹ ਸਵਾਲ ਪੁੱਛ ਰਹੀ ਹੈ ਰੋਪੜ ਦੀ ਜਨਤਾ ਨਗਰ ਕੌਂਸਲ ਤੋਂ ...ਕਿਉਂ ਨਗਰ ਕੌਂਸਲ ਰੂਪਨਗਰ ਵੱਲੋਂ ਕੇਂਦਰ ਸਰਕਾਰ ਦਾ ਵਿਕਾਸ ਵਾਸਤੇ ਭੇਜਿਆ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ .


Body:ਕੇਂਦਰ ਦੇ ਵਿੱਚ ਮੌਜੂਦ ਮੋਦੀ ਸਰਕਾਰ ਵੱਲੋਂ ਰੂਪਨਗਰ ਦੇ ਨਗਰ ਕੌਂਸਲ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਵਾਸਤੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਸਨ ਇਨ੍ਹਾਂ ਦੇ ਵਿੱਚ ਸਵੱਛ ਭਾਰਤ ਮਿਸ਼ਨ ਦੇ ਤਹਿਤ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਨਤਾ ਦੀ ਸਹੂਲਤ ਵਾਸਤੇ ਨਗਰ ਕੌਂਸਲ ਵੱਲੋਂ ਪਖਾਨੇ ਵੀ ਉਸਾਰੇ ਗਏ ਹਨ
ਸ਼ਹਿਰ ਦੇ ਬੱਚਤ ਚੌਕ, ਗਊਸ਼ਾਲਾ ਰੋਡ, ਅਤੇ ਹਰਗੋਬਿੰਦ ਨਗਰ ਦੇ ਵਿੱਚ ਆਧੁਨਿਕ ਪਬਲਿਕ ਪਖਾਨੇ ਨਗਰ ਕੌਾਸਲ ਵੱਲੋਂ ਉਸਾਰੇ ਗਏ ਸਨ ਇਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਵਿੱਚ ਮੌਜੂਦ ਪੁਰਾਣੇ ਪਖਾਨਿਆਂ ਨੂੰ ਨਵੇਂ ਸਿਰਿਓਂ ਰੈਨੋਵੇਟ ਵੀ ਕੀਤਾ ਗਿਆ ਹੈ .ਨਗਰ ਕੌਂਸਲ ਰੂਪਨਗਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਸਾਰੇ ਕਾਰਜਾਂ ਤੇ ਕਰੀਬ ਦਸ ਤੋਂ ਬਾਰਾਂ ਲੱਖ ਰੁਪਏ ਦਾ ਖਰਚਾ ਵੀ ਆਇਆ ਹੈ
ਪਰ ਜਦੋਂ ਈਟੀਵੀ ਭਾਰਤ ਦੀ ਰੂਪਨਗਰ ਟੀਮ ਨੇ ਸ਼ਹਿਰ ਦੇ ਵਿੱਚ ਉਸਾਰੇ ਨਵੇਂ ਵੱਖ ਵੱਖ ਪਾਖਾਨਿਆਂ ਦਾ ਜਦੋਂ ਜਾਇਜ਼ਾ ਲਿਆ ਤਾਂ ਦੇਖਿਆ ਕੀ ਇਨ੍ਹਾਂ ਦੇ ਦਰਵਾਜ਼ਿਆਂ ਤੇ ਲੱਗੇ ਹੋਏ ਨੇ ਮੋਟੇ ਮੋਟੇ ਤਾਲੇ . ਰੋਪੜ ਸ਼ਹਿਰ ਦੇ ਵਾਸੀ ਨਗਰ ਕੌਂਸਲ ਨੂੰ ਇਹ ਸਵਾਲ ਕਰਦੇ ਹਨ ਕੀ ਜੋ ਕੇਂਦਰ ਸਰਕਾਰ ਵੱਲੋਂ ਵਿਕਾਸ ਕਾਰਜਾਂ ਵਾਸਤੇ ਫੰਡ ਦਿੱਤੇ ਗਏ ਸਨ ਉਹ ਫੰਡਾਂ ਦੇ ਨਾਲ ਉਸਾਰੇ ਗਏ ਪਬਲਿਕ ਪਖਾਨੇ ਬੰਦ ਕਿਉਂ ਹਨ
ਓਪਨਿੰਗ ਬਾਈਟ ਮਨੀਸ਼ ਕੁਮਾਰ ਰੋਪੜ ਵਾਸੀ
ਕਲੋਜ਼ਿੰਗ ਪੀਸ ਟੂ ਕੈਮਰਾ ਦਵਿੰਦਰ ਗਰਚਾ ਰਿਪੋਰਟਰ


Conclusion:ਨਗਰ ਕੌਂਸਲ ਰੂਪਨਗਰ ਵੱਲੋਂ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਭੇਜੀਆਂ ਗ੍ਰਾਂਟਾਂ ਦੇ ਵਿੱਚੋਂ ਜਨਤਾ ਦੀ ਸਹੂਲਤ ਵਾਸਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿਚ ਪਖਾਨੇ ਤਾਂ ਉਸਾਰ ਦਿੱਤੇ ਪਰ ਉਨ੍ਹਾਂ ਨੂੰ ਅਜੇ ਤੱਕ ਪਬਲਿਕ ਦੀ ਸਹੂਲਤ ਵਾਸਤੇ ਚਾਲੂ ਨਹੀਂ ਕੀਤੇ ਗਏ . ਕਿਤੇ ਇਹ ਪਬਲਿਕ ਦੀ ਸੁਵਿਧਾ ਵਾਸਤੇ ਬਣਾਏ ਪਖਾਨੇ ਸਫੈਦ ਹਾਥੀ ਤਾਂ ਨਹੀਂ ਸਾਬਤ ਹੋ ਜਾਣਗੇ .
Last Updated :Sep 18, 2019, 2:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.