ETV Bharat / state

ਉੱਪ ਮੁੱਖ ਮੰਤਰੀ OP ਸੋਨੀ ਵੱਲੋਂ ਰੂਪਨਗਰ ਦੀ ਸਿਹਤ ਸਹੂਲਤਾਂ ਲਈ ਵਿਕਾਸ ਕਾਰਜਾਂ ਦੇ ਵੰਡੇ ਗੱਫ਼ੇ

author img

By

Published : Dec 29, 2021, 7:50 PM IST

ਰੂਪਨਗਰ ਦੀ ਸਿਹਤ ਸਹੂਲਤਾਂ ਲਈ ਵਿਕਾਸ ਕਾਰਜਾਂ ਦੇ ਵੰਡੇ ਗੱਫ਼ੇ
ਰੂਪਨਗਰ ਦੀ ਸਿਹਤ ਸਹੂਲਤਾਂ ਲਈ ਵਿਕਾਸ ਕਾਰਜਾਂ ਦੇ ਵੰਡੇ ਗੱਫ਼ੇ

ਉੱਪ ਮੁੱਖ ਮੰਤਰੀ ਓ.ਪੀ ਸੋਨੀ ਵੱਲੋਂ ਸਿਹਤ ਸਹੂਲਤਾਂ ਲਈ 6 ਕਰੋੜ ਰੁਪਿਆ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਹਸਪਤਾਲ ਨੂੰ ਦਿੱਤੇ ਤੇ ਨਾਲ ਹੀ 50 ਲੱਖ ਰੁ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਸਪਤਾਲਾਂ ਨੂੰ ਦਵਾਈਆਂ ਲਈ ਦਿੱਤੇ।

ਸ਼੍ਰੀ ਕੀਰਤਪੁਰ ਸਾਹਿਬ: ਪੰਜਾਬ ਦੇ ਉੱਪ ਮੁੱਖ ਮੰਤਰੀ ਓ.ਪੀ ਸੋਨੀ ਵੱਲੋਂ ਰੋਪੜ ਜ਼ਿਲ੍ਹੇ ਦੇ ਭਰਤਗੜ੍ਹ ਤੇ ਸ਼੍ਰੀ ਕੀਰਤਪੁਰ ਸਾਹਿਬ ਦੇ ਪੀ.ਐੱਚ.ਸੀ ਸੈਂਟਰਾਂ 'ਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਹਸਪਤਾਲਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਓਹਨਾਂ ਦੇ ਨਾਲ ਪੰਜਾਬ ਵਿਧਾਨ ਸਭਾ ਸਪੀਕਰ ਤੇ ਹਲਕਾ ਵਿਧਾਇਕ ਰਾਣਾ ਕੰਵਰ ਪਾਲ ਸਿੰਘ ਵੀ ਮੌਜੂਦ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਓ.ਪੀ ਸੋਨੀ ਵੱਲੋਂ 6 ਕਰੋੜ ਰੁਪਿਆ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਹਸਪਤਾਲ ਨੂੰ ਦਿੱਤੇ ਤੇ ਨਾਲ ਹੀ 50 ਲੱਖ ਰੁ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਸਪਤਾਲਾਂ ਨੂੰ ਦਵਾਈਆਂ ਲਈ ਦਿੱਤੇ। ਉਨ੍ਹਾਂ ਕਿਹਾ ਕਿ 6 ਕਰੋੜ ਰੁਪਏ ਵਿੱਚੋਂ 2 ਕਰੋੜ ਦੀ ਲਾਗਤ ਨਾਲ ਇੱਕ ਬਹੁਤ ਵੱਡਾ ਆਕਸੀਜਨ ਪਲਾਂਟ ਸ੍ਰੀ ਅਨੰਦਪੁਰ ਸਾਹਿਬ ਹਸਪਤਾਲ ਵਿੱਚ ਲਗਾਇਆ ਜਾ ਰਿਹਾ ਹੈ। ਕਿਉਂਕਿ ਕਰੋਨਾ ਕਾਲ ਦੇ ਦੌਰਾਨ ਆਕਸੀਜਨ ਦੀ ਭਾਰੀ ਕਮੀ ਆਈ ਸੀ ਤੇ 4 ਕਰੋੜ ਰੁਪਏ ਦੀ ਲਾਗਤ ਨਾਲ ਆਨੰਦਪੁਰ ਸਾਹਿਬ ਦੇ ਹਸਪਤਾਲ ਦੀ ਬਿਲਡਿੰਗ ਲਈ ਦਿੱਤੇ ਜਾ ਰਹੇ ਹਨ, ਜਿਸਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।

ਰੂਪਨਗਰ ਦੀ ਸਿਹਤ ਸਹੂਲਤਾਂ ਲਈ ਵਿਕਾਸ ਕਾਰਜਾਂ ਦੇ ਵੰਡੇ ਗੱਫ਼ੇ
ਉੱਥੇ ਹੀ ਹਸਪਤਾਲ ਦੇ ਬਾਹਰ ਬੈਠੇ ਐਨ.ਐਚ.ਐਮ ਕਰਮਚਾਰੀਆਂ ਤੇ ਨਰਸਿੰਗ ਸਟਾਫ਼ ਜਿਉਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਦੇ ਰਹੇ ਹਨ, ਉਨ੍ਹਾਂ ਨੇ ਵੀ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਉਸ ਬਾਰੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੁਆਰਾ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਕੇਂਦਰ ਦੀ ਸਕੀਮ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਮੁਸ਼ਕਿਲ ਪੇਸ਼ ਆ ਰਹੀ ਹੈ, ਜਿਸ ਦਾ ਵੀ ਜਲਦ ਹੱਲ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾਂ 21 ਹਜ਼ਾਰ ਆਸ਼ਾ ਵਰਕਰਾਂ ਦਾ ਵੀ ਸ਼ਾਇਦ ਮੁੱਖ ਮੰਤਰੀ ਐਲਾਨ ਕਰ ਦੇਣ, ਕਿਉਂਕਿ ਬੀਤੇ ਦਿਨ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹਰ ਵਿਅਕਤੀ ਦਾ ਸਿਹਤ ਬੀਮਾ 5 ਲੱਖ ਰੁਪਏ ਸਰਕਾਰ ਵੱਲੋਂ ਕੀਤਾ ਜਾਵੇਗਾ ।ਉਥੇ ਹੀ ਧਰਨਾ ਦੇ ਰਹੇ ਐਨ.ਐਚ.ਐਮ ਕਰਮਚਾਰੀਆਂ ਨੇ ਕਿਹਾ ਕਿ ਉਹ ਬਹੁਤ ਘੱਟ ਤਨਖਾਹਾਂ 'ਤੇ ਕੰਮ ਕਰ ਰਹੇ ਹਨ ਤੇ ਉਹ ਪਿਛਲੇ 44 ਦਿਨਾਂ ਤੋਂ ਲਗਾਤਾਰ ਧਰਨੇ 'ਤੇ ਹਨ, ਪੰਜਾਬ ਸਰਕਾਰ ਵੱਲੋਂ ਸਿਰਫ਼ ਇਹ ਕਿਹਾ ਜਾ ਰਿਹਾ ਹੈ ਕੀ ਐਲਾਨ ਕੀਤਾ ਜਾ ਰਿਹਾ ਹੈ, ਪਰ ਹੁਣ ਐਲਾਨ ਦਾ ਸਮਾਂ ਨਹੀਂ ਸਾਨੂੰ ਹੈ। ਹਰਿਆਣਾ ਪੈਟਰਨ ਤੇ ਪੱਕਾ ਕੀਤਾ ਜਾਵੇ।

ਇਹ ਵੀ ਪੜੋ:- ਗੁਰਪਤਵੰਤ ਪੰਨੂ ਤੇ ਤ੍ਰਿਪਤ ਰਾਜਿੰਦਰ ਬਾਜਵਾ ਦੇ ਪਰਿਵਾਰ ਇੱਕ ਹਨ:ਸੁਖਬੀਰ ਬਾਦਲ

ETV Bharat Logo

Copyright © 2024 Ushodaya Enterprises Pvt. Ltd., All Rights Reserved.