ETV Bharat / state

ਛੁੱਟੀ ਆਏ ਫੌਜੀ ਨੇ ਪਰਿਵਾਰ ਨਾਲ ਮਿਲਾਇਆ ਵਿਛੜਿਆ ਪੁੱਤਰ, ਚਾਰੇ ਪਾਸੇ ਹੋ ਰਹੀ ਸਲਾਘਾ

author img

By

Published : Jan 8, 2023, 8:23 PM IST

Constable Baljit Singh Dhindsa
Constable Baljit Singh Dhindsa

ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਅਸਮਾਨਪੁਰ ਉੱਪਰਲਾ (Usmanpur Uperla village of Anandpur Sahib) ਵਿਖੇ ਇੱਕ ਛੁੱਟੀ ਆਏ ਫੌਜੀ ਬਲਜੀਤ ਸਿੰਘ ਢੀਂਡਸਾ (Constable Baljit Singh Dhindsa) ਨੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਤੋਂ ਹੀ ਲਾਪਤਾ ਨੌਜਵਾਨ ਸਕੀਲ ਅਨਸਾਰੀ ਨੂੰ ਉਸੇ ਦੇ ਪਰਿਵਾਰ ਨਾਲ ਮਿਲਾ ਦਿੱਤਾ। ਜਿਸ ਤੋਂ ਫੌਜੀ ਦੇ ਇਸ ਸਮਾਜ ਸੇਵੀ ਕੰਮ ਦੀ ਇਲਾਕੇ ਵਿੱਚ ਖੂਬ ਸਲਾਘਾ ਹੋ ਰਹੀ ਹੈ।

ਰੂਪਨਗਰ: ਅਕਸਰ ਦੇਸ਼ ਵਿੱਚ ਕੁੱਝ ਅਜਿਹੇ ਸਮਾਜ ਸੇਵੀ ਹੁੰਦੇ ਨੇ ਜੋ ਆਪਣੇ ਪੇਸ਼ੇ ਨਾਲ-ਨਾਲ ਸਮਾਜ ਸੇਵਾ ਦੇ ਕੰਮ ਵੀ ਕਰਦੇ ਹਨ। ਅਜਿਹਾ ਹੀ ਮਾਮਲਾ ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਅਸਮਾਨਪੁਰ ਉੱਪਰਲਾ (Usmanpur Uperla village of Anandpur Sahib) ਤੋਂ ਆਇਆ। ਜਿੱਥੇ ਇੱਕ ਛੁੱਟੀ ਆਏ ਫੌਜੀ ਬਲਜੀਤ ਸਿੰਘ ਢੀਂਡਸਾ (Constable Baljit Singh Dhindsa) ਨੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਤੋਂ ਹੀ ਲਾਪਤਾ ਨੌਜਵਾਨ ਸਕੀਲ ਅਨਸਾਰੀ ਨੂੰ ਉਸੇ ਦੇ ਪਰਿਵਾਰ ਨਾਲ ਮਿਲਾ ਦਿੱਤਾ। ਜਿਸ ਤੋਂ ਫੌਜੀ ਦੇ ਇਸ ਸਮਾਜ ਸੇਵੀ ਕੰਮ ਦੀ ਇਲਾਕੇ ਵਿੱਚ ਖੂਬ ਸਲਾਘਾ ਹੋ ਰਹੀ ਹੈ।

ਛੁੱਟੀ ਆਏ ਫੌਜੀ ਨੇ ਲਾਪਤਾ ਪੁੱਤਰ ਨੂੰ ਉਸ ਦੇ ਪਰਿਵਾਰ ਨਾਲ ਮਿਲਿਆ
ਛੁੱਟੀ ਆਏ ਫੌਜੀ ਨੇ ਲਾਪਤਾ ਪੁੱਤਰ ਨੂੰ ਉਸ ਦੇ ਪਰਿਵਾਰ ਨਾਲ ਮਿਲਿਆ

ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ (Usmanpur Uperla village of Anandpur Sahib) ਪਿੰਡ ਅਸਮਾਨਪੁਰ ਉੱਪਰਲਾ ਦਾ ਫੌਜੀ ਬਲਜੀਤ ਸਿੰਘ ਢੀਂਡਸਾ (Constable Baljit Singh Dhindsa) ਛੁੱਟੀ ਆਇਆ ਹੋਇਆ ਸੀ। ਫੌਜੀ ਬਲਜੀਤ ਸਿੰਘ ਢੀਂਡਸਾ ਨੂੰ ਆਪਣੇ ਪਿੰਡ (Usmanpur Uperla village of Anandpur Sahib) ਦੇ ਨਜ਼ਦੀਕ ਸੜਕ ਕਿਨਾਰੇ ਠੰਡ ਅਤੇ ਧੰਦ ਵਿੱਚ ਇੱਕ ਨੌਜਵਾਨ ਠੁਰ-ਠੁਰ ਕਰ ਰਿਹਾ ਸੀ। ਜਿਸ ਨੂੰ ਦੇਖ ਕੇ ਫੌਜੀ ਬਲਜੀਤ ਸਿੰਘ ਢੀਂਡਸਾ ਨੇ ਉਸ ਮੰਦਬੁੱਧੀ ਨੌਜਵਾਨ ਦਾ ਪਤਾ ਪੁੱਛਿਆ।

ਪਰ ਭੁੱਖ ਦੇ ਠੰਢ ਨਾਲ ਪ੍ਰੇਸ਼ਾਨ ਲਾਪਤਾ ਨੌਜਵਾਨ ਕੁੱਝ ਵੀ ਦੱਸਣ ਵਿੱਚ ਅਸਮੱਰਥ ਸੀ। ਜਿਸ ਦੀ ਹਾਲਤ ਨੂੰ ਦੇਖਦਿਆ ਫੌਜੀ ਬਲਜੀਤ ਸਿੰਘ ਢੀਂਡਸਾ ਨੇ ਮੰਦਬੁੱਧੀ ਨੌਜਵਾਨ ਨੂੰ ਆਪਣੇ ਘਰ ਲੈ ਲਿਆ। ਜਿਸ ਨੂੰ ਆਪਣੇ ਘਰ ਵਿੱਚ ਪਹਿਲਾ ਰੋਟੀ ਤੇ ਦੁੱਧ ਦਿੱਤਾ ਤੇ ਸੌਣ ਲਈ ਭੇਜ ਦਿੱਤਾ। ਕਿਉਂਕਿ ਫੌਜੀ ਬਲਜੀਤ ਸਿੰਘ ਢੀਂਡਸਾ ਨੂੰ ਲਾਪਤਾ ਨੌਜਵਾਨ ਕੁੱਝ ਵੀ ਬੋਲਣ ਵਿਚ ਅਸਮੱਰਥ ਦਿਖਾਈ ਦੇ ਰਿਹਾ ਸੀ।

ਇਸ ਦੇ ਚੱਲਦਿਆਂ ਫੌਜੀ ਬਲਜੀਤ ਸਿੰਘ ਢੀਂਡਸਾ ਨੇ ਜੁਗਤ ਲਗਾਉਂਦੇ ਹੋਏ, ਨੌਜਵਾਨ ਨੂੰ ਕਾਗਜ਼ ਪੈਨ ਦੇ ਕੇ ਆਪਣਾ ਨਾਮ ਲਿਖਣ ਲਈ ਕਿਹਾ। ਜਿਵੇਂ ਵੀ ਲਾਪਤਾ ਨੌਜਵਾਨ ਨੇ ਕਾਗਜ਼ ਉੱਤੇ ਆਪਣਾ ਨਾਮ ਲਿਖਿਆ। ਜਿਸ ਤੋਂ ਬਾਅਦ ਫੌਜੀ ਬਲਜੀਤ ਸਿੰਘ ਢੀਂਡਸਾ ਨੇ ਮੰਦਬੁੱਧੀ ਨੌਜਵਾਨ ਨੂੰ ਆਪਣਾ ਪਿੰਡ ਅਤੇ 10 ਅੰਕਾ ਵਾਲਾ ਮੋਬਾਇਲ ਨੰਬਰ ਲਿਖਣ ਲਈ ਕਿਹਾ ਨੌਜਵਾਨ ਨੇ ਲਿਖ ਦਿੱਤਾ।

ਉਸ ਤੋਂ ਬਾਅਦ ਫੌਜੀ ਬਲਜੀਤ ਸਿੰਘ ਢੀਂਡਸਾ ਨੇ ਜਦੋਂ ਉਹ ਨੰਬਰ ਡਾਇਲ ਕੀਤਾ ਤਾਂ ਨੌਜਵਾਨ ਦੀ ਮਾਤਾ ਨੇ ਫੋਨ ਚੱਕ ਲਿਆ। ਇਸ ਤੋਂ ਬਾਅਦ ਨਾਲ ਹੀ ਵੀਡੀਓ ਕਾਲ ਕੀਤੀ ਤਾਂ ਉਸਦੀ ਮਾਂ ਨੇ ਆਪਣਾ ਪੁੱਤ ਪਛਾਣ ਲਿਆ। ਉਹ ਰੋ-ਰੋ ਕੇ ਬੇਨਤੀ ਕਰਨ ਲੱਗੀ ਕਿ 4 ਮਹੀਨੇ ਤੋਂ ਉਸ ਦਾ ਪੁੱਤ ਲਾਪਤਾ ਹੈ, ਇਸ ਨੂੰ ਲੈ ਕੇ ਸਾਰਾ ਪਰਿਵਾਰ ਬਹੁਤ ਪਰੇਸ਼ਾਨ ਹੈ।

ਇਸ ਤੋਂ ਬਾਅਦ ਇਹ ਪੂਰਾ ਮਾਮਲਾ ਛੁੱਟੀ ਆਏ ਫੌਜੀ ਬਲਜੀਤ ਸਿੰਘ ਢੀਂਡਸਾ, ਪ੍ਰਦੀਪ ਧੀਮਾਨ ਵੱਲੋਂ ਸਮਾਜਸੇਵੀ ਗੌਰਵ ਰਾਣਾ ਤੇ ਡਾਕਟਰ ਦਵਿੰਦਰ ਬਜਾੜ ਦੇ ਧਿਆਨ ਵਿਚ ਵੀ ਲਿਆਂਦਾ। ਉਸ ਤੋਂ ਬਾਅਦ ਸਮਾਜਸੇਵੀ ਗੌਰਵ ਰਾਣਾ ਅਤੇ ਡਾਕਟਰ ਦਵਿੰਦਰ ਬਜਾੜ ਨੇ ਸਮੂਹਿਕ ਤੌਰ ਉੱਤੇ ਨੂਰਪੁਰਬੇਦੀ ਪੁਲਿਸ ਸਟੇਸ਼ਨ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ। ਇਧਰ ਥੋੜੀ ਦੇਰ ਬਾਅਦ ਲਾਪਤਾ ਨੌਜਵਾਨ ਦੇ ਭਰਾ ਦਾ ਨਾਲਾਗੜ੍ਹ ਤੋਂ ਫੋਨ ਆ ਗਿਆ। ਜਿਸ ਨੇ ਦੱਸਿਆ ਕਿ ਅਸੀਂ ਦੋਨੋਂ ਆਪਣੇ ਸੂਬੇ ਤੋਂ ਹਿਮਾਚਲ ਨੌਕਰੀ ਕਰਨ ਲਈ ਆਏ ਸਨ ਤੇ ਇਹ ਨੌਜਵਾਨ ਨਾਲਾਗੜ੍ਹ ਤੋਂ ਹੀ ਲਾਪਤਾ ਹੋ ਗਿਆ ਸੀ।

ਜਿਸ ਸੰਬੰਧੀ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀ ਨਾਲਾਗੜ੍ਹ ਪੁਲਿਸ ਨੂੰ ਸੂਚਨਾ ਦਿੱਤੀ ਸੀ। ਇਧਰ ਮੌਕੇ ਉੱਤੇ ਲਾਪਤਾ ਨੌਜਵਾਨ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਨੂਰਪੁਰਬੇਦੀ ਪੁਲਿਸ ਸਟੇਸ਼ਨ ਪਹੁੰਚ ਕੇ ਬਣਦੀ ਕਾਨੂੰਨੀ ਕਾਰਵਾਈ ਕਰਵਾ ਕੇ ਲਾਪਤਾ ਨੌਜਵਾਨ ਸਕੀਲ ਅਨਸਾਰੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਇਸੇ ਦੌਰਾਨ ਥਾਣਾ ਮੁਖੀ ਨੂਰਪੁਰਬੇਦੀ ਭੁਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਦੇ ਪਰਿਵਾਰ ਵਿਚ ਅਜਿਹਾ ਕੁੱਝ ਨਾ ਬੋਲਣ ਵਾਲੇ ਨੌਜਵਾਨ ਹਨ। ਉਨਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਕਿਸੇ ਵੀ ਵਿਅਕਤੀ ਦੇ ਹੱਥ ਉੱਤੇ ਆਪਣੇ ਘਰ ਜਾਂ ਮੋਬਾਈਲ ਨੰਬਰ ਜਰੂਰ ਲਿਖਵਾਓ। ਤਾਂ ਕਿ ਜੇਕਰ ਕੋਈ ਨੌਜਵਾਨ ਲਾਪਤਾ ਹੋਵੇ ਤਾਂ ਉਸ ਨੂੰ ਬਹੁਤ ਜਲਦ ਹੀ ਲੱਭਿਆ ਜਾ ਸਕਦਾ ਹੈ। ਚਾਰ ਮਹੀਨੇ ਤੋਂ ਲਾਪਤਾ ਨੌਜਵਾਨ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਿਲਾਉਣ ਕਰਨ ਸਮੇਂ ਮੌਕੇ ਉੱਤੇ ਫੌਜੀ ਬਲਜੀਤ ਸਿੰਘ, ਥਾਣਾ ਮੁਖੀ ਨੂਰਪੁਰਬੇਦੀ ਭੁਪਿੰਦਰ ਸਿੰਘ, ਸਮਾਜ ਸੇਵੀ ਗੌਰਵ ਰਾਣਾ, ਡਾ਼ ਬਜਾੜ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

ਇਹ ਵੀ ਪੜੋ:- ਫ਼ਰੀਦਕੋਟ ਕੇਂਦਰੀ ਜੇਲ੍ਹ ਚੋਂ 10 ਮੋਬਾਈਲ ਫ਼ੋਨਾਂ ਸਣੇ ਨਸ਼ੀਲਾ ਪਦਾਰਥ ਬਰਾਮਦ

ETV Bharat Logo

Copyright © 2024 Ushodaya Enterprises Pvt. Ltd., All Rights Reserved.