ETV Bharat / state

ਵੋਟ ਪਾਉਣ ਤੋਂ ਪਹਿਲਾਂ ਸ਼ਿਵ ਮੰਦਿਰ ਪਹੁੰਚੇ ਮੁੱਖ ਮੰਤਰੀ ਚੰਨੀ, ਕਹੀ ਵੱਡੀ ਗੱਲ

author img

By

Published : Feb 20, 2022, 9:58 AM IST

ਵੋਟ ਪਾਉਣ ਤੋਂ ਪਹਿਲਾਂ ਸ਼ਿਵ ਮੰਦਿਰ ਪਹੁੰਚ ਮੁੱਖ ਮੰਤਰੀ ਚੰਨੀ
ਵੋਟ ਪਾਉਣ ਤੋਂ ਪਹਿਲਾਂ ਸ਼ਿਵ ਮੰਦਿਰ ਪਹੁੰਚ ਮੁੱਖ ਮੰਤਰੀ ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਸ੍ਰੀ ਚਮਕੌਰ ਸਾਹਿਬ ਵਿਖੇ ਸ਼ਿਵ ਮੰਦਿਰ (Shiva Temple at Sri Chamkaur Sahib) ਵਿੱਚ ਨਤਮਸਤਕ ਹੋਏ।

ਸ੍ਰੀ ਚਮਕੌਰ ਸਾਹਿਬ: 20 ਫਰਵਰੀ ਪੰਜਾਬ ਲਈ ਬਹੁਤ ਹੀ ਖ਼ਾਸ ਦਿਨ ਹੈ, ਕਿਉਂਕਿ ਇਸ ਦਿਨ ਪੰਜਾਬ ਅੰਦਰ ਪੰਜਾਬ ਵਿਧਾਨ ਸਭਾ ਲਈ ਵੋਟਿੰਗ (Voting for the Punjab Assembly) ਹੋ ਰਹੀਆਂ ਹਨ। ਇਸ ਦਿਨ ਜਿੱਥੇ ਹਰ ਉਮੀਦਵਾਰ ਆਪੋ-ਆਪਣੀ ਵੋਟ ਦਾ ਭੁਗਤਾਨ ਕਰ ਰਿਹਾ ਹੈ, ਉੱਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਸ੍ਰੀ ਚਮਕੌਰ ਸਾਹਿਬ ਵਿਖੇ ਸ਼ਿਵ ਮੰਦਿਰ (Shiva Temple at Sri Chamkaur Sahib) ਵਿੱਚ ਨਤਮਸਤਕ ਹੋਏ।

ਵੋਟ ਪਾਉਣ ਤੋਂ ਪਹਿਲਾਂ ਸ਼ਿਵ ਮੰਦਿਰ ਪਹੁੰਚ ਮੁੱਖ ਮੰਤਰੀ ਚੰਨੀ

ਇਸ ਮੌਕੇ ਉਨ੍ਹਾਂ ਨੇ ਆਪਣੀ ਜਿੱਤ ਅਤੇ ਪੰਜਾਬ ਅੰਦਰ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਨ ਦੇ ਲਈ ਅਰਦਾਸ ਕੀਤੀ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲਈ ਉਹ ਕੰਮ ਕੀਤੇ ਹਨ, ਜੋ ਇੱਕ ਵੱਖਰਾ ਇਤਿਹਾਸ ਸਿਰਜਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਤੱਕ ਪੂਰੀ ਦੁਨੀਆ ਵਿੱਚ ਇੰਨੇ ਘੱਟ ਸਮੇਂ ਅੰਦਰ ਇੰਨੇ ਕੰਮ ਕਰਨ ਵਾਲੇ ਉਹ ਹੀ ਇੱਕਲੇ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਅੱਜ ਮੰਦਿਰ ਵਿੱਚ ਉਨ੍ਹਾਂ ਨੇ ਪੰਜਾਬ ਦੀ ਸੁੱਖ-ਸ਼ਾਂਤੀ ਲਈ ਵੀ ਅਰਦਾਸ ਕੀਤੀ ਹੈ।

ਇਹ ਵੀ ਪੜ੍ਹੋ:LIVE UPDATE: ਚੋਣ ਲਈ ਵੋਟਿੰਗ ਅੱਜ, 8 ਵਜੇ ਤੋਂ ਸ਼ਾਮ 6 ਵਜੇ ਤਕ ਪੈਣਗੀਆਂ ਵੋਟਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.