ETV Bharat / state

Minister Harjot Bains IN Nangal: 'ਸ਼ਹਿਰ ਦਾ ਸੁੰਦਰੀਕਰਨ ਕਰਕੇ ਸੈਰ-ਸਪਾਟਾ ਲਈ ਪ੍ਰਫੁੱਲਤ ਕਰਾਂਗੇ'

author img

By

Published : Feb 19, 2023, 1:40 PM IST

Minister Harjot Bains IN Nangal
Minister Harjot Bains IN Nangal

ਕੈਬਨਿਟ ਮੰਤਰੀ ਹਰਜੋਤ ਬੈਂਸ ਅੱਜ ਸ਼ਨੀਵਾਰ ਨੂੰ ਨੰਗਲ ਨਗਰ ਕੌਸ਼ਲ ਵਿੱਚ 203 ਕੰਟਰੈਕਟ ਕਾਮਿਆ ਅਤੇ 5 ਸੀਵਰਮੈਨ ਨੂੰ ਨਿਵਯਾਏ ਪੱਤਰ ਦੇਣ ਲਈ ਇੱਥੇ ਵਿਸੇਸ਼ ਤੌਰ ਉੱਤੇ ਪਹੁੰਚੇ ਸਨ। ਉਹਨਾਂ ਨੇ ਕਿਹਾ ਕਿ ਨੰਗਲ ਇਕ ਕੁਦਰਤੀ ਤੌਰ ਉੱਤੇ ਖੂਬਸੂਰਤ ਸ਼ਹਿਰ ਹੈ। ਪੰਜਾਬ, ਹਿਮਾਚਲ ਪ੍ਰਦੇਸ਼ ਸਰਹੱਦ ਨਾਲ ਲੱਗਦੇ ਨੰਗਲ ਸ਼ਹਿਰ ਦਾ ਅਤਿ-ਆਧੁਨਿਕ ਵਿਕਾਸ ਕਰਵਾਇਆ ਜਾਵੇਗਾ।

'ਸ਼ਹਿਰ ਦਾ ਸੁੰਦਰੀਕਰਨ ਕਰਕੇ ਸੈਰ-ਸਪਾਟਾ ਲਈ ਪ੍ਰਫੁੱਲਤ ਕਰਾਂਗੇ

ਰੂਪਨਗਰ: ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸਿਹਤ, ਸਿੱਖਿਆ ਅਤੇ ਰੁਜ਼ਗਾਰ ਨੂੰ ਪ੍ਰਫੁੱਲਤ ਕਰਨ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਕੈਬਨਿਟ ਮੰਤਰੀ ਹਰਜੋਤ ਬੈਂਸ ਅੱਜ ਸ਼ਨੀਵਾਰ ਨੂੰ ਨੰਗਲ ਨਗਰ ਕੌਸ਼ਲ ਵਿੱਚ 203 ਕੰਟਰੈਕਟ ਕਾਮਿਆ ਅਤੇ 5 ਸੀਵਰਮੈਨ ਨੂੰ ਨਿਵਯਾਏ ਪੱਤਰ ਦੇਣ ਲਈ ਇੱਥੇ ਵਿਸੇਸ਼ ਤੌਰ ਉੱਤੇ ਪਹੁੰਚੇ ਸਨ। ਉਹਨਾਂ ਨੇ ਕਿਹਾ ਕਿ ਨੰਗਲ ਇਕ ਕੁਦਰਤੀ ਤੌਰ ਉੱਤੇ ਖੂਬਸੂਰਤ ਸ਼ਹਿਰ ਹੈ। ਪੰਜਾਬ, ਹਿਮਾਚਲ ਪ੍ਰਦੇਸ਼ ਸਰਹੱਦ ਨਾਲ ਲੱਗਦੇ ਨੰਗਲ ਸ਼ਹਿਰ ਦਾ ਅਤਿ-ਆਧੁਨਿਕ ਵਿਕਾਸ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਨੰਗਲ ਸ਼ਹਿਰ ਨੂੰ ਵਧੀਆਂ ਬਣਾਕੇ ਇਸ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਨਾਲ ਨੰਗਲ ਸ਼ਹਿਰ ਦੇ ਇਲਾਕੇ ਦਾ ਵਪਾਰ ਅਤੇ ਕਾਰੋਬਾਰ ਹੋ ਵਧੇਗਾ।

ਨੰਗਲ ਸ਼ਹਿਰ ਜਲਦ ਹੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ:- ਇਸ ਦੌਰਾਨ ਹੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਗੱਲਬਾਤ ਕਰਦਿਆ ਕਿਹਾ ਕਿ ਨੰਗਲ ਇਕ ਕੁਦਰਤੀ ਤੌਰ ਉੱਤੇ ਖੂਬਸੂਰਤ ਸ਼ਹਿਰ ਹੈ, ਪ੍ਰੰਤੂ ਇਸਨੂੰ ਇਸਦੇ ਵਿਕਾਸ ਲਈ ਬਹੁਤ ਕੁੱਝ ਕਰਨ ਦੀ ਜਰੂਰਤ ਹੈ। ਇਹ ਇਲਾਕਾ ਜਲਦੀ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗਾ। ਇੱਥੇ ਸੈਰ-ਸਪਾਟਾ ਸਨਅਤ ਨੂੰ ਪ੍ਰਫੂਲਤ ਕਰਨ ਦੀਆਂ ਭਰਪੂਰ ਸੰਭਾਵਨਾਵਾਂ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਦੇ ਆਲੇ-ਦੁਆਲੇ ਛੋਟੇ ਉਦਯੋਗ ਸਥਾਪਿਤ ਕਰਕੇ ਇੱਥੇ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਏ ਜਾਣਗੇ। ਜਿਸ ਦੀਆਂ ਸੰਭਾਵਨਾਵਾਂ ਤਲਾਸ਼ ਕੀਤੀਆ ਜਾ ਰਹੀਆਂ ਹਨ, ਫਾਰਮੈਂਸੀ ਕਾਲਜ ਦੇ ਨਾਲ ਡਰੱਗ ਪਾਰਕ ਬਣਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਏ ਜਾਣਗੇ।

ਨੰਗਲ ਦੇ ਸਰਕਾਰੀ ਸਕੂਲ ਲਈ 1.50 ਕਰੋੜ ਰੁਪਏ ਦਿੱਤੇ:- ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਸਕੂਲ ਆਫ ਐਮੀਨਸ ਨੰਗਲ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੁਨਹਿਰੇ ਭਵਿੱਖ ਦੀ ਬੁਨਿਆਦ ਰੱਖੀ ਗਈ ਹੈ। ਨੰਗਲ ਦੇ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਦੀ ਨੁਹਾਰ ਬਦਲਣ ਲਈ 1.50 ਕਰੋੜ ਰੁਪਏ ਦਿੱਤੇ ਗਏ ਹਨ। ਸਰਕਾਰੀ ਸਕੂਲਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਰੋਲਮਾਡਲ ਬਣਾਇਆ ਜਾ ਰਿਹਾ ਹੈ। ਇਕ ਸਾਲ ਵਿੱਚ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ।

ਨੰਗਲ ਵਿੱਚ ਪੁੱਲ ਦਾ ਕੰਮ ਜਲਦੀ ਪੂਰਾ ਹੋਵੇਗਾ:- ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਨਗਰ ਕੌਸ਼ਲ ਦੇ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸਟਰੀਟ ਲਾਈਟਾ ਨੂੰ 100 ਪ੍ਰਤੀਸ਼ਤ ਚੱਲਦਾ ਰੱਖਣਾ, ਨਗਰ ਵਿੱਚ ਸਵੱਛਤਾ ਅਭਿਆਨ ਚਲਾਉਣ ਅਤੇ ਆਮ ਲੋਕਾਂ ਨੂੰ ਮਿਲਣ ਵਾਲੀਆ ਬੁਨਿਆਦੀ ਸਹੂਲਤਾਂ ਬਿਨ੍ਹਾਂ ਦੇਰੀ ਦੇਣ ਲਈ ਕਿਹਾ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਵਿੱਚ ਪੁੱਲ ਦਾ ਕੰਮ ਜਲਦੀ ਪੂਰਾ ਹੋ ਜਾਵੇਗਾ। ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀ ਨਿਰੰਤਰ ਕੰਮ ਦੀ ਮੋਨੀਟਰਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਨੰਗਲ ਦੇ ਗੰਗੂਵਾਲ ਮਾਰਗੇ ਉੱਤੇ ਸੜਕ ਹਾਦੇਸ ਰੋਕਣ ਲਈ ਮੰਤਰੀ ਹਰਜੋਤ ਬੈਂਸ ਨੇ ਪੁਲਿਸ ਨੂੰ ਵਧੀਆਂ ਪ੍ਰਬੰਧ ਕਰਨ ਦੀ ਹਦਾਇਤ ਦਿੱਤੀ ਹੈ।







ਇਹ ਵੀ ਪੜੋ:- Police Action Against Gangsters: ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟ ਚੜ੍ਹੇ ਪੁਲਿਸ ਹੱਥੇ, ਟਾਰਗੇਟ ਕਿਲਿੰਗ ਲਈ ਇਸ਼ਾਰੇ ਦੀ ਕਰ ਰਹੇ ਸੀ ਉਡੀਕ...

ETV Bharat Logo

Copyright © 2024 Ushodaya Enterprises Pvt. Ltd., All Rights Reserved.