ਸ੍ਰੀ ਅਨੰਦਪੁਰ ਸਾਹਿਬ: ਸ਼ਹਿਰ ਦੇ ਨਜ਼ਦੀਕੀ ਪਿੰਡ ਥੱਪਲ ਨੇੜਿਓ ਲੰਘਦੀ ਭਾਖੜਾ ਨਹਿਰ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ 2 ਨੌਜਵਾਨ ਨਹਿਰ ਵਿੱਚ ਡੁੱਬ ਗਏ ਸੀ, ਜਿੰਨ੍ਹਾਂ ਦੀ ਲਾਸ਼ ਪੁਲਿਸ ਨੂੰ ਅੱਜ ਬਰਾਮਦ ਹੋਈ ਹੈ। ਪੁਲਿਸ ਨੇ ਡੁੱਬੇ ਨੌਜਵਾਨਾਂ ਦੀ ਲਾਸ਼ ਨੂੰ ਬਰਮਾਦ ਕਰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪ੍ਰਤੱਖਦਰਸ਼ੀ ਨੇ ਕਿਹਾ ਕਿ ਪਿਛਲੇ ਦਿਨੀਂ ਉਹ ਆਪਣੇ 2 ਦੋਸਤਾਂ ਨਾਲ ਸ਼ਰਾਬ ਦੇ ਨਸ਼ੇ ਵਿੱਚ ਭਾਖੜਾ ਨਹਿਰ ਵੱਲ ਗਏ ਸੀ। ਜਿੱਥੇ ਉਹ ਬੈਠ ਕੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੱਲਬਾਤ ਕਰਦੇ ਸਮੇਂ ਉਹ ਦੋਵੇਂ ਨਹਿਰ ਵਿੱਚ ਨਹਾਉਣ ਲਈ ਚਲੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਹ ਨਹਿਰ ਵਿੱਚ ਨਹਾਉਣ ਲਈ ਜਾ ਰਹੇ ਸੀ ਉਦੋਂ ਉਨ੍ਹਾਂ ਨੇ ਉਨ੍ਹਾਂ ਦੋਨਾਂ ਨੂੰ ਨਹਿਰ ਵਿੱਚ ਜਾਣ ਤੋਂ ਰੋਕਿਆ ਪਰ ਉਹ ਨਹੀਂ ਰੁਕੇ। ਉਨ੍ਹਾਂ ਕਿਹਾ ਕਿ ਕੁਝ ਸਮਾਂ ਬਾਅਦ ਉਹ ਨਹਿਰ ਵਿੱਚ ਨਜ਼ਰ ਨਹੀਂ ਆਏ ਤਾਂ ਉਨ੍ਹਾਂ ਨੇ ਸ਼ੋਰ ਮਚਾਉਣ ਸ਼ੁਰੂ ਕਰ ਦਿੱਤਾ ਤਾਂ ਉੱਥੇ ਮੌਜੂਦ ਇੱਕ ਸਰਕਾਰੀ ਵਿਅਕਤੀ ਨੇ ਆਪਣੀ ਪੱਗ ਲਾਹ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹਿਰ ਵਿੱਚ ਨਜ਼ਰ ਹੀ ਨਹੀਂ ਆਏ।
ਜਾਂਚ ਅਧਿਕਾਰੀ ਨੇ ਕਿਹਾ ਕਿ 23 ਤਰੀਕ ਨੂੰ ਪ੍ਰਵਾਸੀ ਮਜ਼ਦੂਰ ਧਰਮਪਾਲ ਨੇ ਭਾਖੜਾ ਨਹਿਰ ਵਿੱਚ 2 ਨੌਜਵਾਨਾਂ ਦੇ ਡੁੱਬਣ ਦੀ ਦਰਖ਼ਾਸਤ ਦਿੱਤੀ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਗੌਤਮ (23) ਤੇ ਉਸ ਦੇ ਭਰਾ ਦਾ ਮੁੰਡਾ ਅਜੇ ਕੁਮਾਰ (20) ਤੇ ਤੀਜਾ ਰਿਸ਼ਤੇਦਾਰ ਦਾ ਮੁੰਡਾ ਰਾਜੀਵ ਕੁਮਾਰ ਇਹ 3 ਨੌਜਵਾਨ ਭਾਖੜਾ ਨਹਿਰ ਵਿੱਚ ਨਹਾਉਣ ਲਈ ਗਏ ਸੀ ਜਿੱਥੇ ਗੌਤਮ ਤੇ ਅਜੇ ਕੁਮਾਰ ਦੋਵੇਂ ਨਹਿਰ ਵਿੱਚ ਡੁੱਬ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਗੌਤਾਖੋਰਾਂ ਦੀ ਮਦਦ ਨਾਲ ਡੁੱਬੇ ਨੌਜਵਾਨਾਂ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ:ਆਰਡੀਨੈਂਸ ਵਾਪਸ ਨਾ ਲਏ ਤਾਂ ਕੇਂਦਰ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ: ਕਿਸਾਨ