ETV Bharat / state

Tikshan Sood on SYL: ਭਾਜਪਾ ਦੇ ਸਾਬਕਾ ਮੰਤਰੀ ਦਾ ਵੱਡਾ ਬਿਆਨ, ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਵਾਧੂ ਪਾਣੀ ਨਹੀਂ...

author img

By

Published : Feb 8, 2023, 9:39 AM IST

ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਨੇ ਰੂਪਨਗਰ ਵਿਖੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਵੱਡਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਵੀ ਦੇਣ ਲਈ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਬੰਦੀ ਸਿੰਘਾਂ ਦੇ ਚੰਡੀਗੜ੍ਹ ਦੀ ਦਾਅਵੇਦਾਰੀ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ।

Big statement of former BJP minister in Roopnagar on Punjab waters
Big statement of former BJP minister in Roopnagar on Punjab waters

Tikshan Sood on Punjab waters : ਭਾਜਪਾ ਦੇ ਸਾਬਕਾ ਮੰਤਰੀ ਦਾ ਵੱਡਾ ਬਿਆਨ, ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਵਾਧੂ ਪਾਣੀ ਨਹੀਂ...

ਰੂਪਨਗਰ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਬੀਤੇ ਦਿਨੀਂ ਰੂਪਨਗਰ ਪੁੱਜੇ। ਉਨ੍ਹਾਂ ਵੱਲੋਂ ਇਕ ਪ੍ਰੈਸ ਵਾਰਤਾ ਦੌਰਾਨ ਕਈ ਮੁੱਦਿਆਂ ਉਤੇ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਜੇਵੀਰ ਸਿੰਘ ਲਾਲਪੁਰਾ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਦਾ ਮੁੱਖ ਮਕਸਦ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਜਟ ਦੀਆਂ ਉਪਲਬਧੀਆਂ ਨੂੰ ਲੋਕਾਂ ਨੂੰ ਜਾਣੂ ਕਰਵਾਉਣਾ ਸੀ ਪਰ ਸਾਬਕਾ ਮੰਤਰੀ ਵੱਲੋਂ ਇਸ ਮੌਕੇ ਇਕ ਵੱਡਾ ਬਿਆਨ ਦਿੱਤਾ ਗਿਆ।


ਸਾਬਕਾ ਮੰਤਰੀ ਤਿਕਸ਼ਨ ਸੂਦ ਵੱਲੋਂ ਕਿਹਾ ਗਿਆ ਕਿ ਪੰਜਾਬ ਦਾ ਪਾਣੀ ਪੰਜਾਬ ਕੋਲ ਹੀ ਰਹੇਗਾ, ਪੰਜਾਬ ਕੋਲ ਕਿਸੇ ਨੂੰ ਵੀ ਵਾਧੂ ਪਾਣੀ ਦੇਣ ਦੇ ਲਈ ਨਹੀਂ ਹੈ। ਪਾਣੀ ਦੇ ਮੁੱਦੇ ਉੱਤੇ ਸਿਆਸਤ ਸਰਗਰਮ ਰਹਿੰਦੀ ਹੈ। ਹਰਿਆਣਾ ਅਤੇ ਦਿੱਲੀ ਵੱਲੋਂ ਅਕਸਰ ਪੰਜਾਬ ਤੋਂ ਪਾਣੀ ਦੀ ਮੰਗ ਕੀਤੀ ਜਾਂਦੀ ਹੈ, ਜੇਕਰ ਧਰਾਤਲ ਉਤੇ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਖੁਦ ਪਾਣੀ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ ਪਰ ਇਸ ਮੁੱਦੇ ਉੱਤੇ ਇਸ ਵਕਤ ਸਿਆਸਤ ਚਰਮ ਸੀਮਾ ਉਤੇ ਚੱਲ ਰਹੀ ਹੈ।

ਇਹ ਵੀ ਪੜ੍ਹੋ : Re-arrest of Sadhu Singh Dharamsot: ਸਾਧੂ ਸਿੰਘ ਧਰਮਸੋਤ ਦੀ ਮੁੜ ਗ੍ਰਿਫ਼ਤਾਰੀ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹੋਇਆ ਐਕਸ਼ਨ, ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ


ਇਸਦੇ ਨਾਲ ਹੀ ਸਾਬਕਾ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਦਾ ਹੀ ਰਹੇਗਾ, ਜਦਕਿ ਚੰਡੀਗੜ੍ਹ ਤੇ ਹਰਿਆਣਾ ਵੀ ਆਪਣਾ ਪੱਖ ਜਤਾ ਰਿਹਾ ਹੈ। ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਪੰਜਾਬ ਵਿਚ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਪਰ ਪੰਜਾਬ ਵੱਲੋਂ ਆਪਣਾ ਪੱਖ ਸਾਫ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਦੇ ਹੱਕਾਂ ਲਈ ਪੰਜਾਬ ਭਾਜਪਾ ਹਮੇਸ਼ਾ ਪੰਜਾਬ ਦੇ ਨਾਲ ਖੜ੍ਹੀ ਹੈ, ਇਸ ਲਈ ਚੰਡੀਗੜ੍ਹ ਪੰਜਾਬ ਦਾ ਹੀ ਹੈ।

ਇਹ ਵੀ ਪੜ੍ਹੋ : Qaumi Insaaf Morcha: ਮੋਹਾਲੀ ਬਾਰਡਰ 'ਤੇ ਜਿੱਥੇ ਪੁਲਿਸ ਨੇ ਡੱਕਿਆ, ਉੱਥੇ ਹੀ ਡਟ ਗਿਆ ਇਨਸਾਫ਼ ਮੋਰਚਾ


ਹਿਮਾਚਲ ਵੱਲੋਂ ਚੰਡੀਗੜ੍ਹ ਵਿੱਚ ਆਪਣਾ ਹਿੱਸਾ ਮਿਲਣ ਉਤੇ ਬੋਲਦੇ ਹੋਏ ਸੂਦ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੀ ਹੈ ਅਤੇ ਰਹੇਗਾ। ਬੰਦੀ ਸਿੰਘਾਂ ਦੇ ਮੁੱਦੇ ਉਤੇ ਬੋਲਦੇ ਹੋਏ ਸੂਦ ਨੇ ਕਿਹਾ ਕਿ ਸੂਬਾ ਸਰਕਾਰ ਹਮੇਸ਼ਾ ਹੀ ਇਸ ਦਾ ਠੀਕਰਾ ਕੇਂਦਰ ਸਰਕਾਰ ਦੇ ਸਿਰ ਭੰਨ੍ਹਦੀ ਹੈ। ਉਨ੍ਹਾਂ ਕਿਹਾ ਕਿ ਰਿਹਾਈ ਹਮੇਸ਼ਾ ਹੀ ਦੋਵੇਂ ਸਰਕਾਰਾਂ ਦੀ ਰਜ਼ਾਮੰਦੀ ਨਾਲ ਹੁੰਦੀ ਹੈ ਅਤੇ ਪੰਜਾਬ ਸਰਕਾਰ ਨੂੰ ਕੇਵਲ ਕੇਂਦਰ ਸਰਕਾਰ ਉੱਤੇ ਇਲਜਾਮਬਾਜ਼ੀ ਨਹੀਂ ਕਰਨੀ ਚਾਹਿਦੀ ਸਗੋਂ ਪੰਜਾਬ ਸਰਕਾਰ ਨੂੰ ਵੀ ਅਪਣੇ ਫਰਜ਼ ਸਮਝਣੇ ਚਾਹਿਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.