ETV Bharat / state

ਅਕਾਲੀ ਆਗੂ ਦਲਜੀਤ ਚੀਮਾ ਦੇ ਕੇਜਰੀਵਾਲ ਉਤੇ ਸ਼ਬਦੀ ਵਾਰ

author img

By

Published : Oct 9, 2022, 2:31 PM IST

ਆਪ ਸਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੇ ਗੁਜਰਾਤ ਦੌਰੇ ਦੌਰਾਨ ਪੰਜਾਬ ਵਿੱਚ ਦਿੱਤੀਆਂ ਜਾ ਰਹੀਂ ਕਾਫੀ ਸਹੂਲਤਾਂ ਬਾਰੇ ਲੋਕਾਂ ਨੂੰ ਉਦਾਹਰਨਾਂ ਦਿੱਤੀਆਂ। ਜਿਸ ਨੂੰ ਅਕਾਲੀ ਆਗੂ ਦਲਜੀਤ ਚੀਮਾ (Akali leader Daljit Cheema) ਨੇ ਝੂਠ ਐਲਾਨਦੇ ਹੋਏ ਕੇਜਰੀਵਾਲ ਉਤੇ ਕਈ ਸਵਾਲ ਖੜੇ ਕੀਤੇ।

Daljit Cheema raised questions on Kejriwal
Daljit Cheema raised questions on Kejriwal

ਰੂਪਨਗਰ: ਡਾਕਟਰ ਚੀਮਾ ਨੇ ਬੋਲਿਆ ਕਿਹਾ ਕਿ ਅਰਵਿੰਦ ਕੇਜਰੀਵਾਲ (Arvind Kejriwal) ਪੰਜਾਬ ਦੇ ਕਿਸਾਨਾਂ ਦੀ ਤਰਸਦੀ ਨੂੰ ਗੁਜਰਾਤ ਵਿਚ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਉਥੇ ਗੁੰਮਰਾਹ ਕੁਨਪ੍ਰਚਾਰ ਕਰ ਰਹੇ ਹਨ ਕਿ ਪੰਜਾਬ ਸਰਕਾਰ 5 ਫ਼ਸਲਾਂ MSP 'ਤੇ ਖ਼ਰੀਦ ਰਹੀ ਹੈ।

Daljit Cheema raised questions on Kejriwal

ਡਾਕਟਰ ਚੀਮਾ (Akali leader Daljit Cheema) ਨੇ ਬੋਲਿਆ ਕਿਹਾ ਕਣਕ ਅਤੇ ਝੋਨਾ ਕੇਂਦਰ ਸਰਕਾਰ ਅਤੇ ਐੱਫ ਸੀ ਆਈ (FCI) ਖ਼ਰੀਦਦੀ ਹੈ ਨਰਮਾ ਕੋਟਨ ਕਾਰਪੋਰੇਸ਼ਨ ਖਰੀਦ ਦੀ ਹੈ ਅਤੇ ਮੂੰਗੀ ਅਤੇ ਮੱਕੀ ਪੰਜਾਬ ਸਰਕਾਰ ਨੇ ਬੋਲਿਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਫ਼ਸਲ ਬੀਜ ਲਈ ਅਤੇ ਪੰਜਾਬ ਸਰਕਾਰ ਖਰੀਦ ਕਰਨ ਤੋਂ ਭੱਜ ਗਈ।ਫਿਰ ਬਾਹਰ ਦੇ ਸੂਬਿਆਂ ਵਿੱਚ ਜਾ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਕੀ ਫਾਇਦਾ ਇੰਨਾ ਹੀ ਨਹੀਂ ਅਰਵਿੰਦ ਕੇਜਰੀਵਾਲ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਦੀ ਫਸਲ ਖ਼ਰਾਬ ਹੋ ਜਾਵੇ ਤਾਂ ਇਕ ਮਹੀਨੇ ਦੇ ਅੰਦਰ ਅੰਦਰ ਇਕ ਹੈਕਟੇਅਰ ਦੇ 50 ਹਜ਼ਾਰ ਰੁਪਏ ਮੁਆਵਜ਼ੇ ਦੇ ਕਿਸਾਨ ਦੇ ਖਾਤੇ ਵਿੱਚ ਪਾ ਦਿੱਤੇ ਜਾਂਦੇ ਹਨ।

ਡਾ.ਚੀਮਾ ਨੇ ਬੋਲਿਆ ਕਿਹਾ ਉਹ ਅਰਵਿੰਦ ਕੇਜਰੀਵਾਲ ਨੂੰ ਪੁੱਛਦੇ ਹਨ ਕਿ ਪੰਜਾਬ ਵਿਚ ਝੋਨੇ ਦੀ ਫ਼ਸਲ ਨੂੰ ਇਸ ਵਾਰੀ ਬਿਮਾਰੀ ਲੱਗ ਗਈ ਅਤੇ ਹਜ਼ਾਰਾਂ ਏਕੜ ਫਸਲ ਖ਼ਰਾਬ ਹੋ ਗਈ ਕਿਸਾਨਾਂ ਨੂੰ ਆਪਣੀ ਖੜ੍ਹੀ ਫਸਲ ਵਾਉਣੀ ਪਈ। ਕੋਈ ਇੱਕ ਵੀ ਕਿਸਾਨ ਦੱਸੋ ਜਿਸ ਨੂੰ ਤੁਸੀਂ ਮੁਆਵਜ਼ਾ ਦਿੱਤਾ ਹੋਵੇ ਕਿਉਂ ਪੰਜਾਬ ਦੇ ਕਿਸਾਨ ਦਾ ਸਹਾਰਾ ਲੈ ਕੇ ਹੁਣ ਤੁਸੀਂ ਗੁਜਰਾਤ ਦੇ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹੋ। ਅਜਿਹੀ ਬਿਆਨਬਾਜ਼ੀ ਪੰਜਾਬ ਵਿਚ ਆ ਕੇ ਕਰੋ ਤਾਂ ਜੋ ਲੋਕ ਤੁਹਾਨੂੰ ਪੁੱਛਣ ਕਿ ਇਹ ਝੂਠ ਹੋਰ ਕਿੰਨੀ ਵਾਰੀ ਤੁਸੀਂ ਬੋਲੋਗੇ। ਇਹ ਬਹੁਤ ਹੀ ਅਫ਼ਸੋਸਨਾਕ ਹੈ।

ਇਹ ਵੀ ਪੜ੍ਹੋ:- 'ਗੁਜਰਾਤ 'ਚ ਲੋਕ ਭ੍ਰਿਸ਼ਟ, ਜ਼ਾਲਮ ਅਤੇ ਨਿਕੰਮੀ ਸਰਕਾਰ ਨੂੰ ਬਾਹਰ ਦਾ ਦਰਵਾਜ਼ਾ ਦਿਖਾਉਣ ਲਈ ਕਾਹਲੇ'

ETV Bharat Logo

Copyright © 2024 Ushodaya Enterprises Pvt. Ltd., All Rights Reserved.