ETV Bharat / state

10 ਸਾਲ ਬਾਅਦ ਰੋਪੜ ਦੇ ਸਰਕਾਰੀ ਕਾਲਜ ਦੇ ਬਦਲੇ ਦਿਨ, ਮਾਨ ਸਰਕਾਰ ਨੇ ਦਿੱਤੀ ਵੱਡੀ ਗ੍ਰਾਂਟ

author img

By

Published : Jan 8, 2023, 2:01 PM IST

ਰੋਪੜ ਦੇ ਸਰਕਾਰੀ ਕਾਲਜ ਨੂੰ 10 ਸਾਲਾਂ ਬਾਅਦ ਵੱਡੀ ਗ੍ਰਾਂਟ (Government College of Ropar got a big grant) ਮਿਲੀ ਹੈ। ਇਸ ਕਾਲਜ ਨੂੰ 1 ਕਰੋੜ 67 ਲੱਖ ਰੁਪਏ ਦੀ ਗ੍ਰਾਂਟ ਮੰਜੂਰ ਕੀਤੀ ਗਈ ਹੈ। ਇਸੇ ਤਰ੍ਹਾਂ ਕਾਲਜ ਗੁਰੂ ਕਾ ਖੂਹ ਮੁੰਨੇ ਨੂੰ ਵੀ ਕਰੀਬ 7 ਸਾਲ ਬਾਅਦ 53 ਲੱਖ ਰੁਪਏ ਦੀ ਰਾਸ਼ੀ ਗ੍ਰਾਂਟ ਦੇ ਰੂਪ ਵਿੱਚ ਦਿੱਤੀ ਗਈ। ਇਹ ਗ੍ਰਾਂਟ ਕਾਲਜ ਦੇ ਵੱਖ ਵੱਖ ਕਾਰਜਾਂ 'ਤੇ ਖਰਚ ਕੀਤੀ ਜਾਵੇਗੀ।

AAP government released a grant
AAP government released a grant

10 ਸਾਲ ਬਾਅਦ ਰੋਪੜ ਦੇ ਸਰਕਾਰੀ ਕਾਲਜ ਦੇ ਬਦਲੇ ਦਿਨ, ਮਾਨ ਸਰਕਾਰ ਨੇ ਦਿੱਤੀ ਵੱਡੀ ਗ੍ਰਾਂਟ

ਰੋਪੜ: ਰੋਪੜ ਦੇ ਸਰਕਾਰ ਸਰਕਾਰੀ ਕਾਲਜ ਨੂੰ ਸੂਬਾ ਸਰਕਾਰ ਵਲੋਂ 10 ਸਾਲਾਂ ਬਾਅਦ 1 ਕਰੋੜ 67 ਲੱਖ ਰੁਪਏ ਦੀ ਗ੍ਰਾਂਟ (Government College of Ropar got a big grant) ਮਨਜੂਰ ਕੀਤੀ ਗਈ ਹੈ। ਦੂਜੇ ਬੰਨੇ ਕਾਲਜ ਗੁਰੂ ਕਾ ਖੂਹ ਮੁੰਨੇ ਨੂੰ ਵੀ ਕੋਈ 7 ਸਾਲ ਬਾਅਦ 53 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਸਰਕਾਰ ਵਲੋਂ ਦਿੱਤੀ ਗਈ ਇਸ ਰਾਸ਼ੀ ਦੀ ਵਰਤੋਂ ਹੋਸਟਲ ਦੀ (The hostel will be renovated with the grant) ਮੁਰੰਮਤ ਤੋਂ ਇਲਾਵਾ ਸਫੈਦੀ ਕਰਨ ਤੇ ਟੁੱਟ ਭੰਨ ਦੇ ਨਾਲ ਨਾਲ ਖੇਡ ਗਰਾਉਂਡ ਦੇ ਕੰਮਾਂ ਵਿੱਚ ਵਰਤੋਂ ਕੀਤੀ ਜਾਵੇਗੀ ਅਤੇ ਵਿਆਪਕ ਸੁਧਾਰ ਲਿਆਂਦਾ ਜਾਵੇਗਾ।

ਵਿਧਾਇਕ ਨੇ ਕੀਤਾ ਧੰਨਵਾਦ: ਸਰਕਾਰੀ ਕਾਲਜ ਨੂੰ ਗ੍ਰਾਂਟ ਜਾਰੀ ਹੋਣ ਤੋਂ ਬਾਅਦ ਹਲਕਾ ਵਿਧਾਇਕ ਦਿਨੇਸ਼ ਚੱਢਾ (Constituency MLA Chadha specially thanked the Punjab government) ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਜਾਣਕਾਰੀ ਮੁਤਾਬਿਕ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਰਕਾਰੀ ਕਾਲਜ ਰੋਪੜ ਨੂੰ 10 ਸਾਲਾਂ ਬਾਅਦ ਅਤੇ ਗੁਰੂ ਕਾ ਖੂਹ ਮੁੰਨੇ ਲੜਕੀਆਂ ਦੇ ਸਰਕਾਰੀ ਕਾਲਜ ਨੂੰ ਇਹ ਰਾਸ਼ੀ ਹਾਸਿਲ ਹੋਈ ਹੈ।

ਇਹ ਵੀ ਪੜ੍ਹੋ: 14 ਸਾਲਾਂ ਪ੍ਰਿੰਸ ਟ੍ਰਾਈਸਾਈਕਲ ਸਹਾਰੇ ਪਾਲ ਰਿਹੈ ਪਰਿਵਾਰ, ਪੜ੍ਹੋ ਕਿਹੋ ਜਿਹੇ ਨੇ ਘਰ ਦੇ ਹਾਲਾਤ

ਸਰਕਾਰ ਦੇ ਰਹੀ ਸਿੱਖਿਆ ਵੱਲ ਵਿਸ਼ੇਸ਼ ਧਿਆਨ: ਵਿਧਾਇਕ ਦਿਨੇਸ਼ ਚੱਢਾ ਵੱਲੋਂ ਦੱਸਿਆ ਗਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh) ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਉਚੇਰੀ ਸਿੱਖਿਆ ਨੂੰ ਹੋਰ ਵਿਕਸਤ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਉਣ ਲਈ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਹੱਲਾਸ਼ੇਰੀ ਦੇ ਕੇ ਸਰਕਾਰੀ ਕਾਲਜਾਂ ਨੂੰ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਨਾਲੋਂ ਵੀ ਬਿਹਤਰ ਬਣਾਇਆ ਜਾ ਸਕੇ।

ਵਿਦਿਆਰਥੀਆਂ ਨੂੰ ਹੋਵੇਗਾ ਲਾਭ: ਵਿਧਾਇਕ ਚੱਢਾ ਨੇ ਦੱਸਿਆ ਕਿ ਸਰਕਾਰੀ ਕਾਲਜ ਰੋਪੜ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਕਾਲਜ ਹੈ ਇਸ ਕਾਲਜ ਵਿਚ ਕਰੀਬ 6 ਜ਼ਿਲ੍ਹਿਆਂ ਦੇ ਵਿਦਿਆਰਥੀ ਪੜਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਦੇ ਨਾਲ ਕਾਲਜ ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ। ਇਸ ਗਰਾਂਟ ਦੇ ਨਾਲ ਕਾਲਜ ਦੀ ਇਨਫਰਾਸਟ੍ਰਕਚਰ ਵਿੱਚ ਬਹੁਤ ਵੱਡੇ ਪੱਧਰ ਉੱਤੇ ਸੁਧਾਰ ਹੋਵੇਗਾ।


ਉਨ੍ਹਾਂ ਕਿਹਾ ਇਸ ਗ੍ਰਾਂਟ ਵਿੱਚੋਂ 53 ਲੱਖ ਰੁਪਏ ਸਪੈਸ਼ਲ ਹੋਸਟਲ ਦੀ ਮੁਰੰਮਤ ਲਈ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ ਵਾਇਟ ਵਾਸ਼ ਮੁਰੰਮਤ ਟੁੱਟ ਭੰਨ ਖੇਡ ਗਰਾਉਂਡ ਆਦਿ ਵਿੱਚ ਵਿਆਪਕ ਸੁਧਾਰ ਲਿਆਂਦਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.