ETV Bharat / state

Morinda Blasphemy Case : ਬੇਅਦਬੀ ਦੇ ਆਰੋਪੀ 'ਤੇ ਵਕੀਲ ਨੇ ਤਾਣਿਆ ਪਿਸਤੌਲ, ਪੁਲਿਸ ਨੇ ਦਬੋਚਿਆ

author img

By

Published : Apr 27, 2023, 8:25 PM IST

Morinda Blasphemy Case
Morinda Blasphemy Case

ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਮਾਮਲੇ ਦੇ ਆਰੋਪੀ ਜਸਬੀਰ ਸਿੰਘ ਨੂੰ ਅੱਜ ਵੀਰਵਾਰ ਨੂੰ ਰੂਪਨਗਰ ਦੀ ਅਦਾਲਤ ਵਿੱਚ ਪੇਸ ਕੀਤਾ ਗਿਆ। ਇਸ ਪੇਸ਼ੀ ਦੌਰਾਨ ਮੁਲਜ਼ਮ ਜਸਬੀਰ ਸਿੰਘ 'ਤੇ ਵਕੀਲ ਸਾਹਿਬ ਸਿੰਘ ਵੱਲੋਂ ਪਿਸਤੌਲ ਤਾਣ ਦਿੱਤਾ।

ਬੇਅਦਬੀ ਦੇ ਆਰੋਪੀ 'ਤੇ ਵਕੀਲ ਨੇ ਤਾਣਿਆ ਪਿਸਤੌਲ, ਵਕੀਲ ਕਾਬੂ

ਮੋਰਿੰਡਾ: ਪੰਜਾਬ ਵਿੱਚ ਕਾਨੂੰਨੀ ਵਿਵਸਥਾ ਠੀਕ ਹੋਣ ਦਾ ਨਾਮ ਨਹੀਂ ਲੈ ਰਹੀ। ਜਿਸ ਕਰਕੇ ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ। ਅਜਿਹਾ ਹੀ ਮਾਮਲਾ ਰੂਪਨਗਰ ਦੀ ਅਦਾਲਤ ਤੋਂ ਆਇਆ, ਜਿੱਥੇ ਮੋਰਿੰਡਾ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ਮਾਮਲੇ ਦੇ ਮੁਲਜ਼ਮ ਜਸਬੀਰ ਸਿੰਘ ਤੇ ਇੱਕ ਵਕੀਲ ਵੱਲੋਂ ਪਿਸਤੌਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪੁਲਿਸ ਨੇ ਵਕੀਲ ਨੂੰ ਹਿਰਾਸਤ ਵਿੱਚ ਲਿਆ:- ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਸ ਘਟਨਾ ਨਾਲ ਰੂਪਨਗਰ ਅਦਾਲਤ ਵਿੱਚ ਸੀਆਈਏਸਟਾਫ਼ ਤੇ ਪੁਲਿਸ ਅਧਿਕਾਰੀਆਂ ਵਿੱਚ ਹਲਚਲ ਮੱਚ ਗਈ। ਇਸ ਦੋਵਾਂ ਟੀਮਾਂ ਨੇ ਆਰੋਪੀ ਵਕੀਲ ਸਾਹਿਬ ਸਿੰਘ ਨੂੰ ਮੌਕੇ ਉੱਤੇ ਫੜ੍ਹ ਲਿਆ ਗਿਆ ਤੇ ਉਸ ਦਾ ਪਿਸਤੌਲ ਵੀ ਜ਼ਬਤ ਕਰ ਲਿਆ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਤੇ ਬਾਰ ਕੌਂਸਲ ਵਕੀਲ ਦੀ ਜਾਂਚ ਵਿੱਚ ਜੁੱਟ ਗਿਆ ਹੈ।

ਪੂਰਾ ਮਾਮਲਾ ਕੀ ਸੀ ? ਜਾਣਕਾਰੀ ਅਨੁਸਾਰ ਬੇਅਦਬੀ ਦੀ ਘਟਨਾ 24 ਅਪ੍ਰੈਲ 2023 ਨੂੰ ਰੂਪਨਗਰ ਦੇ ਮੋਰਿੰਡਾ ਵਿੱਚ ਬਣੇ ਸ੍ਰੀ ਕੋਤਵਾਲੀ ਸਾਹਿਬ ਗੁਰਦੁਆਰੇ ਦੀ ਹੈ। ਜਿੱਥੇ ਦੁਪਹਿਰ 1 ਵਜੇ ਦੇ ਕਰੀਬ ਗੁਰਦੁਆਰੇ ਵਿੱਚ ਪਾਠ ਚੱਲ ਰਿਹਾ ਸੀ ਅਤੇ ਸੰਗਤ ਬੈਠ ਕੇ ਜਾਪ ਕਰ ਰਹੀ ਸੀ। ਉਸ ਸਮੇਂ ਇੱਕ ਦਸਤਾਰਧਾਰੀ ਨੌਜਵਾਨ ਗੁਰਦੁਆਰਾ ਸਾਹਿਬ ਵਿਖੇ ਆਇਆ। ਜੋ ਕਿ ਪਾਠ ਕਰ ਰਹੇ ਪਾਠੀ ਸਿੰਘਾਂ ਕੋਲ ਸਿੱਧਾ ਪਹੁੰਚ ਗਿਆ ਅਤੇ ਪਾਠੀਆਂ ਨੂੰ ਥੱਪੜ ਮਾਰਨ ਲੱਗਾ। ਇਸ ਦੌਰਾਨ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਦੋਵਾਂ ਪਾਠੀਆਂ ਦੀਆਂ ਦਸਤਾਰਾਂ ਵੀ ਲਾਹ ਦਿੱਤੀਆਂ ਗਈਆਂ।

SGPC ਵੱਲੋਂ ਕੀਤੀ ਸੀ ਸਖ਼ਤ ਕਾਰਵਾਈ ਦੀ ਮੰਗ :- ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਟਵੀਟ ਜਾਰੀ ਕਰਦਿਆਂ ਉਕਤ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਹਰਜਿੰਦਰ ਸਿੰਘ ਧਾਮੀ ਨੇ ਟਵੀਟ ਜਾਰੀ ਕਰਦਿਆਂ ਕਰਦਿਆਂ ਲਿਖਿਆ ਸੀ ਕਿ "ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੇਅਦਬੀ ਦੇ ਦੋਸ਼ੀ ਵਿਅਕਤੀ ਖਿਲਾਫ਼ ਕਰੜੀ ਕਾਰਵਾਈ ਦੀ ਮੰਗ ਕੀਤੀ ਸੀ।

ਇਹ ਵੀ ਪੜੋ:- ਗੁਰਦਾਸਪੁਰ ਦੇ ਪਿੰਡ ਸ਼ਹੂਰ ਕਲਾਂ 'ਚ ਗੁਟਕਾ ਸਾਹਿਬ ਜੀ ਦੀ ਬੇਅਦਬੀ

ETV Bharat Logo

Copyright © 2024 Ushodaya Enterprises Pvt. Ltd., All Rights Reserved.