Tractor driver hit an Activa rider: ਟਰੈਕਟਰ ਚਾਲਕ ਨੇ ਐਕਟਿਵਾ ਸਵਾਰ ਨੂੰ ਲਿਆ ਲਪੇਟ 'ਚ, ਜਾਨੀ ਨੁਕਸਾਨ ਤੋਂ ਬਚਾਅ
Published: Mar 15, 2023, 12:47 PM


Tractor driver hit an Activa rider: ਟਰੈਕਟਰ ਚਾਲਕ ਨੇ ਐਕਟਿਵਾ ਸਵਾਰ ਨੂੰ ਲਿਆ ਲਪੇਟ 'ਚ, ਜਾਨੀ ਨੁਕਸਾਨ ਤੋਂ ਬਚਾਅ
Published: Mar 15, 2023, 12:47 PM
ਰੂਪਨਗਰ ਵਿੱਚ ਇੱਕ ਟਰੈਕਟਰ ਟਰਾਲੀ ਨੇ ਐਕਟਿਵਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਡੇਢ ਕਿੱਲੋਮੀਟਰ ਤੱਕ ਐਕਟਿਵਾ ਨੂੰ ਨਾਲ ਘਸੀਟਿਆ। ਇਸ ਤੋਂ ਬਾਅਦ ਸਥਾਨਕਵਾਸੀਆਂ ਦੀ ਮਦਦ ਨਾਲ ਐਕਟਿਵਾ ਸਵਾਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।
ਰੂਪਨਗਰ: ਅੱਜ ਜ਼ਿਲ੍ਹਾ ਰੂਪਨਗਰ ਦੇ ਬਾਈਪਾਸ ਉੱਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਟਰੈਕਟਰ ਟਰਾਲੀ ਵੱਲੋਂ ਇਕ ਬਜ਼ੁਰਗ ਰਵਿੰਦਰ ਸਿੰਘ ਪਿੰਡ ਫੂਲ ਖੁਰਦ ਜੋਂ ਆਪਣੇ ਨਿੱਜੀ ਕੰਮ ਲਈ ਐਕਟੀਵਾ ਉੱਤੇ ਜਾ ਰਿਹਾ ਸੀ, ਪਰ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਐਕਟਿਵਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਬਾਅਦ ਐਕਟਿਵਾ ਟਰਾਲੀ ਦੇ ਹੇਠਾਂ ਫੱਸ ਗਈ ਅਤੇ ਤਕਰੀਬਨ ਇੱਕ-ਡੇਢ ਕਿੱਲੋਮੀਟਰ ਤੱਕ ਘਸੀਟਦੇ ਹੋਏ ਟਰੈਕਟਰ ਚਾਲਕ ਐਕਟਿਵਾ ਨੂੰ ਆਪਣੇ ਨਾਲ ਹੀ ਲੈ ਗਿਆ। ਇਸ ਭਿਆਨਕ ਹਾਦਸੇ ਵਿੱਚ ਬਚਣ ਦੀ ਉਮੀਦ ਬਹੁਤ ਘੱਟ ਸੀ ਪਰ ਫਿਰ ਵੀ ਬਜ਼ੁਰਗ ਦਾ ਗੰਭੀਰ ਸੱਟਾਂ ਲੱਗਣ ਦੇ ਬਾਵਜੂਦ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦੱਸ ਦਈਏ ਇਸ ਜ਼ਬਰਦਸਤ ਹਾਦਸੇ ਵਿੱਚ ਬਜ਼ੁਰਗ ਨੂੰ ਗੰਭੀਰ ਸੱਟਾਂ ਆਈਂ ਨੇ ਅਤੇ ਬਜ਼ੁਰਗ ਦੀ ਹਾਲਤ ਨੂੰ ਦੇਖਦੇ ਹੋਏ ਤੁਰੰਤ ਉਸ ਨੂੰ ਰੂਪਨਗਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਪੁਲਿਸ ਨੇ ਕੀਤੀ ਕਾਰਵਾਈ: ਮੌਕੇ ਉੱਤੇ ਮੌਜੂਦ ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਬਜ਼ੁਰਗ ਐਕਟਿਵਾ ਸਵਾਰ ਆਪਣੀ ਸਾਈਡ ਜਾ ਰਿਹਾ ਸੀ ਪਰ ਇਸ ਦੌਰਾਨ ਟਰੈਕਟਰ ਚਾਲਕ ਨੇ ਐਕਟਿਵਾ ਨੂੰ ਲਪੇਟ ਵਿੱਚ ਲੈ ਲਿਆ ਅਤੇ ਕਾਫੀ ਦੂਰ ਤੱਕ ਐਕਟਿਵਾ ਨੂੰ ਨਾਲ ਵੀ ਘਸੀਟਿਆ। ਉੱਧਰ ਇਸ ਬਾਬਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੂਪਨਗਰ ਬਾਈਪਾਸ ਉੱਤੇ ਖਾਲਸਾ ਸਵੀਟ ਦੇ ਨੇੜੇ ਇਕ ਟਰੈਕਟਰ ਟਰਾਲੀ ਅਤੇ ਐਕਟਿਵਾ ਸਵਾਰ ਦਾ ਐਕਸੀਡੈਂਟ ਹੋ ਗਿਆ ਹੈ। ਉਹਨਾਂ ਵੱਲੋਂ ਟਰੈਕਟਰ-ਟਰਾਲੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਉੱਧਰ ਹਾਦਸੇ ਦੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਆਪਣੇ ਪਿੰਡ ਵੱਲ ਜਾ ਰਿਹਾ ਸੀ ਅਤੇ ਜਿਸ ਦਾ ਹਾਦਸਾ ਟਰੈਕਟਰ-ਟਰਾਲੀ ਦੇ ਨਾਲ ਹੋ ਗਿਆ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਵੱਲੋਂ ਇੱਕ ਟਰੈਕਟਰ ਦੇ ਮਗਰ ਦੋ ਟਰਾਲੀਆਂ ਲਗਾਈਆਂ ਗਈਆਂ ਸਨ ਜੋ ਕਿ ਕਾਨੂੰਨ ਦੀ ਉਲੰਘਣਾ ਹੈ।
ਬਜ਼ੁਰਗ ਦੀ ਹਾਲਤ ਸਥਿਰ: ਉੱਧਰ ਇਸ ਸਬੰਧੀ ਹਸਪਤਾਲ ਦੇ ਡਾਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਮੀ ਤਕਰੀਬਨ ਸਾਢੇ ਸੱਤ ਵਜੇ ਉਨ੍ਹਾਂ ਦੇ ਕੋਲ ਇੱਕ ਮਰੀਜ਼ ਆਇਆ ਸੀ ਜੋ ਕਿ ਐਕਸੀਡੈਂਟ ਵਿਚ ਜ਼ਖ਼ਮੀ ਸੀ ਅਤੇ ਜਿਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਸ ਦੀਆਂ ਪਸਲੀਆਂ ਟੁੱਟ ਗਈਆਂ ਹਨ ਅਤੇ ਸਿਰ ਦੇ ਵਿੱਚ ਗੰਭੀਰ ਸੱਟਾਂ ਆਈਆਂ ਹਨ। ਉਨ੍ਹਾਂ ਕਿਹਾ ਮੁੱਢਲੀ ਸਹਾਇਤਾ ਦੇਣ ਮਗਰੋਂ ਮਰੀਜ਼ ਨੂੰ ਅੱਗੇ ਰੇਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Farmers Opposition to G-20 Summit: G-20 ਸੰਮੇਲਨ ਦੇ ਵਿਰੋਧ 'ਚ ਅੰਮ੍ਰਿਤਸਰ ਲਈ ਰਵਾਨਾ ਹੋਏ ਕਿਸਾਨ
