ETV Bharat / state

ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ 26ਵੀਂ ਅਲੌਕਿਕ ਦਸਮੇਸ਼ ਪੈਦਲ ਮਾਰਚ ਯਾਤਰਾ ਆਰੰਭ

author img

By

Published : Dec 21, 2020, 3:29 PM IST

6 ਅਤੇ 7 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਆਨੰਦਗੜ੍ਹ ਸਾਹਿਬ ਨੂੰ ਛੱਡਿਆ ਸੀ ਜਿਸ ਦੀ ਯਾਦ ਵਿੱਚ 26ਵੀਂ ਅਲੌਕਿਕ ਦਸਮੇਸ਼ ਪੈਦਲ ਮਾਰਚ ਯਾਤਰਾ ਕਿਲਾ ਅਨੰਦਗੜ੍ਹ ਸਾਹਿਬ ਤੋਂ ਆਰੰਭ ਹੋਈ।

ਤਸਵੀਰ
ਤਸਵੀਰ

ਸ੍ਰੀ ਆਨੰਦਪੁਰ ਸਾਹਿਬ: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਪੰਥ ਲਈ ਆਪਣੇ ਪਰਵਾਰ ਸਮੇਤ ਆਨੰਦਪੁਰ ਸਾਹਿਬ ਛੱਡਣ ਦੀ ਯਾਦ ਨੂੰ ਤਾਜ਼ਾ ਕਰਦਿਆਂ ਕੀਰਤਨ ਦਰਬਾਰ ਤੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤ ਵੇਰਾਗਮਈ ਕੀਰਤਨ ਕਰਦੀ ਹੋਈ ਇਸ ਵਿਸ਼ਾਲ ਨਗਰ ਕੀਰਤਨ 'ਚ ਸ਼ਾਮਿਲ ਹੋਈ ਤੇ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਵੱਲੋਂ ਪੈਦਲ 15 ਦਿਨ ਦੀ ਯਾਤਰਾ ਆਰੰਭ ਕੀਤੀ ਗਈ।

6 ਤੇ 7 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਨੂੰ ਅਲਵਿਦਾ ਕਹਿ ਦਿੱਤਾ ਸੀ। ਉਸੀ ਦਿਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕਿਲਾ ਆਨੰਦਗੜ੍ਹ ਸਾਹਿਬ ਜਿੱਥੇ ਗੂਰੁ ਜੀ ਦਾ ਨਿਵਾਸ ਸਥਾਨ ਸੀ ਤੋਂ ਕੀਰਤਨ ਦਰਬਾਰ ਅਤੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ। ਸਿੱਖ ਸੰਗਤ ਹਜ਼ਾਰਾਂ ਦੀ ਤਦਾਦ 'ਚ ਵੇਰਾਗਮਈ ਕੀਰਤਨ ਕਰਦੀ ਹੋਈ ਸਵੇਰੇ 5:30 ਵਜੇ ਕਿਲਾ ਆਨੰਦਗੜ੍ਹ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੀ।

ਵੇਖੋ ਵੀਡੀਓ

ਜਿੱਥੇ ਵਿਸ਼ਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਇਹ ਨਗਰ ਕੀਰਤਨ ਮਹਿੰਦੀ ਮੈਹਤਿਆਣਾ ਸਾਹਿਬ ਲਈ ਰਵਾਨਾ ਹੋ ਗਿਆ।

ਰਸਤੇ 'ਚ ਪਰਿਵਾਰ ਵਿਛੋੜਾ, ਭੱਠਾ ਸਾਹਿਬ, ਚਮਕੌਰ ਸਾਹਿਬ, ਮਾਛੀਵਾੜਾ, ਆਲਮਗੀਰ , ਕਟਾਨਾ ਸਾਹਿਬ, ਟਾਹਣੀ ਸਾਹਿਬ ਰਤਨ ਉਹ ਹੋਰ ਧਾਰਮਿਕ ਸਥਾਨਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਮੈਹਤਿਆਣਾ ਸਾਹਿਬ ਪਹੁੰਚੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.