ETV Bharat / state

20 ਮਾਰਚ ਨੂੰ ਪਟਿਆਲਾ 'ਚ ਮੌਜੂਦ ਸੀ ਅੰਮ੍ਰਿਤਪਾਲ, ਇੱਕ ਹੋਰ ਕਥਿਤ ਸੀਸੀਟੀਵੀ ਵੀਡੀਓ 'ਚ ਖ਼ੁਲਾਸਾ

author img

By

Published : Mar 25, 2023, 12:49 PM IST

18 ਮਾਰਚ ਨੂੰ ਪੁਲਿਸ ਦੇ ਹੱਥਾਂ ਵਿੱਚੋਂ ਫਰਾਰ ਹੋਇਆ ਅੰਮ੍ਰਿਤਪਾਲ 20 ਮਾਰਚ ਨੂੰ ਵੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਵੇਖਿਆ ਗਿਆ ਹੈ। ਦੱਸ ਦਈਏ ਇੱਕ ਵੀਡੀਓ ਵਾਇਰਲ ਹੋ ਰਹੀ ਜੋ ਪਟਿਆਲਾ ਦੀ ਹੈ ਅਤੇ ਇਸ ਵਿੱਚ ਜੋ ਸ਼ਖ਼ਸ ਦਿਖਾਈ ਦੇ ਰਿਹਾ ਹੈ ਉਸ ਨੂੰ ਅੰਮ੍ਰਿਤਪਾਲ ਕਿਹਾ ਜਾ ਰਿਹਾ ਹੈ।

Alleged videos of Amritpal came to light in Patiala
20 ਮਾਰਚ ਨੂੰ ਪਟਿਆਲਾ 'ਚ ਮੌਜੂਦ ਸੀ ਅੰਮ੍ਰਿਤਪਾਲ, ਇੱਕ ਹੋਰ ਕਥਿਤ ਸੀਸੀਟੀਵੀ ਵੀਡੀਓ 'ਚ ਖ਼ੁਲਾਸਾ

20 ਮਾਰਚ ਨੂੰ ਪਟਿਆਲਾ 'ਚ ਮੌਜੂਦ ਸੀ ਅੰਮ੍ਰਿਤਪਾਲ, ਇੱਕ ਹੋਰ ਕਥਿਤ ਸੀਸੀਟੀਵੀ ਵੀਡੀਓ 'ਚ ਖ਼ੁਲਾਸਾ

ਪਟਿਆਲਾ-ਲੁਧਿਆਣਾ: 18 ਮਾਰਚ ਨੂੰ ਪੰਜਾਬ ਪੁਲਿਸ ਨੇ ਖਾਲਿਸਤਾਨ ਦੇ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਜੰਗੀ ਪੱਧਰ ਉੱਤੇ ਐਕਸ਼ਨ ਉਲੀਕਿਆ ਸੀ ਅਤੇ ਇਸ ਦੌਰਾਨ ਅੰਮ੍ਰਿਤਪਾਲ ਪੁਲਿਸ ਦੇ ਮੁਤਾਬਿਕ ਬਚ ਕੇ ਨਿਕਲ ਗਿਆ ਅਤੇ ਹੁਣ ਪੁਲਿਸ ਦੀ ਜਾਂਚ ਦੌਰਾਨ ਲੁਧਿਆਣਾ ਅਤੇ ਪਟਿਆਲਾ ਤੋਂ ਕ੍ਰਮਵਾਰ ਤਸਵੀਰਾਂ ਅਤੇ ਸੀਸੀਟਵੀ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਸਾਫ਼ ਅੰਦਾਜ਼ਾ ਮਿਲ ਰਿਹਾ ਹੈ ਕਿ 18 ਤੋਂ ਲੈਕੇ 20 ਮਾਰਚ ਤੱਕ ਅੰਮ੍ਰਿਤਪਾਲ ਪੰਜਾਬ ਵਿੱਚ ਹੀ ਰੂਪ ਬਦਲ ਕੇ ਘੁੰਮ ਰਿਹਾ ਸੀ ਅਤੇ ਪੰਜਾਬ ਤੋਂ ਫਰਾਰ ਹੋਣ ਵਿੱਚ ਉਸ ਦੀ ਮਦਦ ਪਪਲਪ੍ਰੀਤ ਸਿੰਘ ਅਤੇ ਬਲਜੀਤ ਕੌਰ ਨੇ ਕੀਤੀ।

ਸਾਥੀਆਂ ਨੇ ਕੀਤੀ ਮਦਦ: ਦੱਸ ਦਈਏ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪਪਲਪ੍ਰੀਤ ਲੁਧਿਆਣਾ ਰੋਡ 'ਤੇ ਦੇਖਿਆ ਗਿਆ ਹੈ। 18 ਮਾਰਚ ਦੀ ਰਾਤ ਦਾ ਉਸ ਦਾ ਸੀਸੀਟੀਵੀ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਪਪਲਪ੍ਰੀਤ ਨਾਲ ਗੁਲਾਬੀ ਰੰਗ ਦੀ ਪੱਗ ਬੰਨ੍ਹ ਕੇ ਸੜਕ 'ਤੇ ਨਜ਼ਰ ਆਇਆ। ਦੱਸਿਆ ਜਾ ਰਿਹਾ ਹੈ ਕਿ ਫਿਲੌਰ ਤੋਂ ਉਹ ਸਕੂਟੀ ਸਵਾਰ ਤੋਂ ਲਿਫਟ ਲੈ ਕੇ ਲਾਡੋਵਾਲ ਦੀ ਕੱਚੀ ਸੜਕ 'ਤੇ ਪਹੁੰਚ ਗਿਆ। ਇੱਥੇ ਵੀ ਉਹ ਸੀਸੀਟੀਵੀ ਕੈਮਰਿਆਂ ਵਿੱਚ ਵੀ ਨਜ਼ਰ ਆ ਚੁੱਕਾ ਹੈ। ਸੀਸੀਟੀਵੀ ਵਿੱਚ ਉਸ ਦੇ ਨਾਲ ਇੱਕ ਤੀਸਰਾ ਵਿਅਕਤੀ ਵੀ ਨਜ਼ਰ ਆਇਆ, ਪਰ ਉਸ ਦੀ ਪਛਾਣ ਨਹੀਂ ਹੋ ਸਕੀ। ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਲਾਡੋਵਾਲ ਤੋਂ ਜਲੰਧਰ ਬਾਈਪਾਸ ਲਈ ਆਟੋ ਲਿਆ, ਇੱਥੋਂ ਉਹ ਆਟੋ ਲੈ ਕੇ ਸ਼ੇਰਪੁਰ ਚੌਂਕ ਗਿਆ। ਸ਼ੇਰਪੁਰ ਚੌਕ 'ਤੇ ਅੰਮ੍ਰਿਤਪਾਲ ਦਾ ਪਾਪਲਪ੍ਰੀਤ ਨਾਲ ਬੱਸ ਦੇ ਨੇੜੇ ਜਾ ਰਿਹਾ ਵੀਡੀਓ ਸਾਹਮਣੇ ਆਇਆ ਹੈ।

ਚਿੱਟੇ ਰੰਗ ਦੀ ਐਕਟਿਵਾ: ਮੀਡੀਆ ਰਿਪੋਰਟਾਂ ਮੁਤਾਬਿਕ ਅੰਮ੍ਰਿਤਪਾਲ ਨੂੰ ਪਟਿਆਲਾ ਰੋਡ 'ਤੇ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਦੇਖਿਆ ਗਿਆ ਹੈ। ਅੰਮ੍ਰਿਤਪਾਲ ਨੇ ਮੂੰਹ ’ਤੇ ਮਾਸਕ ਪਹਿਨਿਆ ਹੋਇਆ ਸੀ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਫੋਟੋ ਵਿੱਚ ਦੇਖਿਆ ਜਾ ਰਿਹਾ ਹੈ ਕਿ ਪਟਿਆਲੇ ਤੱਕ ਉਸ ਦੇ ਇੱਕ ਹੱਥ ਵਿੱਚ ਕਾਲੇ ਰੰਗ ਦਾ ਬੈਗ ਹੈ ਇਸ ਦੇ ਨਾਲ ਹੀ ਪਾਪਲਪ੍ਰੀਤ ਬਲੈਕ ਜੀਨਸ ਪੇਂਟ 'ਚ ਵੀ ਨਜ਼ਰ ਆ ਰਿਹਾ ਹੈ, ਪਾਪਲਪ੍ਰੀਤ ਨੇ ਵੀ ਆਪਣਾ ਰੂਪ ਬਦਲ ਲਿਆ ਹੈ ਅਤੇ ਖੁੱਲ੍ਹੀ ਦਾੜ੍ਹੀ ਦੀ ਬਜਾਏ ਉਸ ਨੇ ਦਾੜ੍ਹੀ ਨੂੰ ਬੰਨ੍ਹ ਲਿਆ ਹੈ। ਪੁਲਿਸ ਮੁਤਾਬਿਕ ਅੰਮ੍ਰਿਤਪਾਲ ਆਪਣੇ ਸਾਥੀ ਪਾਪਲਪ੍ਰੀਤ ਨਾਲ ਸ਼ਾਹਬਾਦ ਦੀ ਸਿਧਾਰਥ ਕਲੋਨੀ ਵਿੱਚ ਇੱਕ ਦਿਨ ਲਈ ਰੁਕਿਆ ਸੀ। ਅੰਮ੍ਰਿਤਪਾਲ ਅਤੇ ਉਸ ਦਾ ਸਾਥੀ ਚਿੱਟੇ ਰੰਗ ਦੀ ਐਕਟਿਵਾ ’ਤੇ ਸ਼ਾਹਾਬਾਦ ਪੁੱਜੇ ਸਨ ਅਤੇ ਅਗਲੇ ਦਿਨ ਬਲਜੀਤ ਕੌਰ ਉਸੇ ਐਕਟਿਵਾ 'ਤੇ ਉਨ੍ਹਾਂ ਨੂੰ ਪਟਿਆਲਾ ਛੱਡ ਕੇ ਗਈ ਸੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ।

ਇਹ ਵੀ ਪੜ੍ਹੋ: Dhadrianwale on Amritpal: ਢੱਡਰੀਆਂਵਾਲਾ ਵੱਲੋਂ ਅੰਮ੍ਰਿਤਪਾਲ ਨੂੰ ਨਸੀਹਤ, "ਤਰੀਕੇ ਨਾਲ ਚੱਲੋ ਨਹੀਂ ਤਾਂ ਪੰਜਾਬ ਦੇ ਕਸ਼ਮੀਰ ਬਣਨ 'ਚ ਬਹੁਤਾ ਸਮਾਂ ਨ੍ਹੀਂ ਲੱਗਣਾ"

ETV Bharat Logo

Copyright © 2024 Ushodaya Enterprises Pvt. Ltd., All Rights Reserved.